ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਭਾਈ ਵੀਰ ਸਿੰਘ ਬਿਰਧ ਘਰ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਭਾਈ ਵੀਰ ਸਿੰਘ ਬਿਰਧ ਘਰ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ
ਸੀਨੀਅਰ ਸੀਟੀਜ਼ਨ ਸੰਬੰਧੀ ਚੱਲ ਰਹੀਆਂ ਨਾਲਸਾ ਦੀਆਂ ਸਕੀਮਾਂ ਸੰਬੰਧੀ ਕੀਤਾ ਜਾਗਰੂਕ
ਮੈਡੀਕਲ ਕੈਂਪ ਦੌਰਾਨ ਬਜੁਰਗਾਂ ਦਾ ਕੀਤਾ ਗਿਆ ਮੈਡੀਕਲ ਚੈੱਕ-ਐੱਪ
ਤਰਨ ਤਾਰਨ, 21 ਅਗਸਤ :
ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ ਨਗਰ ਅਤੇ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ ਦੀਆਂ ਹਦਾਇਤਾ ਅਨੁਸਾਰ ਮਿਸ ਸ਼ਿਲਪਾ, ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਭਾਈ ਵੀਰ ਸਿੰਘ ਬਿਰਧ ਘਰ, ਤਰਨ ਤਾਰਨ ਵਿਖੇ ਸੀਨੀਅਰ ਸੀਟੀਜ਼ਨ ਸੰਬੰਧੀ ਸੈਮੀਨਰ ਦਾ ਆਯੋਜਿਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ, ਦਫਤਰ ਤਰਨ ਤਾਰਨ ਨਾਲ ਤਾਲਮੇਲ ਕਰਕੇ ਮੈਡੀਕਲ ਕੈਂਪ ਅਤੇ ਸਕੀਮਾ ਸੰਬੰਧੀ ਕੈਂਪ ਲਗਾਇਆ ਗਿਆ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮਿਸ ਸ਼ਿਲਪਾ, ਸੀ ਜੇ ਐਮ-ਕਮ ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਭਾਈ ਵੀਰ ਸਿੰਘ ਬਿਰਧ ਘਰ ਵਿੱਚ ਰਹਿ ਰਹੇ ਬਜੁਰਗਾ ਨਾਲ ਗੱਲਬਾਤ ਕੀਤੀ ਅਤੇ ਸਾਰੇ ਬਜੁਰਗਾ ਦੀਆਂ ਮੁਸ਼ਕਿਲਾ ਨੂੰ ਸੁਣਿਆ ਗਿਆ ਅਤੇ ਸੀਨੀਅਰ ਸੀਟੀਜ਼ਨ ਸੰਬੰਧੀ ਚੱਲ ਰਹੀਆਂ ਨਾਲਸਾ ਦੀਆਂ ਸਕੀਮਾਂ ਦੀ ਜਾਣਕਾਰੀ ਸੰਬੰਧੀ ਜਾਗਰੂਕ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਾਨੂੰਨੀ ਸਲਾਹ ਜਾ ਮੁਫਤ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ, ਤੁਸੀ ਕਿਸੇ ਵੀ ਕੰਮ-ਕਾਜ ਵਾਲੇ ਦਿਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਫਤਰ ਨਾਲ ਤਾਲਮੇਲ ਕਰ ਸਕਦੇ ਹੋ। ਅਤੇ ਸਿਵਲ ਸਰਜਨ ਦਫਤਰ, ਤਰਨ ਤਾਰਨ ਨਾਲ ਤਾਲਮੇਲ ਕਰਕੇ ਭਾਈ ਵੀਰ ਸਿੰਘ ਬਿਰਧ ਘਰ, ਤਰਨ ਤਾਰਨ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕਰਵਾਇਆ ਗਿਆ। ਇਸ ਕੈਂਪ ਵਿੱਚ ਬਜੁਰਗਾਂ ਦਾ ਮੈਡੀਕਲ ਚੈੱਕ-ਐੱਪ ਕੀਤਾ ਗਿਆ ਅਤੇ ਮੌਕੇ ਤੇ ਸਾਰੀਆਂ ਦਵਾਈਂਆ ਵੀ ਦਿੱਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਬਜੁਰਗਾਂ ਦੇ ਆਧਾਰ ਕਾਰਡ ਵੀ ਬਣਵਾਏ ਗਏ ਅਤੇ ਬੁਢਾਪਾ ਪੈਨਸ਼ਨ ਨਾਲ ਸਬੰਧਿਤ ਮੁਸ਼ਕਲਾ ਨੂੰ ਹੱਲ ਕੀਤਾ ਗਿਆ।
ਇਹਨਾਂ ਕੈਂਪਾਂ ਨਾਲ ਭਾਈ ਵੀਰ ਸਿੰਘ ਬਿਰਧ ਘਰ ਤਰਨ ਤਾਰਨ ਵਿਖੇ ਰਹਿ ਬਜੁਰਗਾਂ ਨੂੰ ਕਾਫੀ ਲਾਭ ਮਿਲਿਆ। ਇਸ ਸਮੇਂ ਭਾਈ ਵੀਰ ਸਿੰਘ ਬਿਰਧ ਘਰ ਤਰਨ ਤਾਰਨ ਦੇ ਸਾਰੇ ਸਟਾਫ ਮੈਂਬਰ ਵੀ ਹਾਜ਼ਰ ਰਹੇ।