ਬੰਦ ਕਰੋ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਾਂ ਦੀ ਸੁਧਾਈ ਦੇ ਪ੍ਰੋਗਰਾਮ

ਪ੍ਰਕਾਸ਼ਨ ਦੀ ਮਿਤੀ : 20/11/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਾਂ ਦੀ ਸੁਧਾਈ ਦੇ ਪ੍ਰੋਗਰਾਮ
ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ ਮੀਟਿੰਗ
ਤਰਨ ਤਾਰਨ, 20 ਨਵੰਬਰ :
ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਗਰ ਪੰਚਾਇਤ ਖੇਮਕਰਨ ਦੀਆਂ ਆਮ ਚੋਣਾਂ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਵਾਰਡ ਨੰਬਰ 13 (ਔਰਤਾਂ ਲਈ ਰਾਖਵਾਂ) ਦੀ ਹੋਣ ਵਾਲੀ ਜ਼ਿਮਨੀ ਚੋਣ ਦੇ ਸਬੰਧ ਵਿਚ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਾਂ ਦੀ ਸੁਧਾਈ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਜ਼ਿਲ੍ਹਾ ਤਰਨ ਤਾਰਨ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ. ਐੱਸ. ਅਤੇ ਸ੍ਰੀ ਸੰਜੀਵ ਕੁਮਾਰ ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਆਰ. ਡੀ.) ਤਰਨ ਤਾਰਨ ਵੱਲੋਂ ਵਿਸ਼ੇਸ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਇਨ੍ਹਾਂ ਚੋਣਾਂ ਸਬੰਧੀ ਜਾਰੀ ਵੋਟਾ ਦੀ ਸੁਧਾਈ ਦੇ ਪ੍ਰੋਗਰਾਮ ਨੂੰ ਸਾਂਝਾ ਕੀਤਾ ਗਿਆ, ਜਿਸ ਦੇ ਅਨੁਸਾਰ ਡਰਾਫਟ ਵੋਟਰ ਰੋਲ ਦੀ ਪ੍ਰਕਾਸ਼ਨਾ ਮਿਤੀ 14 ਨਵੰਬਰ, 2024 ਨੂੰ ਕੀਤੀ ਗਈ ਹੈ ਅਤੇ ਵੋਟਾਂ ਵਿੱਚ ਸੁਧਾਈ ਲਈ ਦਾਅਵੇ ਇਤਰਾਜ਼ ਜੇਕਰ ਹੋਣ ਤਾਂ ਮਿਤੀ 18 ਨਵੰਬਰ, 2024 ਤੋਂ 25 ਨਵੰਬਰ, 2024 ਤੱਕ ਲਏ ਜਾਣਗੇ। ਉਹਨਾਂ ਕਿਹਾ ਕਿ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ 03 ਦਸੰਬਰ, 2024 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 07 ਦਸੰਬਰ, 2024 ਹੋਵੇਗੀ।
ਇਸ ਤੋਂ ਇਲਾਵਾ ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ 07, ਵੋਟਰ ਸੂਚੀ ਵਿਚ ਸ਼ਾਮਿਲ ਨਾਮ `ਤੇ ਇਤਰਾਜ ਹੋਣ ਸਬੰਧੀ ਫਾਰਮ ਨੰਬਰ 08 ਅਤੇ ਵੋਟਰ ਸੂਚੀ ਦੇ ਵੇਰਵਿਆਂ ਵਿਚ ਸੋਧ ਕਰਵਾਉਣ ਲਈ ਫਾਰਮ ਨੰਬਰ 09 ਬਾਰੇ ਵੀ ਦੱੱਸਿਆ ਗਿਆ ਅਤੇ ਇਹ ਦਸਤਾਵੇਜ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੁਹੱਈਆਂ ਵੀ ਕਰਵਾਏ ਗਏ ਅਤੇ ਇਹ ਵੀ ਜਾਣੂ ਕਰਵਾਇਆ ਗਿਆ ਕਿ ਇਹ ਸਾਰੀ ਸੂਚਨਾ ਅਤੇ ਵੋਟਰ ਸੂਚੀਆਂ ਜਿਲ੍ਹੇ ਦੀ ਵੈੱਬ ਸਾਈਟ https://tarntaran.nic.in/mc-np-election-2024/ ਉੱਤੇ ਉਪਲੱਬਧ ਹੈ। ਇਸ ਤੋਂ ਇਲਾਵਾ ਜਿਲ੍ਹਾ ਚੋਣ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਨ੍ਹਾ ਚੋਣਾਂ ਨੂੰ ਅਮਨ ਸਾਂਤੀ ਨਾਲ ਨੇਪਰੇ ਚੜਾਉਣ ਲਈ ਅਪੀਲ ਕੀਤੀ ਗਈ ਅਤੇ ਉਹਨਾਂ ਦੇ ਸੁਝਾਅ ਵੀ ਲਏ ਗਏ।