ਬੰਦ ਕਰੋ

ਜ਼ਿਲ੍ਹਾ ਤਰਨ ਤਾਰਨ ਵਿੱਚ ਆਤਿਸ਼ਬਾਜੀ ਵੇਚਣ ਵਾਸਤੇ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣ ਲਈ ਅਰਜ਼ੀਆਂ ਦੀ ਮੰਗ

ਪ੍ਰਕਾਸ਼ਨ ਦੀ ਮਿਤੀ : 18/10/2021

ਜ਼ਿਲ੍ਹਾ ਤਰਨ ਤਾਰਨ ਵਿੱਚ ਆਤਿਸ਼ਬਾਜੀ ਵੇਚਣ ਵਾਸਤੇ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣ ਲਈ ਅਰਜ਼ੀਆਂ ਦੀ ਮੰਗ
18 ਅਕਤੂਬਰ ਤੋਂ 21 ਅਕਤੂਬਰ ਤੱਕ ਦਫਤਰ ਡਿਪਟੀ ਕਮਿਸ਼ਨਰ ਕਮਰਾ ਨੰਬਰ 101, ਅਸਲਾ ਸ਼ਾਖਾ ਵਿਖੇ ਜਮ੍ਹਾ ਕਰਵਾਈਆ ਜਾ ਸਕਦੀਆਂ ਹਨ ਅਰਜ਼ੀਆਂ
ਤਰਨ ਤਾਰਨ, 14 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 04 ਨਵੰਬਰ, 2021 ਨੂੰ ਮਨਾਏ ਜਾਣ ਵਾਲੇ ਰੌਸ਼ਨੀਆਂ ਦੇ ਤਿਉਹਾਰ ਦਿਵਾਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋ ਸਿਵਲ ਰਿੱਟ ਪਟੀਸ਼ਨ ਨੰਬਰ 23548 ਆੱਫ਼ 2017 ਵਿੱਚ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਵਿੱਚ ਆਤਿਸ਼ਬਾਜੀ ਵੇਚਣ ਵਾਸਤੇ 6 ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣੇ ਹਨ।
ਉਹਨਾਂ ਦੱਸਿਆ ਕਿ ਇਸ ਸਬੰਧੀ ਮਿਤੀ 18 ਅਕਤੂਬਰ, 2021 ਤੋਂ 21 ਅਕਤੂਬਰ, 2021 ਨੂੰ ਸ਼ਾਮ 05:00 ਵਜੇ ਤੱਕ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਅਰਜ਼ੀਆਂ ਦਫਤਰ ਡਿਪਟੀ ਕਮਿਸ਼ਨਰ, ਤਰਨ ਤਾਰਨ, ਕਮਰਾ ਨੰਬਰ 101, ਅਸਲਾ ਸ਼ਾਖਾ ਵਿਖੇ ਜਮ੍ਹਾ ਕਰਵਾਈਆ ਜਾ ਸਕਦੀਆਂ ਹਨ। ਆਰਜ਼ੀ ਲਾਇਸੰਸ ਲੈਣ ਸਬੰਧੀ ਡਰਾਅ ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਵੱਲੋਂ ਮਿਤੀ 22 ਅਕਤੂਬਰ, 2021 ਨੂੰ ਬਾਅਦ ਦੁਪਹਿਰ 3:00 ਵਜੇ ਮੀਟਿੰਗ ਹਾਲ, ਦਫ਼ਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਵਿਖੇ ਕੱਢਿਆ ਜਾਵੇਗਾ।