ਬੰਦ ਕਰੋ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਲਾੱਕਡਾਊਨ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਸਬੰਧੀ ਹੁਕਮ ਜਾਰੀ

ਪ੍ਰਕਾਸ਼ਨ ਦੀ ਮਿਤੀ : 10/05/2021
DC Sir

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਲਾੱਕਡਾਊਨ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਸਬੰਧੀ ਹੁਕਮ ਜਾਰੀ
ਪਾਬੰਦੀਆਂ ਦੌਰਾਨ ਸਾਰੀਆਂ ਦੁਕਾਨਾਂ/ਵਪਾਰਕ ਅਦਾਰੇ ਸਿਵਾਏ ਹਫ਼ਤਾਵਾਰੀ ਲਾੱਕਡਾਊਨ ਦੇ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਖੁੱਲੇ ਰਹਿਣਗੇ
ਦੁੱਧ ਨਾਲ ਸਬੰਧਿਤ ਦੁਕਾਨਾਂ/ਡੇਅਰੀਆਂ ਸਵੇਰੇ 6:00 ਵਜੇ ਤੋਂ ਸ਼ਾਮ 5:00 ਤੱਕ ਸਾਰਾ ਹਫਤਾ ਖੁੱਲੀਆਂ ਰਹਿਣਗੀਆਂ
ਦਵਾਈਆਂ ਦੀਆਂ ਦੁਕਾਨਾਂ ਸਾਰਾ ਹਫਤਾ ਸਵੇਰੇ 9:00 ਵਜੇ ਤੋਂ ਸ਼ਾਮ 8:00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ
ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 06:00 ਵਜੇ ਤੋਂ ਸਵੇਰੇ 05:00 ਵਜੇ ਤੱਕ ਜਾਰੀ ਰਹੇਗਾ
ਹਫਤੇ ਦੇ ਅੰਤ ਵਿੱਚ ਕਰਫਿਊ ਸ਼ੁੱਕਰਵਾਰ ਸ਼ਾਮ 06:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ ਲਾਗੂ ਰਹੇਗਾ
ਤਨ ਤਾਰਨ, 08 ਮਈ :
ਜਿਲ੍ਹਾ ਤਰਨ ਤਾਰਨ ਦੇ ਜਿਲ੍ਹਾ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ, ਵਪਾਰਕ ਐਸੋਸੀਏਸ਼ਨਾ ਜਿਵੇਂ ਕੱਪੜਾ, ਦੁੱਧ ਵਿਕਰੇਤਾ, ਵਪਾਰ ਮੰਡਲ, ਕੋਸਮੈਟਿਕਸ, ਹਲਵਾਈ, ਦਵਾਈਆਂ, ਰੈਸਟੋਰੈਂਟ ਤੇ ਹੋਟਲ ਆਦਿ ਅਤੇ ਸਮੂਹ ਐੱਮ. ਐੱਲ. ਏਜ਼. ਤਰਨ ਤਾਰਨ ਦੇ ਨੁਮਾਇੰਦਿਆਂ ਦੁਆਰਾ ਦਿੱਤੇ ਗਏ ਸੁਝਾਵਾਂ ਦੇ ਮੁਤਾਬਕ ਅਤੇ ਪੁਲਿਸ ਵਿਭਾਗ ਦੀ ਹਾਜ਼ਰੀ ਵਿੱਚ ਮੀਟਿੰਗ ਕਰਕੇ ਸਥਾਨਕ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਾੱਕਡਾਊਨ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਸਬੰਧੀ ਫੈਸਲੇ ਲਏ ਗਏ ।
ਇਸ ਸਬੰਧੀ ਵਿੱਚ ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਸ੍ਰੀ ਕੁਲਵੰਤ ਸਿੰਘ, ਆਈ. ਏ. ਐਸ., ਵੱਲੋਂ ਸੀ. ਆਰ. ਪੀ. ਸੀ. ਦੀ ਧਾਰਾ 144 ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ, 2005 ਵਿੱਚ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ, ਜੋ ਕਿ ਜਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਲਾਗੂ ਰਹਿਣਗੇ।
ਜਾਰੀ ਹੁਕਮਾਂ ਅਨੁਸਾਰ ਪਾਬੰਦੀਆਂ ਦੌਰਾਨ ਸਾਰੀਆਂ ਦੁਕਾਨਾਂ/ਵਪਾਰਕ ਅਦਾਰੇ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਖੁੱਲੇ ਰਹਿਣਗੇ। ਸਿਵਾਏ ਹਫ਼ਤੇ ਦੇ ਅੰਤ ਵਿੱਚ ਸ਼ੁੱਕਰਵਾਰ ਸ਼ਾਮ 06:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ ਕਰਫਿਊ ਦੌਰਾਨ।
ਦੁੱਧ ਨਾਲ ਸਬੰਧਿਤ ਦੁਕਾਨਾਂ/ਡੇਅਰੀਆਂ ਸਵੇਰੇ 6:00 ਵਜੇ ਤੋਂ ਬਾਅਦ ਸ਼ਾਮ 5:00 ਤੱਕ ਸਾਰਾ ਹਫਤਾ ਖੁੱਲੀਆਂ ਰਹਿਣਗੀਆਂ। ਇਹਨਾਂ ‘ਤੇ ਸ਼ਨੀਵਾਰ ਅਤੇ ਐਤਵਾਰ ਦੇ ਹਫਤਾਵਾਰੀ ਲਾੱਕ ਡਾਊਨ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ।
ਦਵਾਈਆਂ ਦੀਆਂ ਦੁਕਾਨਾਂ ਸਾਰਾ ਹਫਤਾ ਸਵੇਰੇ 9:00 ਵਜੇ ਤੋਂ ਸ਼ਾਮ 8:00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ । ਸਿਵਲ ਸਰਜਨ ਤਰਨ ਤਾਰਨ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਹਰੇਕ ਬਲਾਕ ਪੱਧਰ ‘ਤੇ ਇੱਕ ਦਵਾਈਆਂ ਦੀ ਇੱਕ ਦੁਕਾਨ 24 ਘੰਟੇ ਖੁੱਲੀ ਰਹੇ । ਹਸਪਤਾਲ ਅਤੇ ਨਰਸਿੰਗ ਹੋਮਾਂ ‘ਤੇ ਲਾਕਡਾਊਨ ਦੀਆਂ ਸ਼ਰਤਾਂ ਲਾਗੂ ਨਹੀਂ ਹੋਣਗੀਆਂ । ਦਵਾਈਆਂ ਦੀ ਵਿਕਰੀ ‘ਤੇ ਬੇਲੋੜੀ ਮੁਨਾਫਾਖੋਰੀ ਦੇ ਖਿਲਾਫ ਹੋਰਨਾਂ ਤੋਂ ਇਲਾਵਾ ਆਪਦਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਤਹਿਤ ਕਾਰਵਾਈ ਕੀਤੀ ਜਾਵੇਗੀ ।
ਸਬਜ਼ੀ ਮੰਡੀ ਸਵੇਰੇ 9:00 ਵਜੇ ਤੱਕ ਖੁੱਲੇਗੀ । ਇਸ ਦੌਰਾਨ ਮੰਡੀ ਵਿੱਚ ਥੋਕ ਅਤੇ ਪ੍ਰਚੂਨ ਵਿਕਰੇਤਾ ਦੇ ਜਾਣ ਦੀ ਪ੍ਰਵਾਨਗੀ ਹੋਵੇਗੀ। ਰੇਹੜੀਆਂ ਵਾਲੇ ਪਾਸ ਅਧਾਰਿਤ ਸਿਸਟਮ ਰਾਂਹੀ 2:00 ਵਜੇ ਤੱਕ, ਰੇਹੜੀਆਂ ਤੇ ਰੇਟ ਲਿਸਟ ਦਰਸਾਉਂਦੇ ਹੋਏ, ਫਲ ਅਤੇ ਸਬਜੀਆਂ ਵੇਚ ਸਕਣਗੇ । ਜਿਲ੍ਹਾ ਮੰਡੀ ਅਫਸਰ, ਮੰਡੀ ਵਿੱਚ ਕੋਵਿਡ ਸਬੰਧੀ ਹਦਾਇਤਾ ਦੀ ਸਖਤੀ ਨਾਲ ਪਾਲਣਾ ਅਤੇ ਮੰਡੀ, ਰੇਹੜੀ ਤੇ ਰੇਟ ਲਿਸਟ ਲਗਵਾਉਣਾ ਯਕੀਨੀ ਬਣਾਉਣਗੇ ।
ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 06:00 ਵਜੇ ਤੋਂ ਸਵੇਰੇ 05:00 ਵਜੇ ਤੱਕ ਅਤੇ ਹਫਤੇ ਦੇ ਅੰਤ ਵਿੱਚ ਕਰਫਿਊ ਸ਼ੁੱਕਰਵਾਰ ਸ਼ਾਮ 06:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ ਲਾਗੂ ਰਹੇਗਾ। ਇਸ ਸਮੇਂ ਦੌਰਾਨ ਵਾਹਨਾਂ ‘ਤੇ ਪੂਰਨ ਪਾਬੰਦੀ ਹੋਵੇਗੀ। ਪ੍ਰੰਤੂ ਮੈਡੀਕਲ ਸਹੂਲਤਾਂ ਵਾਲੇ ਵਾਹਨ,ਪ੍ਰਸ਼ਾਸ਼ਨਿਕ ਕਰਮਚਾਰੀਆਂ ਦੇ ਵਾਹਨ, ਕੋਵਿਡ ਦੀਆਂ ਡਿਊਟੀ ਸਬੰਧੀ ਅਧਿਕਾਰੀਆਂ/ਕਰਮਚਾਰੀਆਂ ਦੇ ਵਾਹਨ, ਪੁਲਿਸ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੇ ਵਾਹਨ ਅਤੇ ਆਰਮੀ ਤੇ ਬੀ. ਐਸ. ਐਫ ਵਾਲਿਆਂ ਦੇ ਵਾਹਨਾਂ ਨੂੰ ਕਰਫਿਊ ਦੌਰਾਨ ਛੋਟ ਹੋਵੇਗੀ।ਮੈਡੀਕਲ ਸਹੂਲਤਾਂ ਵਾਲੇ ਵਾਹਨਾਂ ਅਤੇ ਪ੍ਰਾਈਵੇਟ ਵਾਹਨਾਂ ਨੂੰ ਕਰਫਿਊ ਪਾਸ ‘ਤੇ ਆਉਣ ਜਾਣ ਦੀ ਛੋਟ ਹੋਵੇਗੀ।
ਸਾਰੇ ਰੈਸਟੋਰੈਂਟ (ਸਮੇਤ ਹੋਟਲ ਵਿੱਚ), ਕੈਫੇ, ਕੋਫੀ ਸ਼ੋਪਸ, ਫਾਸਟ ਫੂਡ ਦੀਆਂ ਦੁਕਾਨਾ, ਢਾਬੇ, ਆਦਿ ਅੰਦਰ ਬੈਠ ਕੇ ਖਾਣਾ ਖਾਣ ਅਤੇ ਖਾਣਾ ਲੈ ਕੇ ਜਾਣ ਦੀ ਮਨਾਹੀ ਹੋਵੇਗੀ । ਸਿਰਫ ਹੋਮ ਡਲੀਵਿਰੀ ਦੀ ਰਾਤ 09:00 ਵਜੇ ਤੱਕ ਆਗਿਆ ਹੈ। ਕਿਸੇ ਵੀ ਰੈਸਟੋਰੈਂਟ, ਫਾਸਟ ਫੂਡ ਦੁਕਾਨ, ਕੋਫੀ ਸ਼ੋਪ ਦੇ ਅੰਦਰ ਬੈਠਣ ਦੀ ਆਗਿਆ ਨਹੀਂ ਹੋਵੇਗੀ ।
ਜਿਲ੍ਹਾ ਤਰਨ ਤਾਰਨ ਵਿੱਚ ਸਾਰੇ ਉਦਯੋਗਿਕ ਕੇਂਦਰ, ਸ਼ੈਲਰ ਅਤੇ ਹੋਰ ਸਨਅਤੀ ਅਦਾਰੇ ਆਦਿ ਖੁੱਲੇ ਰਹਿਣਗੇ ਅਤੇ ਸਨਅਤੀ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਜਨਰਲ ਮੈਨੇਜਰ ਉਦਯੋਗਿਕ ਕੇਂਦਰ, ਤਰਨ ਤਾਰਨ ਵੱਲੋਂ ਅਧਿਕਾਰਿਤ ਕੀਤੇ ਗਏ ਵਿਅਕਤੀ ਦੁਆਰਾ ਆਉਣ ਜਾਣ ਲਈ ਜਾਰੀ ਕੀਤੇ ਗਏ ਕਰਫਿਊ ਪਾਸ ਮੰਨਣਯੋਗ ਹੋਣਗੇ ।
ਕਣਕ ਦੀ ਖ੍ਰੀਦ 2021 ਸਬੰਧੀ ਸਮੂਹ ਮੰਡੀਆਂ ਵਿੱਚ ਚੱਲ ਰਹੀ ਕਣਕ ਦੀ ਖ੍ਰੀਦ ਅਤੇ ਲਿਫਟਿੰਗ ਬਾਬਤ ਕੰਮ ਕਰ ਰਹੇ ਵੱਖ-ਵੱਖ ਖ੍ਰੀਦ ਏਜੰਸੀਆਂ ਦਾ ਦਫਤਰੀ ਅਮਲਾ, ਲੇਬਰ, ਟਰੱਕ ਡਰਾਇਵਰ ਆਦਿ ਨੂੰ ਸਬੰਧਤ ਏਜੰਸੀਆਂ ਵੱਲੋਂ ਈ-ਪਾਸ ਜਾਰੀ ਕਰਵਾਉਣੇ ਲਾਜ਼ਮੀ ਹੋਣਗੇ । ਇਸ ਪੂਰੀ ਪ੍ਰੀਕਿਰਿਆਂ ਨੂੰ ਨੇਪਰੇ ਚਾੜਨ ਹਿੱਤ ਜਿਲ੍ਹਾ ਮੰਡੀ ਅਫਸਰ, ਜਿਲ੍ਹਾ ਫੂਡ ਸਪਲਾਈ ਕੰਟਰੋਲਰ, ਜਿਲ੍ਹਾ ਤਰਨ ਤਾਰਨ ਜੁੰਮੇਵਾਰ ਹੋਣਗੇ ।
ਹੇਠ ਅਨੁਸਾਰ ਸ਼ਰਤਾਂ ਤੋਂ ਬਿਨ੍ਹਾਂ ਜਿਲ੍ਹੇ ਵਿੱਚ ਹਵਾਈ ਸੇਵਾ, ਰੇਲ ਜਾਂ ਰੋਡ ਰਾਹੀਂ ਐਂਟਰੀ ‘ਤੇ ਪਾਬੰਦੀ ਹੋਵੇਗੀ।
1. ਕੋਵਿਡ ਸਬੰਧੀ ਨੈਗਟਿਵ ਰਿਪੋਰਟ ਜੋ ਕਿ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ, ਜਾਂ
2. ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ-ਘੱਟ ਇੱਕ ਖੁਰਾਕ) 2 ਹਫ਼ਤੇ ਪੁਰਾਣਾ।

ਚਾਰ ਪਹੀਆ ਵਾਹਨਾਂ- ਕਾਰਾਂ ਅਤੇ ਟੈਕਸੀਆਂ ਵਿੱਚ 2 ਤੋਂ ਵੱਧ ਸਵਾਰੀਆਂ ਨਹੀਂ ਬੈਠ ਸਕਣਗੀਆਂ, ਇਸ ਵਿੱਚ ਡਰਾਈਵਰ ਵੱਖਰਾ ਹੋਵੇਗਾ। ਹਸਪਤਾਲ ਵਿੱਚ ਮਰੀਜ਼ਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਛੋਟ ਹੋਵੇਗੀ। ਸਕੂਟਰਾਂ ਅਤੇ ਮੋਟਰਸਾਈਕਲਾਂ ‘ਤੇ ਪਿੱਛੇ ਬੈਠਣ ਦੀ ਮਨਾਹੀ ਹੋਵੇਗੀ ਸਿਵਾਏ ਇੱਕੋ ਪਰਿਵਾਰ ਅਤੇ ਇਕੋ ਘਰ ਵਿੱਚ ਰਹਿਣ ਵਾਲ/ ਵਿਅਕਤੀਆਂ ਦੇ।
ਵਿਆਹ/ਅੰਤਿਮ ਸੰਸਕਾਰ/ ਹੋਰ ਮੌਕਿਆਂ ਤੇ 10 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਹੋਵੇਗੀ। ਪਿੰਡਾਂ ਵਿੱਚ ਨਾਈਟ ਕਰਫਿਊ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਕਰਫਿਊ ਦੇ ਹੁਕਮਾਂ ਨੂੰ ਸਫਲ ਬਣਾਉਣ ਲਈ ਠੀਕਰੀ ਪਹਿਰਾ ਲਗਾਉਣਾ ਸੁਨਿਸ਼ਚਿਤ ਕੀਤਾ ਜਾਵੇ।
ਕਿਸਾਨ ਯੂਨੀਅਨਾਂ ਅਤੇ ਧਾਰਮਿਕ ਆਗੂਆਂ ਨੂੰ ਇਕੱਠ ਨਾ ਕਰਨ ਅਤੇ ਟੋਲ ਪਲਾਜ਼ਾ, ਪੈਟਰੋਲ ਪੰਪਾਂ, ਮਾਲ ਆਦਿ ਵਿਖੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਨੂੰ ਸੀਮਤ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ। ਸਾਰੇ ਰਾਜਨੀਤਿਕ ਇਕੱਠਾਂ ਤੇ ਜ਼ਿਲ੍ਹੇ ਭਰ ਵਿੱਚ ਪੂਰਨ ਪਾਬੰਦੀ ਹੋਵੇਗੀ। ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਕੇ ਇਕੱਠ ਕਰਨ ਵਾਲੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਸਮੇਤ ਜਗ੍ਹਾਂ ਦੇ ਮਾਲਕਾਂ ਅਤੇ ਟੈਂਟ ਹਾਊਸ ਵਾਲਿਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ ਅਤੇ ਮਹਾਂਮਾਰੀ ਰੋਗ ਐਕਟ ਤਹਿਤ ਐਫ. ਆਈ. ਆਰ ਦਰਜ ਕੀਤੀ ਜਾਵੇਗੀ। ਅਜਿਹੇ ਸਥਾਨਾਂ ਨੂੰ ਅਗਲੇ 3 ਮਹੀਨਿਆਂ ਲਈ ਸੀਲ ਕਰ ਦਿੱਤਾ ਜਾਵੇਗਾ।ਉਹ ਵਿਅਕਤੀ ਜੋ ਵੱਡੇ ਇਕੱਠਾਂ (ਧਾਰਮਿਕ/ਰਾਜਨੀਤਿਕ/ਸਮਾਜਿਕ) ਵਿੱਚ ਸ਼ਾਮਲ ਹੋਏ ਹਨ ਲਾਜ਼ਮੀ ਤੌਰ ‘ਤੇ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਰਹਿਣਗੇ ਅਤੇ ਪ੍ਰੋਟੋਕੋਲ ਅਨੁਸਾਰ ਟੈਸਟ ਕੀਤੇ ਜਾਣਗੇ।
ਧਾਰਮਿਕ ਸਥਾਨ ਰੋਜ਼ ਸ਼ਾਮ 06:00 ਵਜੇ ਬੰਦ ਹੋਣਗੇ। ਗੁਰਦੁਆਰਾ, ਮੰਦਿਰ, ਮਸਜਿਦ, ਚਰਚ ਵਿੱਚ ਭੀੜ/ਇਕੱਠ ਨਾ ਕੀਤਾ ਜਾਵੇ।
ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਅਤੇ ਕਾਲਜ ਬੰਦ ਰਹਿਣਗੇ, ਪਰ ਸਰਕਾਰੀ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਡਿਊਟੀ ਤੇ ਹਾਜ਼ਰ ਰਹਿਣਗੇ ਅਤੇ ਪ੍ਰਾਈਵੇਟ ਸਕੂਲ ਆਪਣੀ ਸਹੂਲੀਅਤ ਮੁਤਾਬਕ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੂੰ ਹਾਜ਼ਰ ਰੱਖ ਸਕਦਾ ਹੈ। ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿ ਸਕਦੇ ਹਨ।
ਆਕਸੀਜਨ ਸਿਲੰਡਰ, ਆਦਿ ਦੀ ਜ਼ਮਾਖੋਰੀ ਕਰਨ ਵਾਲਿਆਂ ਖਿਲਾਫ ਸਬੰਧਤ ਅਧਿਕਾਰੀ ਦੁਆਰਾ ਕਾਰਵਾਈ ਕੀਤੀ ਜਾਵੇਗੀ। ਸੜਕ/ਗਲੀਆਂ ਵਿੱਚ ਸਮਾਨ ਵੇਚਣ/ਦੁਕਾਨ ਲਗਾਉਣ ਵਾਲੇ ਜਿਵੇਂ ਕਿ ਰੇਹੜੀ ਵਾਲਿਆਂ, ਆਦਿ ਦੇ ਆਰ. ਟੀ.-ਪੀ. ਸੀ. ਆਰ. ਟੈਸਟ ਕੀਤੇ ਜਾਣ ਅਤੇ ਉਹਨਾਂ ਨੂੰ ਟੀਕਾ ਲਗਵਾਉਣ ਵਾਸਤੇ ਵੀ ਪ੍ਰੇਰਿਤ ਕੀਤਾ ਜਾਵੇ ।
ਕੋਵਿਡ ਦੀ ਰੋਕਥਾਮ ਲਈ ਕੰਮ ਕਰ ਰਹੇ ਅਧਿਕਾਰੀਆਂ/ਦਫ਼ਤਰਾਂ ਨੂੰ ਛੱਡ ਕੇ ਬਾਕੀ ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕਾਂ 50 ਪ੍ਰਤੀਸ਼ਤ ਸਟਾਫ ਨਾਲ ਕੰਮ ਕਰਨਗੇ।ਬੈਂਕ 02:00 ਵਜੇ ਤੱਕ ਬੰਦ ਹੋਣਗੇ, ਪ੍ਰੰਤੂ ਏ. ਟੀ. ਐੱਮ ਖੁੱਲੇ ਰਹਿਣਗੇ ਅਤੇ ਉਹਨਾਂ ਦੇ ਸਕਿਊਰਟੀ ਗਾਰਡ ਆਪਣੇ ਈ-ਪਾਸ ਬੈਕ ਦੇ ਮੈਨੇਜਰ ਵੱਲੋਂ ਜਾਰੀ ਕਰਾਉਣਾ ਯਕੀਨੀ ਬਣਾਉਣਗੇ। ਨਿਮਨਹਸਤਾਖਰ ਨੂੰ ਕੋਵਿਡ ਨਾਲ ਸਬੰਧਤ ਕੰਮ ਕਰਨ ਲਈ ਕਿਸੇ ਵੀ ਅਧਿਕਾਰੀ ਦੀ ਡਿਊਟੀ ਲਗਾਉਣ ਦਾ ਅਧਿਕਾਰ ਹੋਵੇਗਾ
ਪਬਲਿਕ ਟਰਾਂਸਪੋਰਟ (ਬੱਸਾਂ, ਟੈਕਸੀ, ਆਟੋਸ) ਵਿੱਚ ਗਿਣਤੀ 50 ਪ੍ਰਤੀਸ਼ਤ ਯਾਤਰੀਆਂ ਦੀ ਸਮਰੱਥਾ ‘ਤੇ ਚੱਲਣਗੇ। ਟਰਾਂਸਪੋਰਟ, ਸਿਵਲ ਅਧਿਕਾਰੀ ਅਤੇ ਪੁਲਿਸ ਵਿਭਾਗ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਗੇ ਅਤੇ ਫਲਾਇੰਗ ਟੀਮਾਂ ਗਠਿਤ ਕਰਨਗੇ।
ਸਾਰੇ ਬਾਰ, ਸਿਨੇਮਾ ਹਾਲ, ਜ਼ਿੰਮ, ਸਪਾ, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਟਸ ਕੈਂਪਲੈਕਸ ਬੰਦ ਰਹਿਣਗੇ। ਸ਼ਰਾਬ ਦੇ ਪ੍ਰਚੂਨ ਅਤੇ ਥੋਕ ਦੀਆਂ ਦੁਕਾਨਾ ਸ਼ਾਮ 5:00 ਵਜੇ ਤੱਕ ਖੁਲੇ ਰਹਿਣਗੇ। (ਅਹਾਤੇ ਬੰਦ ਰਹਿਣਗੇ)
ਸਬੰਧਿਤ ਉਪ-ਮੰਡਲ ਮੈਜਿਸਟਰੇਟ ਦੀ ਆਗਿਆ ਤੋਂ ਬਿਨ੍ਹਾਂ ਸਾਰੇ ਸਮਾਜਿਕ, ਸੱਭਿਆਚਾਰਕ, ਖੇਡਾਂ ਦੇ ਇਕੱਠ ਅਤੇ ਇਸ ਤਰ੍ਹਾਂ ਨਾਲ ਜੁੜੇ ਕਾਰਜਾਂ ਅਤੇ ਸਰਕਾਰੀ ਫੰਕਸ਼ਨ ਜਿਵੇਂ ਕਿ ਉਦਘਾਟਨ/ਨੀਂਹ ਪੱਥਰ ਸਮਾਰੋਹ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਜਿਲ੍ਹਾ ਤਰਨ ਤਾਰਨ ਵਿੱਚ ਸਥਿਤ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰ ਅਤੇ ਪੁਲਿਸ ਸਾਂਝ ਕੇਂਦਰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਖੁੱਲੇ ਰਹਿਣਗੇ।
ਸਾਰੇ ਪ੍ਰਾਈਵੇਟ ਦਫ਼ਤਰਾਂ ਸਮੇਤ ਸਰਵਿਸ ਇੰਡਸਟਰੀ, ਜਿਵੇਂ ਕਿ ਆਰਕੀਟੈਕਟ, ਚਾਰਟਰਡ ਅਕਾਊਂਟੈਂਟਸ, ਬੀਮਾਂ ਕੰਪਨੀਆਂ ਦੇ ਦਫ਼ਤਰਾਂ ਨੂੰ ਕੇਵਲ ਘਰ ਤੋਂ ਕੰਮ ਕਰਨ ਦੀ ਆਗਿਆ ਹੋਵੇਗੀ।
ਸਰਕਾਰੀ ਦਫ਼ਤਰਾਂ ਵਿੱਚ ਤੰਦਰੁਸਤ/ਫਰੰਟਲਾਈਨ ਕਰਮਚਾਰੀਆਂ ਅਤੇ ਕਰਮਚਾਰੀ ਜਿੰਨ੍ਹਾਂ ਦੀ ਉਮਰ 45 ਸਾਲ ਤੋਂ ਵੱਧ ਹੈ, ਜਿਨ੍ਹਾਂ ਨੂੰ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਵਿੱਚ ਘੱਟੋ-ਘੱਟ ਇਕ ਵੈਕਸੀਨ ਨਹੀਂ ਮਿਲੀ, ਨੂੰ ਛੁੱਟੀ ਲੈ ਕੇ ਘਰ ਵਿੱਚ ਰਹਿਣ ਲਈ ਕਿਹਾ ਜਾਣਾ ਚਾਹੀਦਾ ਹੈ ਅਤੇ 45 ਸਾਲ ਤੋਂ ਘੱਟ ਕਰਮਚਾਰੀਆਂ ਨੂੰ ਕੇਵਲ ਨੈਗਟਿਵ ਆਰ.ਟੀ-ਪੀ.ਸੀ.ਆਰ ਰਿਪੋਰਟ (ਜੋ ਕਿ 5 ਦਿਨਾਂ ਤੋਂ ਪੁਰਾਣੀ ਨਾ ਹੋਵੇ) ਨਾਲ ਆਗਿਆ ਹੋਵੇਗੀ, ਨਹੀਂ ਤਾਂ ਛੁੱਟੀ ਲੈ ਕੇ ਘਰ ਵਿੱਚ ਰਹਿਣਾ ਚਾਹੀਦਾ ਹੈ।
ਉੱਚ ਸਕਾਰਾਤਮਕ ਖੇਤਰਾਂ ਵਿੱਚ ਮਾਈਕਰੋ-ਕੰਟੇਨਮੈਂਟ ਜ਼ੋਨ ਵਧਾਏ ਜਾਣ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾਣ। “ਵਿਸ਼ੇਸ਼ ਨਿਗਰਾਨ” ਹਦਾਇਤਾਂ ਲਾਗੂ ਕਰਨ ਲਈ ਨਿਯੁਕਤ ਕੀਤੇ ਜਾਣ।
ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸ਼ਿਕਾਇਤ ਨਿਵਾਰਣ ਲਈ ਵਰਚੁਅਲ/ਆਨਲਾਈਨ ਦੁਆਰਾ ਤਰਜੀਹ ਦਿੱਤੀ ਜਾਵੇ। ਜਿਥੋਂ ਤੱਕ ਹੋ ਸਕੇ ਪਬਲਿਕ ਡੀਲਿੰਗ ਨੂੰ ਬੰਦ ਰੱਖਿਆ ਜਾਵੇ ਅਤੇ ਕੇਵਲ ਜ਼ਰੂਰੀ ਕੰਮ ਲਈ ਪਬਲਿਕ ਡੀਲਿੰਗ ਕੀਤੀ ਜਾਵੇ। ਸਾਰੇ ਤਹਿਸੀਲਦਾਰ/ਨਾਇਬ ਤਹਿਸੀਲਦਾਰ ਜਾਇਦਾਦ ਦੀ ਵਿਕਰੀ / ਖਰੀਦ ਦੇ ਕੰਮਾਂ ਲਈ ਪਬਲਿਕ ਨੂੰ ਸੀਮਤ ਅਪੁਆਇੰਟਮੈਂਟ ਜਾਰੀ ਕਰਨਗੇ।
ਐਲ. ਪੀ. ਜੀ. ਗੈਸ ਏਜੰਸੀਆਂ ਨੂੰ ਆਨਲਾਈਨ ਬੁੱਕ ਕੀਤਾ ਸਿਲੰਡਰ ਦੀ ਹੋਮ ਡਲੀਵਰੀ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਕੀਤੀ ਜਾਵੇਗੀ । ਈ-ਪਾਸ ਧਾਰਕ ਵੱਲੋਂ ਹੋਮ ਡਲੀਵਰੀ ਕੀਤੀ ਜਾਵੇਗੀ । ਪੈਟਰੋਲ ਪੰਪ ਕੋਵਿਡ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਈ-ਪਾਸ ਧਾਰਕ ਮੁਲਾਜ਼ਮਾਂ ਦੁਆਰਾ ਆਮ ਵਾਂਗ ਸੇਵਾਵਾਂ ਦਿੰਦੇ ਰਹਿਣਗੇ।ਕਣਕ ਦੀ ਰਹਿੰਦ-ਖੂੰਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਖਿਲਾਫ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਤਹਿਤ ਵੀ ਕਾਰਵਾਈ ਕੀਤੀ ਜਾਵੇਗੀ।
ਸਾਰੇ ਸਬੰਧਤ ਅਧਿਕਾਰੀ ਜ਼ਿਲ੍ਹੇ ਵਿੱਚ ਭਾਰਤ ਸਰਕਾਰ/ਰਾਜ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ ਜਿਵੇਂ ਕਿ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਦੇ ਨਿਯਮ (ਦੋ ਗਜ਼ ਦੀ ਦੂਰੀ), ਮਾਰਕੀਟ ਸਥਾਨਾਂ ਅਤੇ ਪਬਲਿਕ ਆਵਾਜਾਈ ਵਿੱਚ ਭੀੜ ਨੂੰ ਨਿਯਮਤ ਰੱਖਣਾ ਅਤੇ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਜੁਰਮਾਨੇ ਲਗਾਉਣਾ ਜਿਵੇਂ ਮਾਸਕ ਨਾ ਪਹਿਨਣਾ ਅਤੇ ਜਨਤਕ ਥਾਵਾਂ ‘ਤੇ ਥੁੱਕਣਾ ਆਦਿ ਨੂੰ ਲਾਗੂ ਕਰਵਾਉਣ ਦੇ ਪਾਬੰਦ ਹੋਣਗੇ ।
ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਦੇ ਅਨੁਸਾਰ ਅਤੇ ਆਈ. ਪੀ. ਸੀ. ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।