ਬੰਦ ਕਰੋ

ਜ਼ਿਲ੍ਹਾ ਯੂਥ ਅਫਸਰ ਨਹਿਰੂ ਯੂਵਾ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਸਹੀਦ ਬਾਬਾ ਜੀਵਨ ਸਿੰਘ ਜੀ ਸੇਵਾ ਸੁਸਾਇਟੀ ਯੂਥ ਕਲੱਬ ਦੀਨੇਵਾਲ ਵੱਲੋਂ ਪਿੰਡ ਵਿੱਚ ਰੁੱਖ ਲਗਾਏ ਗਏ

ਪ੍ਰਕਾਸ਼ਨ ਦੀ ਮਿਤੀ : 06/08/2024

ਜ਼ਿਲ੍ਹਾ ਯੂਥ ਅਫਸਰ ਨਹਿਰੂ ਯੂਵਾ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਸਹੀਦ ਬਾਬਾ ਜੀਵਨ ਸਿੰਘ ਜੀ ਸੇਵਾ ਸੁਸਾਇਟੀ ਯੂਥ ਕਲੱਬ ਦੀਨੇਵਾਲ ਵੱਲੋਂ ਪਿੰਡ ਵਿੱਚ ਰੁੱਖ ਲਗਾਏ ਗਏ
ਤਰਨ ਤਾਰਨ 02 ਅਗਸਤ : ਜ਼ਿਲ੍ਹਾ ਯੂਥ ਅਫਸਰ ਨਹਿਰੂ ਯੂਵਾ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਸਹੀਦ ਬਾਬਾ ਜੀਵਨ ਸਿੰਘ ਜੀ ਸੇਵਾ ਸੁਸਾਇਟੀ ਯੂਥ ਕਲੱਬ ਦੀਨੇਵਾਲ ਵੱਲੋਂ ਪਿੰਡ ਵਿੱਚ ਰੁੱਖ ਲਗਾਏ ਗਏ।ਸਹੀਦ ਬਾਬਾ ਜੀਵਨ ਸਿੰਘ ਜੀ ਸੇਵਾ ਸੁਸਾਇਟੀ ਯੂਥ ਕਲੱਬ ਦੀਨੇਵਾਲ ਜੋ ਕਿ ਸਮਾਜ ਵਿੱਚ ਊਚ ਨੀਚ ਭੇਦ ਭਾਵ ਨੂੰ ਮਿਟਾ ਕੇ ਸਮਾਜ ਵਿੱਚ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਹੈ,ਜਿਵੇ ਕਿ ਭਰੂਣ ਹੱਤਿਆ ,ਦਾਜ ਪ੍ਰਥਾ,ਵਧਦੇ ਪ੍ਦੂਸ਼ਣ ਅਤੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਰੁੱਖ ਲਗਾਉਣੇ,ਨੋਜਵਾਨਾਂ ਨੂੰ ਨਸ਼ਿਆਂ ਤੋ ਬਚਣ ਲਈ ਜਾਗ੍ਰਿਤ ਕਰਨਾ, ਮੈਡੀਕਲ ਕੈਂਪ ਲਾਉਣੇ ਅਤੇ ਲੋੜਵੰਦਾ ਨੂੰ ਦਵਾਈਆਂ ਮੁੱਹਈਆ ਕਰਵਾਉਣੀਆ ,ਪਾਣੀ ਦੇ ਬਚਾਉ ਲਈ ਲੋਕਾਂ ਨੂੰ ਜਾਗ੍ਰਿਤ ਕਰਨਾ,ਲੋੜਵੰਦਾਂ ਦੀ ਮਦਦ ਕਰਨੀ ਇਹ ਸੇਵਾ ਕਰਦੀ ਆ ਰਹੀ ਹੈ। ਕਲੱਬ ਦੇ ਪ੍ਧਾਨ ਸ੍:ਸੁਰਜੀਤ ਸਿੰਘ ਅਤੇ ਮੈਂਬਰਾ ਵੱਲੋ ਰੋਜਾਨਾ ਦੀ ਤਰ੍ਹਾਂ ਵੱਧ ਰਹੀ ਗਰਮੀ,ਅਤੇ ਵਾਤਾਵਰਣ ਸਾਫ ਰੱਖਣ ਲਈ ਪਿੰਡ ਵਿੱਚ ਰੁੱਖ ਲਗਾਏ ਗਏ ,ਅਤੇ ਇੱਕ ਰੁੱਖ ਸੋ ਸੁੱਖ ਬਾਰੇ ਜਾਣਕਾਰੀ ਦਿਤੀ ਗਈ ਅਤੇ ਵੱਧ ਤੋ ਵੱਧ ਰੁੱਖ ਲਗਾੳਣ ਬਾਰੇ ਜਾਗ੍ਰਿਤ ਕੀਤਾ ਗਿਆ। ਇਸ ਮੋਕੇ ਤੇ ਕਲੱਬ ਮੈਬਰਾਂ ਨੇ ਹਿੱਸਾ ਲਿਆ,ਅਤੇ ਆਏ ਹੋਏ ਸੱਜਣਾ ਦਾ ਧੰਨਵਾਦ ਕੀਤਾ।