ਬੰਦ ਕਰੋ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਮੁਹੱਈਆ ਕਰਵਾਈ ਜਾਵੇਗੀ ਮੁਫਤ ਕੈਟ (CAT) ਦੀ ਕੋਚਿੰਗ

ਪ੍ਰਕਾਸ਼ਨ ਦੀ ਮਿਤੀ : 15/07/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਪ੍ਰੈਸ ਨੋਟ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਮੁਹੱਈਆ ਕਰਵਾਈ ਜਾਵੇਗੀ ਮੁਫਤ ਕੈਟ (CAT) ਦੀ ਕੋਚਿੰਗ

             ਤਰਨ ਤਾਰਨ 14 ਜੁਲਾਈ (      )  ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵੱਲੋਂ ਐਮ.ਬੀ.ਏ ਕਰਨ ਦੀ ਚਾਹਵਾਨ ਕੁੜੀਆਂ ਲਈ ਪੰਜਾਬ-100 ਬੈਚ ਦੇ ਸਹਿਯੋਗ ਨਾਲ ਕੈਟ (CAT) ਦੀ ਕੋਚਿੰਗ ਮੁਫਤ ਕਰਵਾਈ ਜਾ ਰਹੀ ਹੈ। ਇਸ ਕੋਚਿੰਗ ਲਈ ਕੋਈ ਵੀ ਗ੍ਰੈਜੁਏਟ ਲੜਕੀ ਜਾਂ ਫਾਈਨਲ ਈਅਰ ਦੀਆਂ ਵਿਦਿਆਰਥਣਾਂ  ਦਿੱਤੇ ਲਿੰਕ https://bit.ly/Punjab_100  ਤੇ 23 ਜੁਲਾਈ 2022 ਤੱਕ ਰਜ਼ਿਸਟਰਡ ਕਰਵਾ ਸਕਦੀਆਂ ਹਨ।

          ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਨੇ ਦੱਸਿਆ ਕਿ ਇਸ ਕੌਚਿੰਗ ਲਈ ਐਡਮਿਸ਼ਨ ਟੈਸਟ ਅਤੇ ਇੰਟਰਵਿਉ ਰਾਹੀਂ ਦਿੱਤੀ ਜਾਵੇਗੀ। ਜੋ ਲੜਕੀਆਂ ਦੀ ਚੋਣ ਹੋਵੇਗੀ ਉਨ੍ਹਾਂ ਦਾ ਉਰੀਅਨਟੇਸ਼ਨ ਪ੍ਰੋਗਰਾਮ 24 ਜੁਲਾਈ 2022 ਦਿਨ ਐਤਵਾਰ ਜੀ.ਐਨ.ਡੀ.ਈ.ਸੀ ਲੁਧਿਆਣਾ ਵਿੱਖੇ ਹੋਵੇਗਾ। ਇਹ ਕੋਚਿੰਗ 10 ਮਹੀਨੇ ਲਈ ਆਨਲਾਈਨ ਮੌਡ ਤੇ ਆਈ.ਆਈ.ਐਮ  ਅਹਿਮਦਾਬਾਦ ਗੈ੍ਜੂਅੇਟ ਸੋਨੀ ਗੋਇਲ ਵੱਲੋਂ ਲਿਤੀਆਂ ਜਾਣਗੀਆਂ। ਚਾਹਵਾਨ ਕੁੜੀਆਂ ਉੱਪਰ ਦਿੱਤੇ ਲਿੰਕ ਜਾਂ ਮੋਬਾਇਲ ਨੰਬਰ 9877211555 ਤੇ ਆਪਣਾ ਨਾਮ ਵੱਟਸਪ ਕਰਕੇ ਦਰਜ਼ ਕਰਵਾ ਸਕਦੀਆਂ ਹਨ, ਇਹ ਬੈਚ 25-ਜੁਲਾਈ 2022 ਤੋਂ ਸ਼ੁਰੂ ਕੀਤਾ ਜਾਵੇਗਾ। ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵਲੋਂ ਜਿਲ੍ਹੇ ਦੀਆਂ ਲੜਕੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਸੁਨਿਹਰੀ ਮੋਕੇ ਦਾ ਵੱਧ ਤੋਂ ਵੱਧ ਲਾਭ ਲੈਣ।