ਬੰਦ ਕਰੋ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਿਖੇ ਕਰਵਾਇਆ ਗਿਆ ਆੱਨਲਾਈਨ ਵੈਬੀਨਾਰ

ਪ੍ਰਕਾਸ਼ਨ ਦੀ ਮਿਤੀ : 20/05/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਿਖੇ ਕਰਵਾਇਆ ਗਿਆ ਆੱਨਲਾਈਨ ਵੈਬੀਨਾਰ
ਮੋਟੀਵੇਸ਼ਨ ਲੈਕਚਰ “ਯੂਅਰ ਐਡੀਚਿਊਡ ਇਜ਼ ਯੂਅਰ ਸਕਸੈੱਸ਼” ਰਾਹੀਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ
ਤਰਨ ਤਾਰਨ, 19 ਮਈ :
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਿਖੇ ਆੱਨਲਾਈਨ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਦਾ ਆਯੋਜਨ ਪੰਜਾਬ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਚੰਡੀਗੜ੍ਹ ਵੱਲੋਂ ਲਾਈਵ ਫੈਸਬੁੱਕ ਸੈਸ਼ਨ ਰਾਹੀਂ ਕੀਤਾ ਗਿਆ।
ਇਸ ਸੈਸ਼ਨ ਦੌਰਾਨ ਲਾਈਵ ਕੋਚ ਸ਼੍ਰੀਮਤੀ ਰਿੱਤੂ ਸਿੰਗਲ ਨੇ ਮੋਟੀਵੇਸ਼ਨ ਲੈਕਚਰ “ਯੂਅਰ ਐਡੀਚਿਊਡ ਇਜ਼ ਯੂਅਰ ਸਕਸੈੱਸ਼” ਰਾਹੀਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਇਸ ਸੈਸ਼ਨ ਦੋਰਾਨ ਸ਼੍ਰੀਮਤੀ ਰਿੱਤੂ ਸਿੰਗਲ ਨੇ ਪ੍ਰਾਰਥੀਆਂ ਨੂੰ ਦੱਸਿਆ ਕਿ ਜੀਵਨ ਵਿੱਚ ਸਫਲਤਾ ਪਾਉਣ ਲਈ ਤੁਹਾਡਾ ਵਤੀਰਾ ਜੁੰਮੇਵਾਰ ਹੁੰਦਾ ਹੈ। ਉਹਨਾਂ ਇਸ ਨੂੰ ਸੁਧਾਰਨ ਦੇ ਵੱਖ-ਵੱਖ ਤਰੀਕੇ ਦੱਸੇ ਅਤੇ ਉਦਹਾਰਣਾਂ ਰਾਹੀਂ ਆਪਣੀ ਗੱਲ ਪ੍ਰਾਰਥੀਆਂ ਨੂੰ ਸਮਝਾਈ।ਰੋਜ਼ਗਾਰ ਦਫ਼ਤਰ ਵਿੱਚ ਇਸ ਲੈਕਚਰ ਨੂੰ 55 ਪ੍ਰਾਰਥੀਆਂ ਨੇ ਅਤੇ ਤਰਨ ਤਾਰਨ ਦੀਆਂ 2 ਹੋਰ ਸੰਸਥਾਵਾਂ ਵਿੱਚ 100 ਪ੍ਰਾਰਥੀਆਂ ਨੇ ਅਟੈਂਡ ਕੀਤਾ।
ਪ੍ਰਾਰਥੀਆਂ ਵੱਲੋਂ ਇਸ ਵੈਬੀਨਾਰ ਦੀ ਪ੍ਰਸ਼ੰਸਾ ਕਰਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅਤੇ ਅਗਾਂਹ ਵੀ ਇਹੋ ਹੋਰ ਲੈਕਚਰ ਕਰਵਾਉਣ ਦੀ ਬੇਨਤੀ ਕੀਤੀ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਸ਼੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਬਿਊਰੋ ਵੱਲੋਂ ਜਿਲ੍ਹੇ ਦੇ ਨੋਜਵਾਨਾਂ ਲਈ ਲਗਾਤਾਰ ਕਾਉਂਸਲਿੰਗ ਅਤੇ ਮੋਟੀਵੇਸ਼ਨ ਸੇਸ਼ਨ ਲਗਾਏ ਜਾਂਦੇ ਹਨ। ਜਿਸ ਦੀ ਜਾਣਕਾਰੀ ਦਫਤਰ ਦੇ ਫੇਸਬੁੱਕ ਪੇਜ਼ ਅਤੇ ਹੈੱਲਪਲਾਈਨ ਨੰਬਰ 77173-97013 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।