ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਵੱਲੋਂ ਸਮੂਹ ਬਲਾਕ ਸਪੋਰਟਸ ਇੰਚਾਰਜ ਦੇ ਨਾਲ ਰੀਵਿਊ ਮੀਟਿੰਗ

ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਵੱਲੋਂ ਸਮੂਹ ਬਲਾਕ ਸਪੋਰਟਸ ਇੰਚਾਰਜ ਦੇ ਨਾਲ ਰੀਵਿਊ ਮੀਟਿੰਗ
ਮੀਟਿੰਗ ਕਰ ਸਰਕਾਰੀ ਸਕੂਲਾਂ ਵਿੱਚ ਸ਼ਾਨਦਾਰ ਗਰਾਊਂਡਾ ਤਿਆਰ ਕਰਨ ਲਈ ਕੀਤਾ ਪ੍ਰੇਰਿਤ
ਤਰਨਤਾਰਨ, 04 ਮਈ :
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਢਾਂਚੇ ਨੂੰ ਹੋਰ ਨਿਖਾਰਨ ਦੇ ਮਕਸਦ ਨਾਲ ਨਾਲ ਬੱਚਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਦਿਆਂ ਅਤੇ ਉਹਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸਰਕਾਰੀ ਸਕੂਲਾਂ ਵਿੱਚ ਸਮਾਰਟ ਅਤੇ ਸ਼ਾਨਦਾਰ ਗਰਾਊਂਡਾ ਬਣਵਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਤਰਨਤਾਰਨ, ਸ਼੍ਰੀ ਰਾਜੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਤਰਨਤਾਰਨ, ਸ਼੍ਰੀ ਪਰਮਜੀਤ ਸਿੰਘ ਵੱਲੋਂ ਇਹਨਾਂ ਮੁਹਿੰਮਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਬਲਾਕਾਂ ਦੇ ਬਲਾਕ ਸਪੋਰਟਸ ਇੰਚਾਰਜ ਨਾਲ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਵਿਖੇ ਪ੍ਰੇਰਨਾਦਾਇਕ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਉਨ੍ਹਾਂ ਨੇ ਸਮਾਰਟ ਗਰਾਊਂਡਾ ਬਾਰੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਸ਼੍ਰੀ ਰਾਜੇਸ਼ ਕੁਮਾਰ ਨੇ ਮੀਟਿੰਗ ਦੌਰਾਨ ਬਲਾਕ ਸਪੋਰਟਸ ਇੰਚਾਰਜ ਨੂੰ ਕਿਹਾ ਕਿ ਹਰ ਇੱਕ ਸਕੂਲ ਦੇ ਕੋਲ ਜਗ੍ਹਾ ਦੀ ਪਛਾਣ ਕਰਕੇ ਉਸ ਜਗ੍ਹਾ ਦੇ ਅਨੁਸਾਰ ਗਰਾਊਂਡਾ ਪਲਾਨ ਕਰ ਲਈਆਂ ਜਾਣ ਅਤੇ ਪੂਰੇ ਮਾਪਦੰਡਾਂ ਅਨੁਸਾਰ ਇਹਨਾਂ ਨੂੰ ਤਿਆਰ ਕੀਤਾ ਜਾਵੇ ।
ਸ਼੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਨੇ ਇਸ ਮੌਕੇ ਸਮੂਹ ਬਲਾਕ ਸਪੋਰਟਸ ਇੰਚਾਰਜ ਨੂੰ ਬਲਾਕ ਵਿਚਲੇ ਸਕੂਲ ਗਰਾਊਂਡ ਸਬੰਧੀ ਰਿਕਾਰਡ ਨੂੰ ਅਪ ਟੂ ਡੇਟ ਰੱਖਣ ਲਈ ਕਿਹਾ ਅਤੇ ਸਕੂਲ ਮੁਖੀਆਂ ਨੂੰ ਗਰਾਊਂਡ ਮੇਨਟੇਨ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ।ਇਸ ਮੌਕੇ ਸ਼੍ਰੀਮਤੀ ਕੁਲਵਿੰਦਰ ਕੌਰ ਜ਼ਿਲ੍ਹਾ ਸਪੋਰਟਸ ਇੰਚਾਰਜ, ਸ਼੍ਰੀ ਅਮਨਦੀਪ ਸਿੰਘ ਸਹਾਇਕ ਸਮਾਰਟ ਸਕੂਲਜ਼, ਸ਼੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ, ਸ਼੍ਰੀਮਤੀ ਹਰਵਿੰਦਰ ਕੌਰ, ਬੀ ਐਸ ਆਈ ਭਿੱਖੀਵਿੰਡ, ਸ਼੍ਰੀਮਤੀ ਰਣਦੀਪ ਕੌਰ, ਬੀ ਐਸ ਆਈ ਗੰਡੀਵਿੰਡ, ਸ਼੍ਰੀ ਰਣਜੀਤ ਸਿੰਘ ਬੀ ਐਸ ਆਈ ਪੱਟੀ, ਸ਼੍ਰੀ ਸੁਖਬੀਰ ਸਿੰਘ ਬਾਠ ਬੀ ਐਸ ਆਈ ਨੌਸ਼ਹਿਰਾ ਪਨੂੰਆਂ ਅਤੇ ਸ਼੍ਰੀ ਅਮਨਦੀਪ ਸਿੰਘ ਬੀ ਐਸ ਆਈ ਖਡੂਰ ਸਾਹਿਬ ਹਾਜ਼ਰ ਸਨ।