ਬੰਦ ਕਰੋ

ਜ਼ਿਲ੍ਹੇ ਦੇ ਪਿੰਡ ਸਕਿਆਂਵਾਲੀ ਵਿੱਚ ਜਲ ਸਪਲਾਈ ਸਕੀਮ ਤਹਿਤ ਪਾਣੀ ਦੀ ਸਪਲਾਈ 24 ਘੰਟੇ ਮਿਲਣ ਕਰਕੇ ਪਿੰਡ ਦੇ ਲੋਕ ਖਾਸ ਕਰਕੇ ਮਹਿਲਾਵਾਂ ਬਹੁਤ ਖੁਸ਼

ਪ੍ਰਕਾਸ਼ਨ ਦੀ ਮਿਤੀ : 04/02/2021
DC
ਜ਼ਿਲ੍ਹੇ ਦੇ ਪਿੰਡ ਸਕਿਆਂਵਾਲੀ ਵਿੱਚ ਜਲ ਸਪਲਾਈ ਸਕੀਮ ਤਹਿਤ ਪਾਣੀ ਦੀ ਸਪਲਾਈ 24 ਘੰਟੇ ਮਿਲਣ ਕਰਕੇ ਪਿੰਡ ਦੇ ਲੋਕ ਖਾਸ ਕਰਕੇ ਮਹਿਲਾਵਾਂ ਬਹੁਤ ਖੁਸ਼
ਪਿੰਡ ਦੇ 216 ਘਰਾਂ, ਆਂਗਨਵਾੜੀ ਸੈਂਟਰ, ਸਕੂਲ ਆਦਿ ਵਿੱਚ ਮੁਹੱਈਆ ਕਰਵਾਏ ਗਏ ਪਾਣੀ ਦੇ ਕੁਨੈਕਸ਼ਨ
ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਪਿੰਡ ਵਿੱਚ ਬਣ ਚੁੱਕੇ ਹਨ 72 ਪਖਾਨੇ
ਤਰਨ ਤਾਰਨ, 03 ਫਰਵਰੀ :
ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ “ਹਰ ਘਰ ਪਾਣੀ ਅਤੇ ਹਰ ਘਰ ਸਫਾਈ” ਤਹਿਤ ਜ਼ਿਲ੍ਹੇ ਦੇ ਪਿੰਡ ਸਕਿਆਂਵਾਲੀ ਵਿੱਚ ਜਲ ਸਪਲਾਈ ਸਕੀਮ ਨਾਬਾਰਡ-23 ਪ੍ਰੋਜੈਕਟ ਤਹਿਤ 43.21 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਹੈ ।
ਇਸ ਪਿੰਡ ਦੀ 1201 ਅਬਾਦੀ ਹੈ ਅਤੇ 216 ਘਰਾਂ ਨੂੰ ਅਤੇ 4 ਜਨਤਕ ਸ਼ਥਾਨਾਂ ਤੇ ਜਿਵੇਂ ਕਿ ਆਂਗਨਵਾੜੀ ਸੈਂਟਰ, ਸਕੂਲ ਆਦਿ ਵਿੱਚ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ। ਹੁਣ ਪਿੰਡ ਦੇ ਲੋਕ ਖਾਸ ਕਰਕੇ ਪਿੰਡ ਦੀਆਂ ਮਹਿਲਾਵਾਂ ਬਹੁਤ ਖੁਸ਼ ਹਨ, ਕਿਉਂਕਿ ਪਾਣੀ ਦੀ ਸਪਲਾਈ 24 ਘੰਟੇ ਲਗਾਤਾਰ ਚੱਲ ਰਹੀ ਹੈ। ਜਦੋਂ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ, ਲੋਕ ਜ਼ਰੂਰ ਅਨੁਸਾਰ ਪਾਣੀ ਵਰਤ ਕੇ ਟੂਟੀ ਬੰਦ ਕਰ ਦਿੰਦੇ ਹਨ।ਇਸ ਪਿੰਡ ਦੇ ਲੋਕ ਪਾਣੀ ਦੀ ਦੁਰਵਰਤੋਂ ਬਿੱਲਕੁਲ ਨਹੀਂ ਕਰਦੇ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੁੰ ਬੜੇ ਅਰਸੇ ਦੇ ਬਾਅਦ ਸਾਫ ਤੇ ਸ਼ੁੱਧ ਪਾਣੀ 24 ਘੰਟੇ ਲਗਾਤਾਰ ਮਿਲਿਆ ਹੈ, ਇਸ ਲਈ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ।
ਜਲ ਸਪਲਾਈ ਸਕੀਮ ਲੱਗਣ ਤੋਂ ਪਹਿਲਾਂ ਪਿੰਡ ਦੇ ਆਰਥਿਕ ਪੱਖ ਤੋਂ ਮਜਬੂਤ ਲੋਕ ਸਬਮਰਸੀਬਲ ਮੋਟਰਾਂ ਤੋਂ ਪਾਣੀ ਪ੍ਰਾਪਤ ਕਰ ਲੈਦੇਂ ਸਨ, ਕਈਆਂ ਨੇ ਆਪਣੇ ਘਰਾਂ ਵਿੱਚ ਆਰ. ਓ ਦੇ ਪ੍ਰਬੰਧ ਵੀ ਕੀਤੇ ਹੋਏ ਸਨ, ਪਰ ਪਿੰਡ ਦੇ ਆਰਥਿਕ ਪੱਖ ਤੋਂ ਕਮਜ਼ੋਰ ਗਰੀਬ ਲੋਕਾਂ ਕੋਲ ਸਾਫ ਪਾਣੀ ਦੇ ਪ੍ਰਬੰਧ ਦੀ ਘਾਟ ਸੀ ਜੇਕਰ ਕਿਸੇ ਨੇ ਬੋਰ ਕਰਵਾਇਆ ਸੀ ਬੋਰ ਦੀ ਡੂੰਘਾਈ ਘੱਟ ਹੋਣ ਕਰਕੇ ਪਾਣੀ ਦੀ ਗੁਣਵੱਤਾ ਠੀਕ ਨਹੀਂ ਸੀ। ਜਲ ਸਪਲਾਈ ਸਕੀਮ ਲੱਗਣ ਤੋਂ ਪਹਿਲਾਂ ਪਿੰਡ ਦੇ ਕੁੱਝ ਕੁ ਘਰਾਂ ਨੂੰ ਹੀ ਜਲ ਸਪਲਾਈ ਸਕੀਮ ਤਹਿਤ ਪਿੰਡ ਭਿੰਡਰ ਹਲਕਾ ਬਾਬਾ ਬਕਾਲਾ ਤੋਂ ਪਾਣੀ ਆਉਂਦਾ ਸੀ ਜੋ ਕਿ ਸਕਿਆਂਵਾਲੀ ਤੋਂ  2 ਤੋਂ 3 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਟੈਕਨੀਕਲ ਅਤੇ ਸਮਾਜਿਕ ਸਟਾਫ਼ ਵੱਲੋਂ ਜਾਗਰੁਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਸਕੀਮ ਅਤੇ ਸਾਫ ਪੀਣ ਵਾਲੇ ਪ੍ਰਤੀ ਜਾਗਰੁਕ ਕੀਤਾ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਦੇਰੀ ਨਾ ਕਰਦੇ ਹੋਏ ਜਲ ਸਪਲਾਈ ਸਕੀਮ ਨਾਬਾਰਡ-23 ਪ੍ਰੋਜੈਕਟ ਤਹਿਤ ਇਸ ਪਿੰਡ ਦਾ ਬਣਦਾ ਲਾਭਪਾਤਰੀ ਰਾਸ਼ੀ ਦਾ ਹਿੱਸਾ 1.25 ਲੱਖ ਰੁਪਏ ਤੁਰੰਤ ਜਮ੍ਹਾ ਕਰਵਾ ਦਿੱਤਾ ਗਿਆ।
ਇਸ ਤੋਂ ਇਲਾਵਾ ਪਿੰਡ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ 72 ਪਖਾਨੇ ਬਣ ਚੁੱਕੇ ਹਨ ਅਤੇ ਪਿੰਡ ਦੇ ਲੋਕ ਸਵੱਛਤਾ ਨੂੰ ਮੱਦੇਨਜਰ ਰੱਖਦੇ ਹੋਏ ਖੁੱਲੇ ਵਿੱਚ ਸ਼ੋਚ ਨਹੀਂ ਜਾਂਦੇ।ਪਿੰਡ ਦੇ ਸਰਪੰਚ ਸ. ਦਵਿੰਦਰ ਕੌਰ ਵੱਲੋਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਦੇ ਇਸ ਸ਼ਲਾਘਾਯੋਗ ਕਦਮ ਲਈ ਧੰਨਵਾਦ ਕੀਤਾ ਗਿਆ।