ਬੰਦ ਕਰੋ

ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਕੰਮ-ਧੰਦਾ ਸ਼ੁਰੂ ਕਰਨ ਵਿੱਚ ਸਹਾਈ ਸਿੱਧ ਹੋ ਰਿਹਾ ਹੈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 23/12/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਕੰਮ-ਧੰਦਾ ਸ਼ੁਰੂ ਕਰਨ ਵਿੱਚ ਸਹਾਈ ਸਿੱਧ ਹੋ ਰਿਹਾ ਹੈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ-ਡਿਪਟੀ ਕਮਿਸ਼ਨਰ
ਭਿੱਖੀਵਿੰਡ ਦਾ ਰਹਿਣ ਵਾਲੇ ਸੰਦੀਪ ਸਿੰਘ ਨੇ ਬਿਊਰੋ ਦੀ ਮੱਦਦ ਨਾਲ ਸ਼ੁਰੂ ਕੀਤਾ ਆਪਣਾ ਟੈਂਟ ਦਾ ਬਿਜ਼ਨੈੱਸ
ਤਰਨ ਤਾਰਨ, 23 ਦਸੰਬਰ :
ਮਿਸ਼ਨ ਘਰ-ਘਰ ਰੋਜ਼ਗਾਰ ਦੇ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬੜੀ ਹੀ ਮਿਹਨਤ ਤੇ ਲਗਨ ਨਾਲ ਲੋਕਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ । ਹੁਣ ਤੱਕ ਇਸ ਬਿਊਰੋ ਨੇ ਪੰਜਾਬ ਵਿੱਚ ਲੱਖਾਂ ਹੀ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਅਵਸਰ ਮੁੱਹਈਆ ਕਰਵਾ ਕੇ ਬੇਰੋਜ਼ਗਾਰੀ ਨੂੰ ਠੱਲ ਪਾਉਣ ਵਿੱਚ ਇਕ ਵੱਡਾ ਯੋਗਦਾਨ ਦਿੱਤਾ ਹੈ। 
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਨੇ ਵੀ ਆਪਣੇ ਜ਼ਿਲ੍ਹੇ ਵਿੱਚ ਅਨੇਕਾਂ ਹੀ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਨਾ ਸਿਰਫ਼ ਪ੍ਰਾਈਵੇਟ ਕੰਪਨੀਆਂ ਵਿੱਚ ਰੋਜ਼ਗਾਰ ਮੁੱਹਈਆ ਕਰਵਾਇਆ ਹੈ, ਬਲਕਿ ਉਹਨਾਂ ਨੂੰ ਆਪਣਾ ਕੰਮ-ਧੰਦਾ ਸ਼ੂਰੂ ਵਿੱਚ ਵੀ ਬਹੁਤ ਸਹਾਈ ਸਿੱਧ ਹੋਰ ਰਿਹਾ ਹੈ।
  ਅਜਿਹੇ ਹੀ ਇੱਕ ਨੌਜਵਾਨ ਜਿਸ ਦਾ ਨਾਮ ਸੰਦੀਪ ਸਿੰਘ ਹੈ, ਨੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀ ਮਦਦ ਨਾਲ ਆਪਣਾ ਟੈਂਟ ਦਾ ਬਿਜ਼ਨੈੱਸ ਸ਼ੁਰੂ ਕੀਤਾ ਹੈ ਅਤੇ ਹੁਣ ਬੜੇ ਹੀ ਸੁਚੱਜੇ ਢੰਗ ਅਤੇ ਮਿਹਨਤ ਨਾਲ ਹੋਰ ਵੀ ਉਚਾਈਆਂ ਵੱਲ ਨੂੰ ਵਧ ਰਿਹਾ ਹੈ । ਸੰਦੀਪ ਸਿੰਘ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਭਿੱਖੀਵਿੰਡ ਦਾ ਰਹਿਣ ਵਾਲਾ ਹੈ। ਆਪਣੇ ਘਰ ਦਾ ਖਰਚਾ ਚਲਾਉਣ ਲਈ ਪਹਿਲਾਂ ਉਸਨੇ 4 ਮੱਝਾਂ ਰੱਖੀਆਂ ਹੋਈਆਂ ਸਨ ਅਤੇ ਦੁੱਧ ਵੇਚ ਕੇ ਆਪਣਾ ਠੀਕ ਠਾਕ ਗੁਜ਼ਾਰਾ ਚਲਾ ਰਿਹਾ ਸੀ, ਪਰ ਸੰਦੀਪ ਆਪਣਾ ਇੱਕ ਅਜਿਹਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ, ਜਿਸ ਨਾਲ ਉਹ ਨਾ ਸਿਰਫ਼ ਆਪਣਾ ਗੁਜ਼ਾਰਾ ਕਰ ਸਕੇ ਬਲਕਿ ਆਪਣੇ ਬੱਚਿਆਂ ਦਾ ਇੱਕ ਵਧੀਆ ਭਵਿੱਖ ਵੀ ਬਣਾ ਸਕੇ। ਇਸ ਲਈ ਸੰਦੀਪ ਨੇ ਆਪਣਾ ਟੈਂਟ ਦਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ 
ਹੁਣ ਸੰਦੀਪ ਲਈ ਸਭ ਤੋਂ ਵੱਡੀ ਮੁਸ਼ਕਿਲ ਸੀ ਕਿ ਉਹ ਆਪਣਾ ਕੰਮ ਸ਼ੁਰੂ ਕਰਨ ਲਈ ਮਾਲੀ ਸਹੂਲਤ ਕਿੱਥੋਂ ਲਵੇ? ਉਸਨੇ ਲੋਨ ਅਪਲਾਈ ਕਰਨ ਲਈ ਸਿੱਧੇ ਤੌਰ ਤੇ ਬੈਂਕਾਂ ਨਾਲ ਸੰਪਰਕ ਕੀਤਾ  ਪਰ ਸਫ਼ਲਤਾ ਹਾਸਿਲ ਨਾ ਹੋ ਸਕੀ  ਉਸਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਬਾਰੇ ਪਤਾ ਚੱਲਿਆ ਅਤੇ ਉਸਨੇ ਦਫ਼ਤਰ ਵਿੱਚ ਵਿਜ਼ਿਟ ਕੀਤਾ ਬਿਊਰੋ ਵੱਲੋਂ ਉਸਦਾ ਨਾਮ ਦਰਜ ਕੀਤਾ ਗਿਆ ਅਤੇ ਉਸਦਾ ਮੰਤਵ ਪੁੱਛਿਆ ਗਿਆ  ਰੋਜ਼ਗਾਰ ਬਿਊਰੋ ਵਿੱਚ ਉਸ ਦੀ ਮੁਲਾਕਾਤ ਜ਼ਿਲ੍ਹਾ ਉਦਯੋਗ ਕੇਂਦਰ ਦੇ ਨੁਮਾਇੰਦਿਆਂ ਨਾਲ ਕਰਵਾਈ ਗਈ ਅਤੇ ਉਸਨੂੰ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ ਗਈ, ਜਿਸ ਅਧੀਨ ਉਸਦਾ ਲੋਨ ਅਪਲਾਈ ਕੀਤਾ ਜਾ ਸਕਦਾ ਸੀ। ਲੋੜੀਂਦੇ ਡਾਕੂਮੈਂਟ ਅਤੇ ਸ਼ਰਤਾਂ ਪੂਰਨ ਕਰਨ ਤੋਂ ਬਾਅਦ ਉਸਦਾ ਲੋਨ ਅਪਲਾਈ ਕੀਤਾ ਗਿਆ ਅਤੇ ਜਲਦ ਹੀ ਉਸਨੂੰ ਲੋਨ ਸੈਂਕਸ਼ਨ ਵੀ ਕਰਵਾ ਦਿੱਤਾ ਗਿਆ, ਜਿਸ ਤੋਂ ਬਾਅਦ ਸੰਦੀਪ ਨੇ ਆਪਣੇ ਪਿੰਡ ਵਿੱਚ ਟੈਂਟ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ ਅਤੇ ਹੁਣ ਉਹ ਬੜੇ ਹੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਹੈ।
ਸੰਦੀਪ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਅਤੇ ਰੋਜ਼ਗਾਰ ਬਿਊਰੋ ਦਾ ਬਹੁਤ ਧੰਨਵਾਦੀ ਹੈ ਜਿੰਨ੍ਹਾਂ ਕਰ ਕੇ ਉਸਨੂੰ ਲੋਨ ਮਿਲ ਸਕਿਆ ਹੈ ਅਤੇ ਉਹ ਆਪਣਾ ਬਿਜ਼ਨਸ ਸ਼ੁਰੂ ਕਰ ਸਕਿਆ ਹੈ  ਉਸਦੀ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਸਰਕਾਰ ਦੇ ਇਸ ਮਿਸ਼ਨ ਨਾਲ ਜੁੜਨ ਅਤੇ ਆਪਣਾ ਕਦਮ ਰੋਜ਼ਗਾਰ ਪ੍ਰਾਪਤੀ ਵੱਲ ਵਧਾਉਣ ਅਤੇ ਵਧੀਆ ਭਵਿੱਖ ਸਿਰਜਣ ।
————-