11 ਸਤੰਬਰ ਅਤੇ 19 ਸਤੰਬਰ 2021 ਨੂੰ ਮੀਟ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਮੁਕੰਮਲ ਬੰਦ ਰਹਿਣਗੇ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 10/09/2021
11 ਸਤੰਬਰ ਅਤੇ 19 ਸਤੰਬਰ 2021 ਨੂੰ ਮੀਟ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਮੁਕੰਮਲ ਬੰਦ ਰਹਿਣਗੇ-ਡਿਪਟੀ ਕਮਿਸ਼ਨਰ
ਤਾਰਨ ਤਾਰਨ 9 ਸਤੰਬਰ:—-ਜ਼ਿਲਾ ਮੈਜਿਸਟਰੇਟ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾ ਦੀ ਵਰਤੋ ਕਰਦਿਆਂ ਜ਼ਿਲਾ ਤਰਨ ਤਾਰਨ ਦੀ ਹਦੂਦ ਵਿੱਚ 11 ਸਤੰਬਰ ਅਤੇ 19 ਸਤੰਬਰ 2021 ਨੂੰ ਮੀਟ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। 11 ਸਤੰਬਰ 2021 ਨੂੰ ਸਵੰਤਰੀ ਦਿਵਸ ਅਤੇ ਮਿਤੀ 19 ਸਤੰਬਰ 2021 ਨੂੰ ਅਨੰਤ ਚਤੁਰਦਸ਼ੀ ਦੇ ਪਵਿੱਤਰ ਤਿਉਹਾਰ ਜੈਨ ਭਾਈਚਾਰੇ ਵੱਲੋਂ ਮਨਾਏ ਜਾ ਰਹੇ ਹਨ ਜਨਤਾਂ ਦੀਆਂ ਭਾਵਨਾ ਨੂੰ ਮੁੱਖ ਰਖਦੇ ਹੋਏ ਮੀਟ ਦੀਆਂ ਦੁਕਾਨਾਂ/ਸਲਾਟਰ ਹਾਊਸਾਂ ਨੂੰ ਬੰਦ ਕਰਾਵਾਉਣਾ ਜ਼ਰੂਰੀ ਹੈ। ਇਹ ਹੁਕਮ ਇਕ ਤਰਫਾ ਪਾਸ ਕੀਤਾ ਜਾਂਦਾ ਹੈ। ਇਹ ਹੁਕਮ 11 ਸਤੰਬਰ ਅਤੇ 19 ਸਤੰਬਰ 2021 ਨੂੰ ਲਾਗੂ ਰਹੇਗਾ