18 ਅਤੇ 19 ਸਤੰਬਰ ਨੂੰ ਲੱਗੇਗਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਲੱਗੇਗਾ ਵਰਚੁਅਲ ਕਿਸਾਨ ਮੇਲਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
18 ਅਤੇ 19 ਸਤੰਬਰ ਨੂੰ ਲੱਗੇਗਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਲੱਗੇਗਾ ਵਰਚੁਅਲ ਕਿਸਾਨ ਮੇਲਾ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੇਰੇ 11:30 ਵਜੇ ਕੀਤਾ ਜਾਵੇਗਾ ਉਦਘਾਟਨ
ਤਰਨ ਤਾਰਨ, 17 ਸਤੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਵਿਡ-19 ਦੇ ਚੱਲਦਿਆਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਮਿਤੀ 18 ਅਤੇ 19 ਸਤੰਬਰ, 2020 ਨੂੰ ਵਰਚੁਅਲ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੇਰੇ 11:30 ਵਜੇ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਕਿਸਾਨ ਮੇਲੇ ਵਿੱਚ ਖੇਤੀ ਮਾਹਿਰਾਂ ਵੱਲੋਂ ਵੱਖ-ਵੱਖ ਸਟਾਲ ਲਗਾ ਕੇ ਵੱਖ-ਵੱਖ ਖੇਤੀ ਤਕਨੀਕਾਂ ਤੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤੇ ਜਾਣਗੇ ।ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ ‘ਤੇ ਇਹ ਵਰਚੁਅਲ ਮੇਲਾ ਲਗਾਇਆ ਜਾਵੇਗਾ ।ਜ਼ਿਲ੍ਹਾ ਤਰਨ ਤਾਰਨ ਵਿੱਚ ਚਾਰ ਜਗ੍ਹਾ ‘ਤੇ ਇਹ ਮੇਲਾ ਲਗਾਇਆ ਜਾਵੇਗਾ ਅਤੇ ਹਰੇਕ ਸਬ-ਡਵੀਜ਼ਨ ਵਿੱਚ 10-15 ਕਿਸਾਨ ਵਰਚੁਅਲ ਮੇਲੇ ਵਿੱਚ ਭਾਗ ਲੈਣਗੇ ।
ਇਸ ਮੇਲੇ ਵਿੱਚ ਹਲਕੇ ਦੇ ਐਮ.ਐਲ.ਏ/ਮੰਤਰੀ ਸਾਹਿਬਾਨ ਭਾਗ ਲੈਣਗੇ ।ਇਸ ਮੇਲੇ ਦੌਰਾਨ ਕੋਵਿਡ-19 ਦੀਆਂ ਹਦਾਇਤਾਂ ਦਾ ਮੁਕੰਮਲ ਧਿਆਨ ਰੱਖਿਆ ਜਾਵੇਗਾ ।ਆਪਣੇ ਪੱਧਰ ‘ਤੇ ਕਿਸਾਨ ਯੂਨੀਵਰਸਿਟੀ ਦੀ ਵੈੱਬਸਾਈਟ www.kisanmela.pau.edu ‘ਤੇ ਇਸ ਵਰਚੁਅਲ ਮੇਲੇ ਦਾ ਆਨੰਦ ਮਾਣ ਸਕਦੇ ਹਨ ।