ਬੰਦ ਕਰੋ

2 ਅਕਤੂਬਰ ਤਕ ਸਾਫ ਸਫਾਈ ਸਬੰਧੀ ਕੀਤੀਆਂ ਜਾਣਗੀਆਂ ਵੱਖ ਵੱਖ ਗਤੀਵਿਧੀਆਂ: ਡਾ. ਅਮਨਦੀਪ ਸਿੰਘ

ਪ੍ਰਕਾਸ਼ਨ ਦੀ ਮਿਤੀ : 23/09/2024

ਸਵੱਛਤਾ ਹੀ ਸੇਵਾ-2024 ਮੁਹਿੰਮ ਦੀ ਸੀ ਐਚ ਸੀ ਕਸੇਲ ਵਿਖ਼ੇ ਹੋਈ ਸ਼ੁਰੂਆਤ

2 ਅਕਤੂਬਰ ਤਕ ਸਾਫ ਸਫਾਈ ਸਬੰਧੀ ਕੀਤੀਆਂ ਜਾਣਗੀਆਂ ਵੱਖ ਵੱਖ ਗਤੀਵਿਧੀਆਂ: ਡਾ. ਅਮਨਦੀਪ ਸਿੰਘ

ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਟੀਕਾਕਰਨ ਅਫਸਰ ਕਮ ਨੋਡਲ ਅਫਸਰ ਸਵੱਛਤਾ ਹੀ ਸੇਵਾ-2024 ਮੁਹਿੰਮ ਡਾਕਟਰ ਵਰਿੰਦਰ ਪਾਲ ਕੌਰ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਦੇ ਨਾਲ ਨਾਲ ਮੈਡੀਕਲ ਅਫਸਰ ਡਾ. ਅਮਨਦੀਪ ਸਿੰਘ ਦੀ ਦੇਖ ਰੇਖ ਹੇਠ ਸਵੱਛਤਾ ਹੀ ਸੇਵਾ-2024 ਮੁਹਿੰਮ ਦੀ ਕਮਿਊਨਿਟੀ ਸਿਹਤ ਕੇਂਦਰ ਕਸੇਲ ਵਿਚ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ-2024 ਪੰਦਰਵਾੜਾ ਦੀ ਸਿਹਤ ਕਰਮੀਆਂ ਵਲੋਂ ਸ਼ੁਰੂਆਤ ਸੌਂਹ ਚੁੱਕ ਕਿ ਕੀਤੀ। ਉਹਨਾਂ ਦੱਸਿਆ ਕਿ ਇਸ ਵਾਰ ‘ਸੁਭਾਅ ਸਵੱਛਤਾ ਸੰਸਕਾਰ ਸਵੱਛਤਾ’ ਦੇ ਮੰਤਵ ਨਾਲ ਇਸ ਮੁਹਿੰਮ ਨੂੰ ਸਿਹਤ ਕਰਮੀਆਂ ਵੱਲੋਂ ਮਨਾਇਆ ਜਾਵੇਗਾ। ਉਹਨਾਂ ਕਿਹਾ ਵਿਅਕਤੀ ਦੀ ਸਿਹਤ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਗੂੜਾ ਰਿਸ਼ਤਾ ਹੈ ਜੇਕਰ ਸਾਡਾ ਆਲਾ ਦੁਆਲਾ ਸਾਫ ਸੁਥਰਾ ਹੋਵੇਗਾ ਤਾਂ ਸਾਡੀ ਸਿਹਤ ਵੀ ਨਰੋਈ ਰਹੇਗੀ।

ਡਾਕਟਰ ਅਮਨਦੀਪ ਸਿੰਘ ਨੇ ਦੱਸਿਆ ਸੰਸਥਾ ਅਧੀਨ ਆਉਂਦੇ ਹੈਲਥ ਐਂਡ ਵੈਲਨੈਸ ਸੈਂਟਰ ਅਤੇ ਆਮ ਆਦਮੀ ਕਲੀਨਿਕ ਵਿੱਚ ਸਿਹਤ ਕਰਮੀਆਂ ਵੱਲੋਂ ਸਵੱਛਤਾ ਹੀ ਸੇਵਾ-2024 ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਸੰਸਥਾਵਾਂ ਵਿਖੇ ‘ ਇੱਕ ਰੁੱਖ ਮਾਂ ਦੇ ਨਾਮ ‘ ਤਹਿਤ ਬੂਟੇ ਵੀ ਲਗਾਏ ਜਾਣਗੇ।

ਬਲਾਕ ਅਜੁਕੇਟਰ ਨਵੀਨ ਕਾਲੀਆ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ-2024 ਪੰਦਰਵਾੜੇ ਦੌਰਾਨ ਸਿਹਤ ਸੰਸਥਾਵਾਂ ਵਿਖੇ ਵਿਸ਼ੇਸ਼ ਸਾਫ ਸਫਾਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।

ਉਹਨਾਂ ਦੱਸਿਆ ਕਿ ਮਾਸ ਮੀਡੀਆ ਵਿੰਗ ਅਤੇ ਸਿਹਤ ਕਰਮੀਆਂ ਵੱਲੋਂ ਆਪਣੇ ਆਪਣੇ ਖੇਤਰਾਂ ਦੇ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਵਿੱਚ ਜਾ ਕੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ।

ਇਸ ਮੌਕੇ ਮੈਡੀਕਲ ਅਫਸਰ ਡਾਕਟਰ ਵਿਕਾਸਦੀਪ, ਡਾਕਟਰ ਅਮਨਦੀਪ ਸਿੰਘ ਸੀਐਚਓ, ਐਲ ਐਚ ਵੀ ਜੋਗਿੰਦਰ ਕੌਰ, ਗੁਰਬਿੰਦਰ ਸਿੰਘ, ਓਪਥਾਲਮਿਕ ਅਫਸਰ ਬਲਵਿੰਦਰ ਸਿੰਘ ਬਾਠ, ਰੇਡੀਓਗਰਾਫਰ ਅਮਨਜੀਤ ਸਿੰਘ, ਫਾਰਮੇਸੀ ਅਫਸਰ ਨਵਦੀਪ ਸਿੰਘ, ਅਰਮਿੰਦਰ ਸਿੰਘ, ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਰੋਬਰਟ ਮਸੀਹ, ਰੀਤਿਕਾ ਆਦਿ ਮੌਜੂਦ ਰਹੇ।