ਬੰਦ ਕਰੋ

20ਵੀਂ ਵਾਰ ਖੂਨਦਾਨ ਕਰ ਰਹੇ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਆਪ ਖੂਨਦਾਨ ਕਰਕੇ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਕੀਤਾ ਪ੍ਰੇਰਿਤ  

ਪ੍ਰਕਾਸ਼ਨ ਦੀ ਮਿਤੀ : 15/10/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
20ਵੀਂ ਵਾਰ ਖੂਨਦਾਨ ਕਰ ਰਹੇ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਆਪ ਖੂਨਦਾਨ ਕਰਕੇ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਕੀਤਾ ਪ੍ਰੇਰਿਤ  
ਜਿਲ੍ਹਾ ਰੈਡ ਕਰੋਸ ਸੋਸਾਇਟੀ ਅਤੇ ਸਿਹਤ ਵਿਭਾਗ ਤਰਨ ਤਾਰਨ ਵਲੋਂ ਲਗਾਇਆ ਗਿਆ ਵਿਸ਼ੇਸ਼ ਖੂਨ ਦਾਨ ਕੈਂਪ
ਤਰਨ ਤਾਰਨ, 14 ਅਕਤੂਬਰ :
“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਜਿਲ੍ਹਾ ਰੈਡ ਕਰੋਸ ਸੋਸਾਇਟੀ ਅਤੇ ਸਿਹਤ ਵਿਭਾਗ ਤਰਨ ਤਾਰਨ ਵਲੋਂ ਅੱਜ ਵਿਸ਼ੇਸ਼ ਖੂਨ ਦਾਨ ਕੈਂਪ ਲਗਾਇਆ ਗਿਆ।ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਆਪ ਖੂਨਦਾਨ ਕਰਕੇ ਕੈਂਪ ਦੀ ਸ਼ੁਰੁੂੁਆਤ ਕੀਤੀ ਅਤੇ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।  
ਇਸ ਮੋਕੇ ‘ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖੂਨਦਾਨ ਮਹਾਂਦਾਨ ਹੈ, ਜਿਸ ਨਾਲ ਕਈ ਕੀਮਤੀ ਜ਼ਿੰਦਗੀਆ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਖੂਨ ਦੀ ਇੱਕ-ਇੱਕ ਬੂੰਦ ਕੀਮਤੀ ਹੈ, ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ।ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰਾਂ ਦੀ ਕਮਜ਼ੋਰੀ ਨਹੀਂ ਆੳਂੁਦੀ ਬਲਕਿ ਮਨ ਨੂੰ ਇਕ ਸਤੁੰਸ਼ਟੀ ਮਿਲਦੀ ਹੈ ਕਿ ਅਸੀ ਇਹ ਦਾਨ ਕਰਕੇ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ।ਉਹਨਾਂ ਕਿਹਾ ਕਿ ਅੱਜ ਉਹ 20ਵੀਂ ਵਾਰ ਖੂਨਦਾਨ ਕਰ ਰਹੇ ਹਨ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲੱਡ ਟ੍ਰਾਸਫਿਊਜ਼ਨ ਖੂਨ ਦਾਨ ਕਰਨ ਨਾਲ ਸਿਰਫ ਇੱਕ ਹੀ ਮਰੀਜ਼ ਨੂੰ ਨਹੀ ਬਲਕਿ ਚਾਰ ਮਰੀਜ਼ਾ ਨੂੰ ਫਾਇਦਾ ਮਿਲਦਾ ਹੈ, ਕਿਉਂਕਿ ਖੂਨ ਦੇ ਚਾਰ ਕੰਪੋਨੈਟ ਪਲਾਜਮਾ, ਆਰ. ਬੀ. ਸੀ. ਪਲੈਟਲੇਟ ਦੇ ਤੌਰ ‘ਤੇ ਅਤੇ ਹੀਮੋਫੀਲੀਆ ਦੇ ਮਰੀਜ਼ਾਂ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਦੇ ਹਨ।
ਇਸ ਮੋਕੇ ‘ਤੇ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ, ਸੀਨੀਅਰ ਮੈਡੀਕਲ ਅਫਸਰ ਤਰਨ ਤਾਰਨ ਡਾ. ਰੋਹਿਤ ਮਹਿਤਾ, ਡਾ. ਰੇਖਾ, ਸੁਖਦੇਵ ਸਿੰਘ ਰੰਧਾਵਾ ਪੱਖੋਕੇ ਅਤੇ ਦਫ਼ਤਰ ਦਾ ਹੋਰ ਸਟਾਫ਼ ਮੋਜੂਦ ਸੀ।
—————-