30 ਅਤੇ 31 ਮਾਰਚ, 2020 ਨੂੰ ਸਾਰੀਆਂ ਬੈਂਕ ਬ੍ਰਾਂਚਾਂ ਖੁੱਲੀਆਂ ਰੱਖਣ ਦੇ ਹੁਕਮ ਜਾਰੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
30 ਅਤੇ 31 ਮਾਰਚ, 2020 ਨੂੰ ਸਾਰੀਆਂ ਬੈਂਕ ਬ੍ਰਾਂਚਾਂ ਖੁੱਲੀਆਂ ਰੱਖਣ ਦੇ ਹੁਕਮ ਜਾਰੀ
ਤਰਨ ਤਾਰਨ, 29 ਮਾਰਚ :
ਕਰਫਿੳੂ ਦੌਰਾਨ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਲੋਕਾਂ ਨੂੰ ਵਿੱਤੀ ਲੈਣ-ਦੇਣ ਦੀ ਸਹੂਲਤ ਦੇਣ ਲਈ ਪੰਜਾਬ ਸਰਕਾਰ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲੇ ਨੇ ਜ਼ਿਲ੍ਹਾ ਤਰਨ ਤਾਰਨ ਵਿੱਚ 30 ਅਤੇ 31 ਮਾਰਚ, 2020 ਨੂੰ ਸਾਰੀਆਂ ਬੈਂਕ ਬ੍ਰਾਂਚਾਂ ਖੁੱਲੀਆਂ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਅਨੁਸਾਰ ਬੈਂਕ 30 ਅਤੇ 31 ਮਾਰਚ, 2020 ਨੂੰ ਬ੍ਰਾਂਚਾ ਖੁੱਲ੍ਹੇ ਰੱਖਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ, ਜਿਸ ਦੌਰਾਨ ਸੀਮਤ ਸਟਾਫ਼ ਰਾਹੀਂ ਸਿਰਫ਼ ਅੰਦਰੂਨੀ ਕਲੋਜ਼ਿੰਗ ਫੰਕਸ਼ਨ ਅਤੇ ਸਰਕਾਰੀ ਲੈਣ-ਦੇਣ ਦਾ ਕੰਮ ਹੋਵੇਗਾ।
ਹੁਕਮਾਂ ਅਨੁਸਾਰ ਕਰਫ਼ਿਊ ਦੌਰਾਨ ਸਾਰੇ ਏ. ਟੀ. ਐੱਮਜ਼ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ।ਏ. ਟੀ. ਐੱਮਜ਼ ਨੂੰ ਰੀਫ਼ਿਲਿੰਗ ਕਰਨ ਲਈ ਸਾਰੇ ਕਰਮਚਾਰੀਆਂ ਅਤੇ ਵਾਹਨਾਂ ਨੂੰ ਆਉਣ-ਜਾਣ ਦੀ ਆਗਿਆ ਹੋਵੇਗੀ ਅਤੇ ਬੈਂਕ ਵੱਲੋਂ ਜਾਰੀ ਸਰਟੀਫਿਕੇਟ/ਪਛਾਣ ਪੱਤਰ ਨੂੰ ਕਰਫ਼ਿਊ ਪਾਸ ਮੰਨਿਆਂ ਜਾਵੇਗਾ।
———-