71 ਵਾਂ ਸਰਵ ਭਾਰਤੀ ਸਹਿਕਾਰੀ ਸਪਤਾਹ ਧੂਮ ਧਾਮ ਨਾਲ ਮਨਾਇਆ ਗਿਆ
71 ਵਾਂ ਸਰਵ ਭਾਰਤੀ ਸਹਿਕਾਰੀ ਸਪਤਾਹ ਧੂਮ ਧਾਮ ਨਾਲ ਮਨਾਇਆ ਗਿਆ
ਤਰਨ ਤਾਰਨ, 18 ਨਵੰਬਰ:
71ਵਾਂ ਸਰਵ ਭਾਰਤੀ ਸਹਿਕਾਰੀ ਸਪਤਾਹ ਅੱਜ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨ ਤਾਰਨ ਸ਼੍ਰੀ ਸੁੱਖਾ ਸਿੰਘ ਦੇ ਦਿਸਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਮੈਨੇਜਰ ਦੀ ਤਰਨ ਤਾਰਨ ਕੇਂਦਰੀ ਸਹਿਕਾਰੀ ਬੈਂਕ ਲਿਮ. ਸ਼੍ਰੀ ਬਚਿੱਤਰ ਸਿੰਘ ਮੱਲ੍ਹੀ ਅਤੇ ਸ਼੍ਰੀ ਸੁਖਜੀਤ ਸਿੰਘ ਬਰਾੜ ਏ.ਆਰ ਦੀ ਯੋਗ ਰਹਿਨੁਮਾਈ ਹੇਠ ਧੂਮ ਧਾਮ ਨਾਲ ਕੋਆਪ੍ਰੇਟਿਵ ਬੈਂਕ ਬਰਾਂਚ ਖਡੂਰ ਸਾਹਿਬ ਵਿਖੇ ਬੈਂਕ ਦੇ ਗ੍ਰਾਹਕਾਂ,ਸਕੱਤਰਾਂ/ਸੇਲਜ਼ਮੈਨਾ ਅਤੇ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਬੈਂਕ ਸਟਾਫ ਨਾਲ ਧੂਮ ਧਾਮ ਨਾਲ ਮਨਾਇਆ ਗਿਆ ।
ਇਸ ਮੌਕੇ ‘ਤੇ ਸਹਿਕਾਰਤਾ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਗਤੀਵਿਧੀਆਂ ਤੇ ਹਾਜ਼ਰੀਨਾਂ ਨਾਲ ਵਿਚਾਰ ਕੀਤੀ ਗਈ ਅਤੇ ਸਹਿਕਾਰੀ ਸਭਾਵਾਂ ਦਾ ਵਿਕਸਿਤ ਭਾਰਤ ਵਿੱਚ ਰੋਲ ਜੋ ਕਿ ਇਸ ਸਾਲ ਦਾ ਮੁੱਖ ਵਿਸ਼ਾ ਹੈ ਤੇ ਮੰਥਨ ਕੀਤਾ ਗਿਆ ।
ਸਹਿਕਾਰਤਾ ਵਿਭਾਗ ਨਾਲ ਜੁੜਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਕੋਆਪ੍ਰੇਟਿਵ ਬੈਂਕ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਸੰਬੰਧੀ ਵੀ ਦੱਸਿਆ ਗਿਆ ।
ਇਸ ਮੌਕੇ ‘ਤੇ ਜਿਲ੍ਹਾ ਮੈਨੇਜਰ ਵੱਲੋਂ ਚੰਗੇ ਗ੍ਰਾਹਕ ਅਤੇ ਸਭਾਵਾਂ ਦੇ ਮੈਂਬਰ ਜੋ ਸਮੇਂ ਸਿਰ ਵਸੂਲੀ ਜਮ੍ਹਾ ਕਰਵਾਉਂਦੇ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ।ਸਹਿਕਾਰੀ ਸਭਾਵਾਂ ਦੇ ਕੰਮ ਕਾਜ਼ ਸੰਬੰਧੀ ਸਕੱਤਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ।
ਇਸ ਮੌਕੇ ‘ਤੇ ਸ਼੍ਰੀ ਹਰਿੰਦਰ ਸਿੰਘ ਸੀਨੀਅਰ ਮੈਨੇਜਰ, ਸ਼੍ਰੀ ਹਰਪ੍ਰੀਤ ਸਿੰਘ ਮੈਨੇਜਰ ਸੀ.ਬੀ. ਖਡੂਰ ਸਾਹਿਬ, ਸ਼੍ਰੀ ਰਜਿੰਦਰ ਸਿੰਘ ਮੈਨੇਜਰ ਭਰੋਵਾਲ, ਸ਼੍ਰੀ ਸਤਨਾਮ ਸਿੰਘ ਮੈਨੇਜਰ ਕੰਗ, ਸ਼੍ਰੀ ਸਕੱਤਰ ਸਿੰਘ ਮੈਨੇਜਰ ਜਲਾਲਾਬਾਦ, ਸ਼੍ਰੀ ਜਗਰੂਪ ਸਿੰਘ ਸੁਪਰਡੈਂਟ, ਧਰਮਵੀਰ ਸ਼ਰਮਾ, ਰਘਬੀਰ ਸਿੰਘ ਸਕੱਤਰ ਪ੍ਰਧਾਨ, ਸੁਖਵਿੰਦਰ ਸਿੰਘ ਸਕੱਤਰ ਕੱਲ੍ਹਾ, ਸਮੂਹ ਦਫਤਰੀ ਅਤੇ ਬੈਂਕ ਸਟਾਫ ਅਤੇ ਸਕੱਤਰ ਸਰਕਲ ਖਡੂਰ ਸਾਹਿਬ ਹਾਜਿਰ ਆਏ।