ਸਿਵਲ ਹਸਪਤਾਲ ਤਰਨ ਤਾਰਨ ਵਿਖ਼ੇ ਵਿਸ਼ਵ ਸੁਣਨ ਸ਼ਕਤੀ ਦਿਵਸ ਮਨਾਇਆ ਕੰਨਾਂ ਦੀ ਸਮੱਸਿਆ ਨੂੰ ਬਿਲਕੁਲ ਵੀ ਨਾ ਕਰੋ ਨਜ਼ਰ-ਅੰਦਾਜ਼, ਏਅਰਪੋਡ ਅਤੇ ਏਅਰਫੋਨ ਦੀ ਵਰਤੋਂ ਤੋਂ ਕਰੋ ਪਰਹੇਜ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਤਰਨ ਤਾਰਨ, ਮਾਰਚ 3 ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ, ਸਿਵਲ ਹਸਪਤਾਲ, ਤਰਨ ਤਾਰਨ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸੋਮਵਾਰ ਨੂੰ ਵਿਸ਼ਵ ਹੇਅਰਿੰਗ (ਸੁਣਨ ਸ਼ਕਤੀ) ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਵਰਿੰਦਰ ਪਾਲ ਕੌਰ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਸਤਵਿੰਦਰ ਕੁਮਾਰ, ਨੋਡਲ ਅਫ਼ਸਰ (ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਡੇਫਨੈਸ) ਡਾ.ਮਨਮੋਹਨ ਸਿੰਘ ਅਤੇ ਮੈਡੀਕਲ ਅਫ਼ਸਰ, ਸੁਰਿੰਦਰ ਕੁਮਾਰ ਵੀ ਮੌਜੂਦ ਰਹੇ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕੰਨ, ਨੱਕ ਅਤੇ ਗਲੇ ਵਿਭਾਗ ਵਿੱਚ ਜਾ ਕੇ ਮਰੀਜ਼ਾਂ ਨਾਲ ਵਿਸ਼ਵ ਹੇਅਰਿੰਗ ਦਿਵਸ ਅਤੇ ਕੰਨਾਂ ਦੇ ਸਾਂਭ-ਸੰਭਾਲ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ। ਉਹਨਾਂ ਦੱਸਿਆ, ਕਿ ਵਿਸ਼ਵ ਹੀਅਰਿੰਗ ਦਿਵਸ ਮਨਾਉਣ ਦਾ ਮੁੱਖ ਮੰਤਵ ਨਾਗਰਿਕਾਂ ਨੂੰ ਕੰਨਾਂ ਦੇ ਸਾਂਭ-ਸੰਭਾਲ ਬਾਰੇ ਜਾਗਰੂਕ ਕਰਨਾ ਹੈ, ਤਾਂ ਜੋ ਉਹ ਬੋਲੇਪਣ ਦੀ ਸਮੱਸਿਆ ਤੋਂ ਬੱਚ ਸਕਣ। ਕੰਨ-ਨਾਕ ਗਲੇ ਦੇ ਮਾਹਿਰ ਅਤੇ ਸਿਵਲ ਸਰਜਨ ਡਾ. ਰਾਏ ਨੇ ਕਿਹਾ, ਕਿ ਜੇਕਰ ਵਿਅਕਤੀ ਆਪਣੇ ਕੰਨਾਂ ਦੀ ਸਾਂਭ-ਸੰਭਾਲ ਪ੍ਰਤੀ ਹਮੇਸ਼ਾ ਸੁਚੇਤ ਰਹੇ, ਤਾਂ ਉਹ ਸਾਰੀ ਉਮਰ ਚੰਗੀ ਤਰ੍ਹਾਂ ਸੁਣ ਸਕਦਾ ਹੈ, ਪਰ ਜੇਕਰ ਅਸੀਂ ਆਪਣੇ ਕੰਨਾਂ ਦੀ ਸਾਂਭ-ਸੰਭਾਲ ਨਹੀਂ ਕਰਾਂਗੇ ਤਾਂ ਛੋਟੀ ਉਮਰ ਵਿੱਚ ਹੀ ਬੋਲੇਪਨ ਦੀ ਸਮੱਸਿਆ ਪੇਸ਼ ਆ ਸਕਦੀ ਹੈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਅੱਜ ਕੱਲ ਇਹ ਆਮ ਵੇਖਣ ਵਿੱਚ ਪਾਇਆ ਜਾਂਦਾ ਹੈ ਕਿ ਬਹੁਤ ਲੋਕ ਕੰਨਾਂ ਦੇ ਵਿੱਚ ਏਅਰਫੋਨ ਜਾਂ ਫਿਰ ਏਅਰਪੋਡ ਦਾ ਬਹੁਤ ਵੱਧ ਚੜ ਕੇ ਇਸਤੇਮਾਲ ਕਰ ਰਹੇ ਹਨ ਅਤੇ ਬਹੁਤ ਉੱਚੀ ਆਵਾਜ਼ ਵਿੱਚ ਸੰਗੀਤ ਜਾਂ ਫਿਰ ਇਹਨਾਂ ਦੀ ਵਰਤੋਂ ਨਾਲ ਗੱਲ-ਬਾਤ ਕਰਦੇ ਹਨ ਪਰ ਇਹਨਾਂ ਦੀ ਲੋੜ ਨਾਲੋਂ ਵੱਧ ਵਰਤੋਂ ਕੰਨਾਂ ਦੇ ਲਈ ਬਹੁਤ ਹਾਨੀਕਾਰਕ ਹੈ। ਪ੍ਰੋਗਰਾਮ ਅਫ਼ਸਰ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਸਿਹਤ ਵਿਭਾਗ ਦੇ ਰਾਸ਼ਟਰੀ ਬਾਲ ਸਵਾਸਥ ਕਰਿਆ-ਕਰਮ ਅਧੀਨ ਜੇਕਰ ਕਿਸੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਬੋਲੇਪਨ ਦੀ ਸਮੱਸਿਆ ਪੇਸ਼ ਆ ਰਹੀ ਹੈ ਤਾਂ ਉਸ ਦੀ ਜਾਂਚ ਉਪਰੰਤ ਵਿਭਾਗ ਵੱਲੋਂ ਕੋਕਲੀਅਰ ਇੰਪਲਾਂਟ ਦੀ ਸਹੂਲਤ ਬਿਲਕੁਲ ਮੁਫਤ ਮੁਹਈਆ ਕਰਵਾਈ ਜਾਂਦੀ ਹੈ। ਇਸ ਇੰਪਲਾਂਟ ਤੋਂ ਬਾਅਦ ਬੱਚੇ ਦੀ ਸੁਣਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਉਹਨਾਂ ਕਿਹਾ ਕਿ ਸਿਹਤ ਕਰਮੀਆਂ ਨੂੰ ਵਿਸ਼ਵ ਸੁਣਨ ਸ਼ਕਤੀ ਦਿਵਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਲੋਕ ਕੰਨਾਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਹੋਣ। ਐਸ ਐਮ ਓ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੰਨਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਰੰਤ ਕੰਨਾਂ ਦੀ ਜਾਂਚ ਅਤੇ ਇਲਾਜ ਕਰਵਾਉਣ। ਉਹਨਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੰਨਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਨੋਡਲ ਅਫ਼ਸਰ, ਡਾ. ਮਨਮੋਹਨ ਸਿੰਘ ਨੇ ਕਿ ਵਿਅਕਤੀ ਨੂੰ ਆਪਣੇ ਕੰਨਾਂ ਦੇ ਵਿੱਚ ਕਦੇ ਵੀ ਏਅਰਬਡ ਜਾਂ ਫਿਰ ਨੁਕੀਲੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਵਿਭਾਗ ਵਲੋਂ ਸਿਹਤ ਵਿਭਾਗ ਵਲੋਂ ਆਰ ਬੀ ਐਸ ਕਿ ਪ੍ਰੋਗਰਾਮ ਤਹਿਤ ਬੋਲੇਪਨ ਤੋਂ ਪੀੜਿਤ ਬੱਚਿਆਂ ਨੂੰ ਮੁਫ਼ਤ ਉਪਕਰਣ ਲਗਾਏ ਜਾਂਦੇ ਹਨ ਤਾਂ ਜੋ ਉਹਨਾਂ ਦੀ ਸੁਣਨ ਸ਼ਕਤੀ ਵਿਚ ਸੁਧਾਰ ਹੋਵੇ।
ਪ੍ਰਕਾਸ਼ਨਾਂ ਦੀ ਮਿਤੀ: 06/03/2025ਸਿਵਲ ਹਸਪਤਾਲ ਤਰਨ ਤਾਰਨ ਵਿਖ਼ੇ ਵਿਸ਼ਵ ਸੁਣਨ ਸ਼ਕਤੀ ਦਿਵਸ ਮਨਾਇਆ ਕੰਨਾਂ ਦੀ ਸਮੱਸਿਆ ਨੂੰ ਬਿਲਕੁਲ ਵੀ ਨਾ ਕਰੋ ਨਜ਼ਰ-ਅੰਦਾਜ਼, ਏਅਰਪੋਡ ਅਤੇ ਏਅਰਫੋਨ ਦੀ ਵਰਤੋਂ ਤੋਂ ਕਰੋ ਪਰਹੇਜ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਤਰਨ ਤਾਰਨ, ਮਾਰਚ 3 ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ, […]
ਹੋਰਨਗਰ ਕੌਂਸਲ ਤਰਨ ਤਾਰਨ ਦੇ ਚੋਣ ਨਤੀਜਿਆਂ ਦਾ ਐਲਾਨ
ਪ੍ਰਕਾਸ਼ਨਾਂ ਦੀ ਮਿਤੀ: 06/03/2025ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਨਗਰ ਕੌਂਸਲ ਤਰਨ ਤਾਰਨ ਦੇ ਚੋਣ ਨਤੀਜਿਆਂ ਦਾ ਐਲਾਨ ਚੋਣਾਂ ਦੌਰਾਨ ਕੁੱਲ 54.06 ਫ਼ੀਸਦੀ ਵੋਟਾਂ ਪੋਲ ਹੋਈਆਂ ਤਰਨ ਤਾਰਨ, 02 ਮਾਰਚ : ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ ਅੱਜ ਪੂਰੇ ਅਮਨ-ਅਮਾਨ ਨਾਲ ਹੋ ਗਈਆਂ ਹਨ। ਸਵੇਰੇ 07:00 ਵਜੇ ਤੋਂ ਸ਼ਾਮ 04:00 ਵਜੇ ਤੱਕ ਕੁੱਲ 54.06 ਫ਼ੀਸਦੀ ਵੋਟਾਂ […]
ਹੋਰਜਿਲ੍ਹਾ ਮੈਜਿਸਟ੍ਰੇਟ ਵੱਲੋਂ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਰੀ-ਪੋਲ 04 ਮਾਰਚ ਨੂੰ ਕਰਾਉਣ ਦੇ ਨਿਰਦੇਸ਼ ਜਾਰੀ
ਪ੍ਰਕਾਸ਼ਨਾਂ ਦੀ ਮਿਤੀ: 06/03/2025ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਤਰਨ ਤਾਰਨ ਮਿਊਂਸੀਪਲ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ-2025 ਜਿਲ੍ਹਾ ਮੈਜਿਸਟ੍ਰੇਟ ਵੱਲੋਂ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਰੀ-ਪੋਲ 04 ਮਾਰਚ ਨੂੰ ਕਰਾਉਣ ਦੇ ਨਿਰਦੇਸ਼ ਜਾਰੀ ਤਰਨ ਤਾਰਨ, 02 ਮਾਰਚ : ਮਿਊਂਂਸੀਪਲ ਕੌਂਸਲ ਤਰਨ ਤਾਰਨ ਦੀਆ ਆਮ ਚੋਣਾਂ 2025 ਮਿਤੀ 02 ਮਾਰਚ 2025 ਨੂੰ ਬੜੇ ਸ਼ਾਤਮਈ […]
ਹੋਰਸਿਵਲ ਹਸਪਤਾਲ ਤਰਨ ਤਾਰਨ ਵਿਖੇ ਸਥਾਪਿਤ ਕੀਤਾ ਗਿਆ ਐਨਸੀਡੀ ਕਾਰਨਰ
ਪ੍ਰਕਾਸ਼ਨਾਂ ਦੀ ਮਿਤੀ: 06/03/2025ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸਥਾਪਿਤ ਕੀਤਾ ਗਿਆ ਐਨਸੀਡੀ ਕਾਰਨਰ ਤਰਨ ਤਾਰਨ ਮਾਰਚ 2 ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਗੈਰ ਸੰਚਾਰੀ ਰੋਗਾਂ ਵਿਰੁੱਧ ਚਲਾਈ ਗਈ ਮੁਹਿੰਮ ਸਬੰਧੀ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾਕਟਰ […]
ਹੋਰਦੁਬਾਰਾ ਚੋਣ ਕਰਵਾਉਣ ਦੀ ਮਿਤੀ ਨੀਯਤ ਕਰਨ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ
ਪ੍ਰਕਾਸ਼ਨਾਂ ਦੀ ਮਿਤੀ: 06/03/2025ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ ਨਗਰ ਕੌਂਸਲ ਤਰਨ ਤਾਰਨ ਆਮ ਚੋਣਾਂ-2025 ਜਿਲ੍ਹਾ ਮੈਜਿਸਟ੍ਰੇਟ ਵੱਲੋਂ ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਮੁਲਤਵੀ ਦੁਬਾਰਾ ਚੋਣ ਕਰਵਾਉਣ ਦੀ ਮਿਤੀ ਨੀਯਤ ਕਰਨ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਤਰਨ ਤਾਰਨ, 02 ਮਾਰਚ : ਨਗਰ […]
ਹੋਰਚੋਣ ਅਬਜ਼ਰਵਰ ਸ਼੍ਰੀਮਤੀ ਹਰਗੁਣਜੀਤ ਕੌਰ ਆਈ. ਏ. ਐੱਸ. ਨੇ ਨਗਰ ਕੌਂਸਲ ਤਰਨ ਤਾਰਨ ਦੀ ਚੋਣ ਦੀਆਂ ਤਿਆਰੀ ਲਿਆ ਜਾਇਜ਼ਾ
ਪ੍ਰਕਾਸ਼ਨਾਂ ਦੀ ਮਿਤੀ: 05/03/2025ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਚੋਣ ਅਬਜ਼ਰਵਰ ਸ਼੍ਰੀਮਤੀ ਹਰਗੁਣਜੀਤ ਕੌਰ ਆਈ. ਏ. ਐੱਸ. ਨੇ ਨਗਰ ਕੌਂਸਲ ਤਰਨ ਤਾਰਨ ਦੀ ਚੋਣ ਦੀਆਂ ਤਿਆਰੀ ਲਿਆ ਜਾਇਜ਼ਾ 02 ਮਾਰਚ, ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਪੋਲਿੰਗ ਮੁਕੰਮਲ ਹੋਣ ਤੋਂ ਬਾਅਦ 2 ਮਾਰਚ ਸ਼ਾਮ ਨੂੰ ਹੋਵੇਗੀ ਵੋਟਾਂ ਦੀ ਗਿਣਤੀ ਤਰਨ […]
ਹੋਰ“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਵੱਲੋਂ ਵੱਡੀ ਕਾਰਵਾਈ
ਪ੍ਰਕਾਸ਼ਨਾਂ ਦੀ ਮਿਤੀ: 05/03/2025ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਵੱਲੋਂ ਵੱਡੀ ਕਾਰਵਾਈ ਡੀ. ਆਈ. ਜੀ. ਸੀ੍ ਹਰਮਨਬੀਰ ਸਿੰਘ ਗਿੱਲ ਅਤੇ ਐਸ. ਐਸ. ਪੀ. ਸੀ੍ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਜ਼ਿਲੇ ਦੇ ਨਸ਼ਾ ਪ੍ਰਭਾਵਿਤ ਖੇਤਰਾਂ ਵਿੱਚ ਕੀਤੀ ਗਈ ਛਾਪੇਮਾਰੀ ਨਸ਼ਾ ਤਸਕਰਾਂ ਦਾ ਪਤਾ ਲਗਾਉਣ ਅਤੇ ਗ੍ਰਿਫ਼ਤਾਰ ਕਰਨ ਦੀ ਤਹਿਤ […]
ਹੋਰਨਸ਼ਾ ਵੇਚਣ ਵਾਲਿਆਂ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ-ਖਡੂਰ ਸਾਹਿਬ ਹਲਕੇ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ
ਪ੍ਰਕਾਸ਼ਨਾਂ ਦੀ ਮਿਤੀ: 05/03/2025ਨਸ਼ਾ ਵੇਚਣ ਵਾਲਿਆਂ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ-ਖਡੂਰ ਸਾਹਿਬ ਹਲਕੇ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਖਡੂਰ ਸਾਹਿਬ, 28 ਫਰਵਰੀ : ਨਸ਼ੇ ਦੇ ਵਪਾਰ ਖਿਲਾਫ਼ ਲੜਾਈ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ, ਖਡੂਰ ਸਾਹਿਬ ਹਲਕੇ ਵਿੱਚ ਪੁਲਿਸ ਨੇ ਵਿਆਪਕ ਕਾਰਵਾਈ ਕੀਤੀ ਹੈ। ਹਲਕੇ ਦੇ ਕਈ ਪਿੰਡਾਂ ਵਿੱਚ ਪੁਲਿਸ ਵੱਲੋਂ ਛਾਪੇ ਮਾਰੇ ਗਏ, ਜਿਸ ਦੌਰਾਨ ਕਈ […]
ਹੋਰਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਵਿੱਚ ਅਪਲਾਈ ਕਰਨ ਲਈ ਰਜਿਸਟਰੇਸ਼ਨ ਸ਼ੁਰੂ
ਪ੍ਰਕਾਸ਼ਨਾਂ ਦੀ ਮਿਤੀ: 05/03/2025ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਵਿੱਚ ਅਪਲਾਈ ਕਰਨ ਲਈ ਰਜਿਸਟਰੇਸ਼ਨ ਸ਼ੁਰੂ ਤਰਨ ਤਾਰਨ, 28 ਫਰਵਰੀ : ਭਾਰਤ ਸਰਕਾਰ ਵੱਲੋਂ ਆਰੰਭੀ ਗਈ ਪੀ. ਐੱਮ. ਇੰਟਰਨਸ਼ਿਪ ਸਕੀਮ ਅਧੀਨ 2024-25 ਲਈ 1.25 ਲੱਖ ਇੰਟਰਨਸ਼ਿਪ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਜਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ ਸ੍ਰੀ ਵਿਕਰਮ […]
ਹੋਰਜ਼ਿਲ੍ਹਾ ਤਰਨ ਤਾਰਨ ਦੇ ਆਯੂਸ਼ ਹੈੱਲਥ ਵੈਲਨੈੱਸ ਸੈਂਟਰਾਂ ਵਿਖੇ ਇੰਸਟਰੱਕਟਰ (ਪਾਰਟ ਟਾਈਮ ਬੇਸਿਸ) ਦੀਆਂ ਖਾਲੀ ਅਸਾਮੀਆਂ ਸਬੰਧੀ ਇਨਗੇਜ਼ਮੈਂਟ ਕਰਨ ਲਈ ਅਰਜੀਆਂ ਦੀ ਮੰਗ
ਪ੍ਰਕਾਸ਼ਨਾਂ ਦੀ ਮਿਤੀ: 04/03/2025ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ ਜ਼ਿਲ੍ਹਾ ਤਰਨ ਤਾਰਨ ਦੇ ਆਯੂਸ਼ ਹੈੱਲਥ ਵੈਲਨੈੱਸ ਸੈਂਟਰਾਂ ਵਿਖੇ ਇੰਸਟਰੱਕਟਰ (ਪਾਰਟ ਟਾਈਮ ਬੇਸਿਸ) ਦੀਆਂ ਖਾਲੀ ਅਸਾਮੀਆਂ ਸਬੰਧੀ ਇਨਗੇਜ਼ਮੈਂਟ ਕਰਨ ਲਈ ਅਰਜੀਆਂ ਦੀ ਮੰਗ ਤਰਨ ਤਾਰਨ, 27 ਫਰਵਰੀ : ਡਾਇਰੈਕਟਰ ਆਯੂਰਵੇਦਾ ਪੰਜਾਬ, ਚੰਡੀਗੜ੍ਹ ਵੱਲੋ ਤਰਨ ਤਾਰਨ ਜ਼ਿਲ੍ਹੇ ਦੇ ਆਯੂਸ਼ ਹੈੱਲਥ ਵੈਲਨੈੱਸ ਸੈਂਟਰਾਂ ਵਿਖੇ ਪੁਰਸ਼ ਯੋਗ ਇੰਸਟਰੱਕਟਰ (ਪਾਰਟ ਟਾਈਮ ਬੇਸਿਸ) […]
ਹੋਰ