ਡੈਪੋ ਵਲੰਟੀਅਰਾਂ, ਨਸ਼ਾ ਰੋਕੂ ਨਿਗਰਾਨ ਕਮੇਟੀ ਦੇ ਮੈਂਬਰਾਂ ਅਤੇ ਕਲੱਸਟਰ ਕੋ-ਆਰਡੀਨੇਟਰਾਂ ਨੂੰ 1 ਨਵੰਬਰ ਤੋਂ 30 ਨਵੰਬਰ ਤੱਕ ਦਿੱਤੀ ਜਾਵੇਗੀ ਸਿਖਲਾਈ- ਡਿਪਟੀ ਕਮਿਸ਼ਨਰ
ਡੈਪੋ ਵਲੰਟੀਅਰਾਂ, ਨਸ਼ਾ ਰੋਕੂ ਨਿਗਰਾਨ ਕਮੇਟੀ ਦੇ ਮੈਂਬਰਾਂ ਅਤੇ ਕਲੱਸਟਰ ਕੋ-ਆਰਡੀਨੇਟਰਾਂ ਨੂੰ 1 ਨਵੰਬਰ ਤੋਂ 30 ਨਵੰਬਰ ਤੱਕ ਦਿੱਤੀ ਜਾਵੇਗੀ ਸਿਖਲਾਈ- ਡਿਪਟੀ ਕਮਿਸ਼ਨਰ
ਪਿੰਡ ਅਤੇ ਵਾਰਡ ਪੱਧਰ ‘ਤੇ ਜਾ ਕੇ ਲੋਕਾਂ ਨੂੰ ਕੀਤਾ ਜਾਵੇਗਾ ਨਸ਼ੇ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ
ਡੈਪੋ ਵਲੰਟੀਅਰਾਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਦੁਬਾਰਾ ਸ਼ੁਰੂ
ਤਰਨ ਤਾਰਨ 9 ਅਕਤੂਬਰ:
ਜ਼ਿਲ੍ਹੇ ਵਿਚ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਏ ਜਾ ਰਹੇ ਡੈਪੋ ਪ੍ਰੋਗਰਾਮ ਅਧੀਨ 1 ਨਵੰਬਰ ਤੋਂ 30 ਨਵੰਬਰ 2018 ਤੱਕ ਜ਼ਿਲ੍ਹੇ ਦੇ ਸਾਰੇ ਡੈਪੋ ਵਲੰਟੀਅਰਾਂ, ਨਸ਼ਾ ਰੋਕੂ ਨਿਗਰਾਨ ਕਮੇਟੀ ਦੇ ਮੈਂਬਰਾਂ ਅਤੇ ਕਲੱਸਟਰ ਕੋ-ਆਰਡੀਨੇਟਰਾਂ ਨੂੰ ਮਾਸਟਰ ਟਰੇਨਰਾਂ ਰਾਹੀਂ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਪਿੰਡ ਅਤੇ ਵਾਰਡ ਪੱਧਰ ‘ਤੇ ਜਾ ਕੇ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰ ਸਕਣ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹਾ ਮਿਸ਼ਨ ਟੀਮ ਦੇ ਮੈਂਬਰਾਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ‘ਤੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੋ. ਰਾਕੇਸ਼ ਕੁਮਾਰ, ਐੱਸ. ਡੀ. ਐਮ. ਤਰਨ ਤਾਰਨ ਸੁਰਿੰਦਰ ਸਿੰਘ, ਐੱਸ. ਡੀ. ਐਮ. ਪੱਟੀ ਅਨੂਪ੍ਰੀਤ ਕੌਰ, ਡੀ. ਡੀ. ਪੀ. ਓ. ਜਗਜੀਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਨਿਰਮਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ ।
ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਡੈਪੋ ਪ੍ਰੋਗਰਾਮ ਅਧੀਨ 1 ਦਸੰਬਰ ਤੋਂ 31 ਦਸੰਬਰ 2018 ਤੱਕ ਜ਼ਿਲ੍ਹਾ ਮਿਸ਼ਨ ਟੀਮ, ਸਬ ਡਵੀਜਨ ਮਿਸ਼ਨ ਟੀਮ ਦੇ ਸਾਰੇ ਮੈਂਬਰ, ਅਤੇ ਸਾਰੇ ਕਲਸਟਰ ਕੋ-ਆਰਡੀਨੇਟਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਅਤੇ ਵਾਰਡਾਂ ਵਿਚ ਜਾ ਕੇ ਆਮ ਇਜਲਾਸ ਬੁਲਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਗੇ ਅਤੇ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ।ਉਹਨਾਂ ਦੱਸਿਆ ਕਿ ਡੈਪੋ ਵਲੰਟੀਅਰਾਂ ਦੀ ਰਜਿਸਟਰੇਸ਼ਨ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ।ਉਹਨਾਂ ਸੰਬਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਡੈਪੋ ਦੀ ਰਜਿਸਟਰੇਸ਼ਨ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਇਸ ਗੱਲ ਖਿਆਲ ਰੱਖਿਆ ਜਾਵੇ ਕਿ ਸਵੈ-ਇੱਛਕ ਤੌਰ ‘ਤੇ ਨਿਰਸਵਾਰਥ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਹੀ ਡੈਪੋ ਮੈਂਬਰ ਬਣਾਇਆ ਜਾਵੇ । ਉਹਨਾਂ ਐੱਸ. ਡੀ. ਐਮਜ਼. ਨੂੰ ਕਿਹਾ ਟੇ੍ਰਨਿੰਗ ਦੌਰਾਨ ਸਮੂਹ ਕਲਸਟਰ ਕੋ-ਆਰਡੀਨੇਟਰਾਂ ਨਸ਼ਾ ਰੋਕੂ ਨਿਗਰਾਨ ਕਮੇਟੀ ਮੈਂਬਰਾਂ ਅਤੇ ਸਮੂਹ ਡੈਪੋ ਵਲੰਟੀਅਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਦੇ ਸਾਰੇ ਸਕੂਲਾਂ ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀਆਂ ਸੰਸਥਾਵਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਯਕੀਨੀ ਬਣਾਉਣ ਕਿ ਹਰੇਕ ਸੰਸਥਾਂ ਦੀ ਹਰ ਕਲਾਸ ਵਿਚ ਬੱਡੀ ਗਰੁੱਪ ਬਣਾਏ ਜਾਣ ਯਕੀਨੀ ਬਣਾਉਣ । ਉਹਨਾਂ ਕਿਹਾ ਕਿ ਹਰ ਹਫਤੇ ਵਿਚ ਅੱਧਾਂ ਘੰਟਾਂ ਇਹਨਾਂ ਬੱਡੀ ਗਰੁੱਪਾਂ ਨੂੰ ਸੀਨੀਅਰ ਬੱਡੀਜ਼ ਗਰੁੱਪਾਂ ਵੱਲੋਂ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾਵੇ ਅਤੇ ਇਹਨਾਂ ਬੱਡੀਜ਼ ਗਰੁੱਪਾਂ ਦੇ ਆਪਸ ਵਿੱਚ ਡੀਬੇਟ, ਸਕਿੱਟ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾਣ।ਉਹਨਾਂ ਦੱਸਿਆ ਕਿ ਜਿਹੜੇ 16 ਅਧਿਆਪਕਾਂ ਨੂੰ ਟੇਰਨਿੰਗ ਦਿਵਾਈ ਗਈ ਹੈ ਉਹ ਅੱਗੇ ਸੀਨੀਅਰ ਬੱਡੀਜ਼ ਨੂੰ ਬੱਡੀਜ਼ ਪ੍ਰੋਗਰਾਮ ਸਬੰਧੀ ਜਾਣਕਾਰੀ ਦੇਣ ਤਾਂ ਜੋ ਉਹ ਅੱਗੇ ਬੱਡੀਜ਼ ਗਰੁੱਪ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਸਬੰਧੀ ਟੇਰਨਿੰਗ ਦੇਣ ਸਕਣ ।
ਇਸ ਮੌਕੇ ਤੇ ਐੱਸ. ਐੱਸ. ਪੀ. ਦੱਸਿਆ ਕਿ ਡੈਪੋ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਕੋਈ ਕਸਰ ਬਾਕੀ ਛੱਡੀ ਨਹੀਂ ਜਾਵੇਗੀ।ਉਹਨਾਂ ਦੱਸਿਆ ਕਿ ਨਸ਼ੇ ਦੇ ਖਾਤਮੇ ਲਈ ਪੁਲਿਸ ਪ੍ਰਸ਼ਾਸਨ ਵਚਨਬੱਧ ਹੈ ਅਤੇ ਨਸ਼ੇ ਦਾ ਵਪਾਰ ਕਰਨ ਵਾਲੇ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਬੀਤੇ ਦਿਨੀ ਡੀ.ਜੀ.ਪੀ. ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਨੂੰ ਨਸ਼ਾ ਮੁਕਤ ਕਰਨਗੀਆਂ ਉਹਨਾਂ ਨੂੰ 2 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ।