Close

PADB Chohla Sahib disbursed a loan of Rs 75 lakh on the same day

Publish Date : 16/09/2021
PADB
 
ਪੀ ਏ ਡੀ ਬੀ ਚੋਹਲਾ ਸਾਹਿਬ ਨੇ ਇਕੋ ਦਿਨ 75 ਲੱਖ ਦਾ ਕਰਜ਼ਾ ਵੰਡਿਆ
ਤਰਨਤਾਰਨ, 15 ਸਤੰਬਰ
ਦੀ ਚੋਹਲਾ ਸਾਹਿਬ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੀਮਿਤ, ਚੋਹਲਾ ਸਾਹਿਬ ਵੱਲੋਂ ਸ੍ਰੀ. ਰਜੀਵ ਕੁਮਾਰ ਗੁਪਤਾ , ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੀਮਿਤ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਤਹਿਤ  ਕਰਜਾ- ਵੰਡ ਸਮਾਰੋਹ  ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਸ੍ਰੀ ਸੁੱਖਵਿੰਦਰ ਸਿੰਘ, ਪ੍ਰਧਾਨ ਪੀ ਏ ਡੀ ਬੀ ਚੋਹਲਾ ਸਾਹਿਬ ਵੱਲੋਂ ਕੀਤੀ ਗਈ। ਇਸ ਸਮਾਰੋਹ ਵਿੱਚ ਪ੍ਰਧਾਨ ਅਤੇ ਕਮੇਟੀ ਮੈਂਬਰਾਨ ਸਾਹਿਬ ਵੱਲੋਂ ਬੈਂਕ ਦੇ ਲਾਭ ਪਾਤਰੀਆਂ ਨੂੰ ਵੱਖ-ਵੱਖ ਮੰਤਵਾਂ ਲਈ 43.75 ਲੱਖ ਰੁਪਏ ਦੇ ਚੈਕ ਵੰਡੇ ਗਏ ਅਤੇ 24.80 ਲੱਖ ਰੁਪਏ ਦੇ ਕਰਜੇ ਮਨਜੂਰ ਕੀਤੇ ਗਏ।ਇਸ ਸਮਾਰੋਹ ਵਿੱਚ ਰਛਪਾਲ ਸਿੰਘ, ਮੈਨੇਜਰ ਪੀ ਏ ਡੀ ਬੀ ਚੋਹਲਾ ਸਾਹਿਬ ਵੱਲੋਂ ਕਿਸਾਨਾਂ ਨੂੰ ਬੈਂਕ ਦੀਆਂ ਕਰਜਾ ਸਕੀਮਾਂ ਤੋਂ ਵਿਸਥਾਰ ਸਹਿਤ ਜਾਣੂ ਕਰਵਾਇਆ ਗਿਆ ਅਤੇ ਬੈਂਕ ਦੀਆਂ ਕਰਜਾ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ ਗਈ।ਪ੍ਰਧਾਨ ਪੀ ਏ ਡੀ ਬੀ ਚੋਹਲਾ ਸਾਹਿਬ ਵੱਲੋਂ ਆਏ ਹੋਏ ਕਿਸਾਨਾਂ ਨੂੰ ਕਰਜੇ ਦੀਆਂ ਸਹੂਲਤਾਂ ਲੈ ਕੇ ਕਾਰੋਬਾਰ ਚਲਾਉਣ ਲਈ ਕਿਹਾ ਗਿਆ ਅਤੇ ਬੈਂਕ ਦੇ ਕਰਜਦਾਰ ਮੈਂਬਰਾਂ ਨੂੰ ਕਿਸ਼ਤਾਂ ਸਮੇਂ ਸਿਰ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ।ਇਸ ਸਮੇਂ ਅਵਤਾਰ ਸਿੰਘ ਮੀਤ ਪ੍ਰਧਾਨ,ਹਰਭਜਨ ਸਿੰਘ ,ਭੁਪਿੰਦਰ ਕੁਮਾਰ ਨਈਅਰ, ਨਰਿੰਦਰ ਸਿੰਘ,ਨਛੱਤਰ ਸਿੰਘ, ਕਰਨਜੀਤ ਸਿੰਘ,ਮੋਹਣ ਸਿੰਘ ਆਦਿ ਸਾਰੇ ਡਾਇਰੈਕਟਰ, ਰਵਿੰਦਰਜੀਤ ਸਿੰਘ ਚੇਅਰਮੈਨ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਬਲਬੀਰ ਸਿੰਘ ਸਰਪੰਚ ਕਰਮੂਵਾਲਾ,ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ,ਸੁੱਖਵਿੰਦਰ ਸਿੰਘ ਸਰਪੰਚ ਰੱਤੋਕੇ,ਮਨਦੀਪ ਸਿੰਘ ਸਰਪੰਚ ਘੜਕਾ,ਅਜੈਬ ਸਿੰਘ ਵਾਈਸ ਚੇਅਰਮੈਨ, ਕਰਤਾਰ ਸਿੰਘ ਨੰਬਰਦਾਰ,ਜਥੇਦਾਰ ਅਜੀਤ ਸਿੰਘ ਚੋਹਲਾ ਸਾਹਿਬ,ਨਿਰਮਲ ਸਿੰਘ,ਗੁਰਭੇਜ ਸਿੰਘ,ਦਲਵਿੰਦਰ ਸਿੰਘ,ਸੁਖਦੀਪ ਸਿੰਘ,ਰਾਜਵੰਤ ਕੌਰ,ਰਣਜੀਤ ਕੌਰ,ਸੁੱਖਰਾਜ ਸਿੰਘ ਆਦਿ ਹਾਜਰ ਸਨ।ਅੰਤ ਵਿੱਚ ਪ੍ਰਧਾਨ ਸਾਹਿਬ ਵੱਲੋਂ ਆਏ ਹੋਏ ਸਾਰੇ ਪਤਵੰਤਿਆਂ ਅਤੇ ਬੈਂਕ ਦੇ ਕਰਜਦਾਰ ਮੈਂਬਰਾਂ ਦਾ ਧੰਨਵਾਨ ਕੀਤਾ ਗਿਆ।