Close

“Pink Corridor” dedicated to daughters inaugurated at District Administrative Complex, Tarn Taran on the occasion of International Women’s Day

Publish Date : 10/03/2021
DC
ਅੰਤਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਧੀਆਂ ਨੂੰ ਸਮਰਪਿਤ “ਪਿੰਕ ਕੋਰੀਡੋਰ” ਦਾ ਕੀਤਾ ਗਿਆ ਰਸਮੀਂ ਉਦਘਾਟਨ
ਤਰਨ ਤਾਰਨ, 08 ਮਾਰਚ :
“ਬੇਟੀ ਬਚਾਓ, ਬੇਟੀ ਪੜ੍ਹਾਓ” ਸਕੀਮ ਅਧੀਨ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਕੁਲਵੰਤ ਸਿੰਘ ਦੇ ਯੋਗ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਤਰਨ ਤਾਰਨ ਤੇ ਜਗਮੇਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਦੀ ਅਗਵਾਈ ਹੇਠ ਪੰਜਾਬ ਵਿੱਚ ਧੀਆਂ ਨੂੰ ਸਨਮਾਨ ਦੇਣ ਲਈ ਵੱਖਰੀ ਪਹਿਲ ਸਦਕਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿੱਚ ਜਿਲ੍ਹਾ ਤਰਨ ਤਾਰਨ ਦੀ ਧੀਆਂ ਨੂੰ ਸਨਮਾਨ ਦੇਣ ਲਈ “ਤਰਨ ਤਾਰਨ ਦੇ ਚਮਕਦੇ ਸਿਤਾਰਿਆਂ ਦਾ  “ਪਿੰਕ ਕੋਰੀਡੋਰ” ਦਾ ਅੱਜ ਅੰਤਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਰਸਮੀ ਉਦਘਾਟਨ ਕੀਤਾ ਗਿਆ।
ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਜਿਲ੍ਹਾ ਤਰਨ ਤਾਰਨ ਦੀ ਧੀ ਭਾਰਤੀ ਆਰਮੀ ਵਿੱਚ ਦੇਸ਼ ਦੀ ਸੇਵਾ ਕਰ ਰਹੀ ਮੇਜਰ ਪ੍ਰਭਜੋਤ ਕੌਰ ਦੀ ਮਾਤਾ ਸ਼੍ਰੀਮਤੀ ਗੁਰਮੀਤ ਕੌਰ ਵਲੋਂ ਰਿਬਨ ਕਟਵਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ “ਪਿੰਕ ਕੋਰੀਡੋਰ” ਨਾਲ ਜਿੱਥੇ ਜਿਲ੍ਹੇ ਦੀਆਂ ਹੋਣਹਾਰ ਲੜਕੀਆਂ ਅਤੇ ਔਰਤਾਂ ਨੂੰ ਸਨਮਾਨ ਮਿਲੇਗਾ, ਉੱਥੇ ਇੱਕ ਸਮਾਜ ਵਿੱਚ ਲੋਕਾਂ ਤੱਕ ਧੀਆਂ ਨੂੰ ਪੁਰਸ਼ਾਂ ਦੇ ਬਰਾਬਰਤਾ ਦੇਣ ਦਾ ਵੀ ਸੰਦੇਸ਼ ਜਾਵੇਗਾ। ਉਹਨਾਂ ਕਿਹਾ ਕਿ ਅੱਜ ਕੋਈ ਵੀ ਅਜਿਹਾ ਖੇਤਰ ਨਹੀਂ, ਜਿੱਥੇ ਲੜਕੀਆਂ ਨੇ ਆਪਣਾ ਮੁਕਾਮ ਹਾਸਿਲ ਨਹੀ ਕੀਤਾ। ਜਿਲ੍ਹਾ ਤਰਨ ਤਾਰਨ ਦੀ ਧੀਆਂ ਨੇ ਅੰਤਰਾਸ਼ਟਰੀ/ਰਾਸ਼ਟਰੀ/ਰਾਜ ਪੱਧਰ ਤੇ ਖੇੜਾ ਵਿੱਚ ਮੱਲਾ ਮਾਰੀਆਂ ਹਨ, ਜਿਲ੍ਹੇ ਵਿੱਚੋਂ ਕਈ ਲੜਕੀਆਂ ਆਪਣੀ ਸਿੱਖਿਆ ਮੁਕੰਮਲ ਕਰਕੇ ਅੱਜ ਕੇਂਦਰ ਅਤੇ ਰਾਜ ਪੱਧਰ ਦੇ ਵੱਖ ਵੱਖ ਵਿਭਾਗਾ ਵਿੱਚ ਆਪਣੀ ਸੇਵਾਵਾ ਦੇ ਰਹੀਆਂ ਹਨ। 
ਉਹਨਾਂ ਕਿਹਾ ਕਿ ਜਦੋਂ ਮਾਤਾ-ਪਿਤਾ ਲੜਕੇ ਅਤੇ ਲੜਕੀਆਂ ਵਿੱਚ ਫਰਕ ਨਹੀਂ ਕਰਨਗੇ ਤਾਂ ਉਨ੍ਹਾ ਦੀਆਂ ਧੀਆਂ ਨੂੰ ਵੀ ਅੱਗੇ ਆਉਣ ਦਾ ਮੌਕਾ ਮਿਲੇਗਾ ਅਤੇ ਜਿਲ੍ਹਾ ਪ੍ਰਸਾਸ਼ਨ ਤਰਨ ਤਾਰਨ ਵੀ ਇਨ੍ਹਾ ਧੀਆਂ ਦਾ ਹਮੇਸ਼ਾਂ ਸਨਮਾਨ ਕਰਦਾ ਰਹੇਗਾ।  ।
ਸ਼੍ਰੀ ਰਾਜੇਸ਼ ਕੁਮਾਰ, ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆਂ ਕਿ “ਪਿੰਕ ਕੋਰੀਡੋਰ” ਵਿੱਚ ਜਿਲ੍ਹਾ ਤਰਨ ਤਾਰਨ ਦੀਆਂ ਉਹ ਧੀਆਂ ਜਿੰਨ੍ਹਾ ਨੇ ਖੇਡਾਂ/ਸਿੱਖਿਆ ਜਾਂ ਕਿਸੀ ਹੋਰ ਖੇਤਰ ਵਿੱਚ ਅੰਤਰਾਸ਼ਟਰੀ/ਰਾਸ਼ਟਰੀ/ਰਾਜ ਪੱਧਰ ‘ਤੇ ਸਨਮਾਨ ਹਾਸਿਲ ਕੀਤਾ ਹੈ ਉਨ੍ਹਾ ਦੀ ਫੋਟੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਬਣਾਏ ਗਏ “ਪਿੰਕ ਕੋਰੀਡੋਰ” ਵਿੱਚ ਲਗਾਈ ਗਈ ਹੈ।  
ਇਸ ਮੌਕੇ ਜਿਲ੍ਹਾ ਮਾਲ ਅਫਸਰ ਸ਼੍ਰੀ ਅਰਵਿੰਦਰਪਾਲ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤਰਨ ਤਾਰਨ ਸ਼੍ਰੀਮਤੀ ਕਿਰਤਪ੍ਰੀਤ ਕੌਰ, ਬਾਲ ਵਿਕਾਸ ਪ੍ਰੋਜੇਕਟ ਅਫਸਰ ਤਰਨ ਤਾਰਨ ਸ਼੍ਰੀਮਤੀ ਰਾਜਵਿੰਦਰ ਕੌਰ, ਸੁਰਜੀਤ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ ਸੁਪਰਵਾਈਜ਼ਰ, ਗੁਰਪ੍ਰੀਤ ਕੌਰ ਹੈਲਪਰ ਹਾਜ਼ਰ ਸਨ