Close

Provision of clean drinking water in 49 Anganwadi centers of the district has been completed

Publish Date : 09/04/2021
AWC
ਜ਼ਿਲ੍ਹੇ ਦੇ 49 ਆਂਗਨਵਾੜੀ ਸੈਂਟਰਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧ ਦਾ ਕੰਮ ਮੁਕੰਮਲ
ਤਰਨ ਤਾਰਨ, 07 ਅਪ੍ਰੈਲ :
ਜਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਸ੍ਰੀ ਜਗਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿਖੇ ਚੱਲ ਰਹੇ ਕੁੱਲ 1132 ਆਂਗਨਵਾੜੀ ਸੈਂਟਰ ਚੱਲ ਰਹੇ ਹਨ।ਇੰਨ੍ਹਾਂ ਆਂਗਨਵਾੜੀ ਸੈਂਟਰਾ ਵਿੱਚੋਂ 49 ਆਂਗਨਵਾੜੀ ਸੈਂਟਰ (ਬਲਾਕ ਭਿੱਖੀਵਿੰਡ ਦੇ 5, ਚੋਹਲਾ ਸਾਹਿਬ ਦੇ 5, ਗੰਡੀਵਿੰਡ ਦੇ 2, ਖਡੂਰ ਸਾਹਿਬ ਦੇ 9, ਵਲਟੋਹਾ ਦੇ 21, ਨੋਸ਼ਿਹਰਾ ਪੰਨੂਆ ਦੇ 2,ਪੱਟੀ ਦੇ 3, ਅਤੇ ਤਰਨ ਤਾਰਨ ਦੇ 2 ਆਂਗਨਵਾੜੀ ਸੈਂਟਰ) ਜਿੰਨ੍ਹਾਂ ਵਿੱਚੋਂ 32 ਆਂਗਨਵਾੜੀ ਸੈਂਟਰ ਪੰਚਾਇਤ ਦੀਆ ਬਿਲਡਿੰਗਾਂ ਅਤੇ 17 ਆਂਗਨਵਾੜੀ ਸੈਂਟਰ ਵਿਭਾਗ ਦੀਆ ਆਪਣੀਆ ਬਿਲਡਿੰਗਾ ਵਿਚ ਚੱਲ ਰਹੇ ਹਨ।
ਉਹਨਾਂ ਦੱਸਿਆ ਕਿ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਵੱਲੋਂ ਪੰਚਾਇਤ ਦੀਆ ਬਿਲਡਿੰਗਾਂ ਅਤੇ ਆਂਗਨਵਾੜੀ ਸੈਂਟਰ ਵਿਭਾਗ ਦੀਆ ਆਪਣੀਆ ਬਿਲਡਿੰਗਾ ਚੱਲ ਰਹੇ 49 ਆਂਗਨਵਾੜੀ ਸੈਂਟਰਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧ ਦਾ ਟੀਚਾ ਮਿੱਥਿਆ ਗਿਆ ਸੀ।
ਉਹਨਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਤਰਨ ਤਾਰਨ ਅਤੇ ਐਕਸੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਤਰਨ ਤਾਰਨ ਵੱਲੋਂ ਨਿਰਧਾਰਤ ਟੀਚੇ ਮੁਤਾਬਕ  ਜਿਲ੍ਹਾ ਤਰਨ ਤਾਰਨ ਵਿਖੇ ਚੱਲ ਰਹੇ ਆਂਗਣਵਾੜੀ ਸੈਂਟਰਾਂ ਵਿੱਚ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ 100% ਮੁਕੰਮਲ ਕਰਵਾ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਹੋਣ ਕਰਕੇ ਬੱਚਿਆ ਨੂੰ ਇਧਰ-ਉਧਰ ਜਾਣ ਦੀ ਮੁਸ਼ਕਿਲ ਪੇਸ਼ ਨਹੀ ਆਵੇਗੀ ਅਤੇ ਬੱਚਿਆ ਦੀ ਸਿਹਤ ‘ਤੇ ਵੀ ਚੰਗਾ ਅਸਰ ਪਵੇਗਾ।