Close

Punjab Government Launches free Physical fitness preparation camp for those students who cleared the written paper of Jail Warden

Publish Date : 06/10/2021

ਪੰਜਾਬ ਸਰਕਾਰ ਵੱਲੋਂ ਜੇਲ੍ਹ ਵਾਰਡਰ ਦੇ ਲਿਖਤੀ ਪੇਪਰ ਵਿੱਚੋਂ ਪਾਸ ਹੋਏ ਯੁਵਕਾਂ ਦੀ ਫਿਜ਼ੀਕਲ ਟੈਸਟ ਦੀ ਮੁਫ਼ਤ ਤਿਆਰੀ ਸ਼ੁਰੂ

ਤਰਨਤਾਰਨ, 5 ਅਕਤੂਬਰ   ਸੀ-ਪਾਈਟ ਕੈਂਪਪੱਟੀ ( ਤਰਨ-ਤਾਰਨ ) ਵਿੱਚ ਜੇਲ੍ਹ ਵਾਰਡਰ ਦੀ ਹੋਈ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋਏ ਯੁਵਕਾਂ ਨੂੰ ਫਿਜ਼ੀਕਲ ਟੈਸਟ ਅਤੇ ਜੇਲ੍ਹ ਵਾਰਡਰ ਦੇ ਲਿਖਤੀ ਪੇਪਰ ਵਿੱਚੋਂ ਪਾਸ ਹੋਈਆਂ ਲੜ੍ਹਕੀਆਂ ਦੀ ਫਿਜ਼ੀਕਲ ਟੈਸਟ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ।  ਇਹ ਜਾਣਕਾਰੀ ਦਿੰਦਿਆਂ ਪੱਟੀ ਕੈਂਪ ਦੇ ਇੰਚਾਰਜ ਨਿਰਵੈਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪੱਟੀ ਵੱਲੋਂ ਜਿਲ੍ਹਾ  ਤਰਨ-ਤਾਰਨ ਦੇ ਜੇਲ੍ਹ ਵਾਰਡਰ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਫਿਜ਼ੀਕਲ੍ਹ ਟ੍ਰੇਨਿੰਗ ਬਿਲਕੁੱਲ ਮੁਫ਼ਤ ਕਰਵਾਈ ਜਾਵੇਗੀ ।  ਕੈਂਪ ਵਿੱਚ ਸਰਕਾਰ ਵੱਲੋਂ ਕੋਵਿਡ-19 ਦੀਆਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ । ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਹਾਇਸ਼ ਦਾ ਪ੍ਰਬੰਧ ਹੈ । ਕੈਂਪ ਵਿੱਚ ਫਿਜ਼ੀਕਲ ਟ੍ਰੈਨਿੰਗ ਮਿਤੀ 06 ਅਕਤੂਬਰ 2021  ਤੋਂ ਸ਼ੁਰੂ ਹੈ ।  ਕੈਂਪ ਵਿੱਚ ਦਾਖਲੇ ਸਮੇਂ  ਮਾਸਕਹੈਂਡ ਸਨੈਟਾਈਜ਼ਰਨਹਾਉਣ ਵਾਲਾ ਸਾਬਨਰੋਲ ਨੰਬਰ ਸਲਿੱਪ/ ਲਿਖਤੀ ਪੇਪਰ ਵਿੱਚੋਂ ਪਾਸ ਹੋਣ ਦਾ ਪਰੂਫ਼ ਰਿਹਾਇਸ਼ ਦੇ ਸਰਟੀਫਿਕੇਟਜਾਤੀ ਦੇ ਸਰਟੀਫਿਕੇਟਦਸਵੀਂ ਅਤੇ 10+2 ਪਾਸ ਸਰਟੀਫਿਕੇਟ ਦੀ ਇੱਕ-ਇੱਕ ਫੋਟੋ ਸਟੇਟ ਕਾਪੀ,  ਇੱਕ ਪਾਸਪੋਰਟ ਸਾਈਜ਼ ਦੀ ਫੋਟੋ ਅਤੇ ਮੌਸਮ ਅਨੁਸਾਰ ਬਿਸਤਰਾ ਅਤੇ ਖਾਣਾ ਖਾਣ ਲਈ ਬਰਤਨ ਨਾਲ ਲੈ ਕੇ ਆਉਣ ।  ਜਿਹੜੇ ਯੁਵਕ ਅਤੇ ਲੜ੍ਹਕੀਆਂ ਫਿਜ਼ੀਕਲ ਟ੍ਰੇਨਿੰਗ ਲਈ ਰੋਜ਼ਾਨਾ  ਘਰ ਤੋਂ ਆ-ਜਾ ਸਕਦੇ ਹਨ ਉਹ ਆ ਸਕਦੇ ਹਨ । ਹੋਰ ਜਾਣਕਾਰੀ ਲਈ 80543-62934, 94647-56808 ਇਹਨਾਂ  ਨੰਬਰਾਂ ਤੇ ਸਪੰਰਕ ਕੀਤਾ ਜਾ ਸਕਦਾ ਹੈ।