Close

Punjab Government launches free training / coaching classes for army recruits

Publish Date : 10/11/2021

ਪੰਜਾਬ ਸਰਕਾਰ ਦੁਆਰਾ ਫੌਜ਼ ਵਿੱਚ ਭਰਤੀ ਹੋਣ ਲਈ ਫਰੀ ਟ੍ਰੇਨਿੰਗ/ਕੋਚਿੰਗ ਕਲਾਸਾਂ ਸ਼ੁਰੂ

ਤਰਨ ਤਾਰਨ 09 ਨਵੰਬਰ 2021 ਜਲੰਧਰ ਏ.ਆਰ.ਓ ਦੀ ਭਰਤੀ ਸਾਲ 2022 ਦੀ ਸ਼ੁਰੂ ਵਿੱਚ ਹੋਣ ਜਾਣ ਵਾਲੀ ਜਾ ਰਹੀ ਇਸ ਭਰਤੀ ਰੈਲੀ ਲਈ ਯੁਵਕ ਪੰਜਾਬ ਦੇ ਯੁਵਕਾਂ ਦਾ ਸਿਖਲਾਈ ਦਾ ਰੋਜ਼ਗਾਰ ਕੇਂਦਰ (ਸੀ-ਪਾਈਟ) ਕੈਂਪ ਥੇਹ ਕਾਂਜਲਾ ( ਕਪੂਰਥਲਾ ) ਨੇੜੇ ਮੋਡਰਨ ਜ਼ੇਲ ਕਪੂਰਥਲਾ ਵਿੱਖੇ ਮਿਤੀ 15 ਨਵੰਬਰ 2021 ਤੋਂ ਪਹਿਲਾਂ ਰਜਿਸਟਰੇਸ਼ਨ ਲਈ ਆ ਸਕਦੇ ਹਨ ਟ੍ਰੇਨਿੰਗ ਮਿਤੀ 15 ਨਵੰਬਰ 2021 ਤੋਂ ਸ਼ੁਰੂ ਹੈ । ਯੁਵਕ ਆਪਣੇ ਸਾਰੇ ਅਸਲ ਸਰਟੀਫਿਕੇਟ ਨਾਲ ਲੈ ਆਉਣ। ਇਸ ਵਿੱਚ ਕੇਵਲ ਜ਼ਿਲ੍ਹਾ ਜਲੰਧਰ, ਕਪੂਰਥਲਾ, ਅਤੇ ਤਰਨ ਤਾਰਨ ਦੀ ਤਹਿਸੀਲ ਖਡੂਰ ਸਾਹਿਬ ਦੇ ਯੁਵਕ ਹੀ ਟ੍ਰੇਨਿੰਗ ਲੈ ਸਕਦੇ ਹਨ । ਯੁਵਕ ਘੱਟੋ ਘੱਟ ਦਸਵੀਂ, 45 ਪ੍ਰਤੀਸ਼ਤ ਅੰਕਾਂ ਨਾਲ ਪਾਸ ਹੋਵੇ। ਉਮਰ ਸਾਢੇ 17 ਸਾਲ ਤੋਂ 21 ਸਾਲ ਹੋਵੇ ਯੁਵਕ ਤੋਂ ਕਿਸੇ ਕਿਸਮ ਦੀ ਫੀਸ ਨਹੀਂ ਲਈ ਜਾਵੇਗੀ । ਟ੍ਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ ਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ ਵਧੇਰੇ ਜਾਣਕਾਰੀ ਲਈ ਮੁਬਾਇਲ ਨੰਬਰ 9877712697,7889175575 ਤੇ ਸੰਪਰਕ ਕਰ ਸਕਦੇ ਹੋ। ਇਸ ਸਬੰਧੀ ਜਾਣਕਾਰੀ ਕੈਂਪ ਇੰਨਚਾਰਜ਼ ਸ੍ਰੀ ਸ਼ਿਵ ਕੁਮਾਰ ਵੱਲੋਂ ਦਿੱਤੀ ਗਈ ।