Close

Punjab State Commission for Scheduled Castes Member Mr. Raj Kumar Hans Visits Village Noordi and Plasaur in district

Publish Date : 16/04/2021
CSC
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਜ਼ਿਲ੍ਹੇ ਪਿੰਡ ਨੂਰਦੀ ਅਤੇ ਪਲਾਸੌਰ ਦਾ ਦੌਰਾ
ਤਰਨ ਤਾਰਨ, 12 ਅਪ੍ਰੈਲ :
ਸ਼੍ਰੀ ਰਾਜ ਕੁਮਾਰ ਹੰਸ ਮਾਨਯੋਗ ਮੈਂਬਰ ਸਾਹਿਬ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਅੱਜ ਪਿੰਡ ਨੂਰਦੀ, ਤਹਿਸੀਲ ਅਤੇ ਜਿ਼ਲ੍ਹਾ ਤਰਨਤਾਰਨ ਦਾ ਕਸ਼ਮੀਰ ਸਿੰਘ ਪੁਤਰ ਸੋਹਣ ਸਿੰਘ ਕੌਮ ਮਜ੍ਹਬੀ ਸਿੱਖ, ਵਾਸੀ ਨੂਰਦੀ ਕਿਲਾ ਕਵੀ ਸੰਤੋਖ ਸਿੰਘ ਤਰਨਤਾਰਨ ਦੀ ਸਿ਼ਕਾਇਤ ‘ਤੇ ਦੌਰਾ ਕੀਤਾ ਗਿਆ । 
ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਪਿੰਡ ਨੂਰਦੀ ਪਹੰੁਚਣ ਉਪਰੰਤ ਸਿ਼ਕਾਇਤ ਕਰਤਾ ਵੱਲੋਂ ਕੀਤੀ ਗਈ ਸਿ਼ਕਾਇਤ ਸੰਬੰਧੀ ਪੁੱਛਣ ‘ਤੇ ਦੱਸਿਆ ਪਿੰਡ ਨੂਰਦੀ ਵਿਖੇ ਸੰਨ 2013 ਵਿੱਚ ਪਿੰਡ ਦੀ ਪੰਚਾਇਤ ਨੇ ਲਿਖਤੀ ਰੂਪ ਵਿੱਚ ਵਾਲਮੀਕ ਮੰਦਰ ਨੂੰ ਜਗ੍ਹਾ ਦਿੱਤੀ ਸੀ। ਮੰਦਰ ਦੀ ਕਮੇਟੀ ਵੱਲੋਂ ਪਾਰਲੀਮਾਨੀ ਸਕੱਤਰ ਹਰਮੀਤ ਸਿੰਘ ਸੰਧੂ ਨੂੰ ਮੰਦਰ ਦੀ ਚਾਰ ਦਿਵਾਰੀ ਲਈ 2 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਮੰਦਰ ਦੀ ਚਾਰ ਦਿਵਾਰੀ ਲਈ 2 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਜਾਰੀ ਕੀਤੀ ਹੈ। ਕਮੇਟੀ ਵੱਲੋਂ ਮਿਤੀ 01 ਅਪ੍ਰੈਲ 2021 ਮੰਦਰ ਦੀ ਚਾਰ ਦੀਵਾਰੀ ਦਾ ਕੰਮ ਸ਼ੁਰੂ ਕੀਤਾ ਤਾਂ ਪਿੰਡ ਦੇ ਜਨਰਲ ਕਾਸਟ ਦੇ ਸਰਪੰਚ ਵੱਲੋਂ ਕਮੇਟੀ ਖਿਲਾਫ ਝੂਠੀਆਂ ਦਰਖਾਸਤਾਂ ਦੇ ਕੇ ਮੰਦਰ ਦੀ ਚਾਰ ਦੀਵਾਰ ਕਰਨ ਤੋਂ ਰੋਕਿਆ ਗਿਆ ਹੈ ਅਤੇ ਉਹਨਾਂ ਨੂੰ ਜਾਤੀ ਸੂਚਕ ਅਪਸ਼ਬਦ ਵੀ ਬੋਲੇ ਅਤੇ ਧਮਕੀਆਂ ਵੀ ਦਿੱਤੀਆਂ ਅਤੇ ਕਿਹਾ ਕਿ ਮੰਦਰ ਦੀ ਚਾਰ ਦੀਵਾਰ ਨਹੀਂ ਕਰਨ ਦੇਣੀ। 
ਮਾਨਯੋਗ ਮੈਂਬਰ ਸਾਹਿਬ ਵੱਲੋਂ ਪੰਚਾਇਤ ਦੇ ਇਸ ਕੰਮ ਨੂੰ ਗਲਤ ਦੱਸਿਆ । ਉਹਨਾਂ ਨੇ ਕਿਹਾ ਕਿ 15 ਅਪ੍ਰੈਲ ਤੱਕ ਸੀਨੀਅਰ ਪੁਲਿਸ ਕਪਤਾਨ ਦੇ ਨਾਮ ‘ਤੇ ਈਮੇਲ ਕਰਕੇ ਉਹਨਾਂ ਨੁੂੰੰ ਹਦਾਇਤ ਕੀਤੀ ਜਾਵੇਗੀ ਕਿ ਦੋਸ਼ੀ ਉਥੇ ਅਨੁਸੂਚਿਤ ਜਾਤੀ ਲੋਕਾਂ ਦੇ ਨਾਲ ਜੁਲਮ ਕਰ ਰਹੇ ਹਨ, ਉਹਨਾਂ ਦੇ ਖਿਲਾਫ ਬਣਦੀ ਸਿ਼ਕਾਇਤ ਦਰਜ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸ਼੍ਰੀ ਰਾਜ ਕੁਮਾਰ ਹੰਸ ਮਾਨਯੋਗ ਮੈਂਬਰ ਸਾਹਿਬ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਪਲਾਸੌਰ ਦੇ ਸਿ਼ਕਾਇਤ ਕਰਤਾ ਦੇਸਰਾਜ ਸਿੰਘ, ਜਿਸ ਦੀ ਪਤਨੀ ਤੇ ਉਸ ਦੇ ਭਰਾ ਵੱਲੋਂ ਅਖਬਾਰ ਵਿੱਚ ਇੱਕ ਖਬਰ ਆਈ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏੇ ਉਹ ਪਿੰਡ ਵਿੱਚ ਹਾਜਰ ਹੋਏ ਹਨ।ਉਹਨਾਂ ਦੇ ਦੱਸਿਆ ਕਿ ਪਿੰਡ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ। ਦੇਸਰਾਜ ਵੱਲੋਂ ਵੱਲੋਂ ਉੱਥੇ ਆਰੇ ਵਿਚੋਂ ਕਿਲੋ-ਡੇਢ ਕਿੱਲੋਂ ਲੱਕੜੀ ਲੈ ਲਈ।ਇਸ ਤੇ ਜੇਕਰ ਆਰੇ ਦੇ ਮਾਲਕ ਹੀਰਾ ਸਿੰਘ ਨੂੰ ਇਤਰਾਜ ਸੀ ਤਾਂ ਉਸ ਨੂੰ ਪੁਲਿਸ ਪਾਸੋਂ ਕਾਨੂੰਨੀ ਕਾਰਵਾਈ ਕਰਵਾਉਣੀ ਬਣਦੀ ਸੀ। ਪਰੰਤੂ ਆਰੇ ਦੇ ਮਾਲਕ ਹੀਰਾ ਸਿੰਘ ਅਤੇ ਉਸ ਦੇ ਦੋ ਸਾਥੀਆਂ ਵੱਲੋਂ ਦੇਸਰਾਜ ਸਿੰਘ ਨੂੰ ਆਰੇ ਦੇ ਅੰਦਰ ਖਿੱਚ ਕੇ ਕੁੱਟ ਮਾਰ ਕੀਤੀ, ਲੱਤਾਂ-ਬਾਹਾਂ ਤੋੜ ਦਿੱਤਾ ਜੋ ਕਿ ਅੱਤਿਆਚਾਰ ਰੋਕਥਾਮ ਐਕਟ 1989 ਦੀ ਉਲੰਘਣਾ ਹੋਈ ਹੈ। 
ਮੈਂਬਰ ਸਾਹਿਬ ਵੱਲੋਂ ਮੌਕੇ ‘ਤੇ ਹਾਜ਼ਰ ਉੱਪ ਪੁਲਿਸ ਕਪਤਾਨ ਨੂੰ ਹਦਾਇਤ ਕੀਤੀ ਕਿ ਦੋਸ਼ੀਆਂ ਖਿਲਾਫ ਅੱਤਿਆਚਾਰ ਰੋਕਥਾਮ ਐਕਟ 1989 ਤਹਿਤ ਪਰਚਾ ਦਰਜ ਕੀਤਾ ਜਾਵੇ।ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਉਸੇ ਦਿਨ ਕੀਤੀ ਜਾਣੀ ਹੁੰਦੀ ਹੈ। ਉਹਨਾਂ ਤਰਨਤਾਰਨ ਪੁਲਿਸ ਨੂੰ ਹਦਾਇਤ ਕੀਤੀ ਕਿ 23 ਅਪ੍ਰੈਲ ਤੱਕ ਚੌਂਕੀ ਇੰਚਾਰਜ ਖੁਦ ਰਿਪੋਰਟ ਲੈ ਕੇ ਕਮਿਸ਼ਨ ਦੇ ਦਫਤਰ ਵਿਖੇ ਪੇਸ਼ ਕਰਨਗੇ।
ਇਸ ਮੌਕੇ ਉੱਪ ਪੁਲਿਸ ਕਪਤਾਨ, ਤਰਨਤਾਰਨ, ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਤਰਨਤਾਰਨ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਤਰਨਤਾਰਨ ਆਦਿ ਹਾਜਰ ਸਨ।