Close

Punjab State Commission for Scheduled Castes visits Bhaini Massa Singh village of the district Tarn Taran

Publish Date : 24/11/2021
CSC

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਜ਼ਿਲੇ ਦੇ ਪਿੰਡ ਭੈਣੀ ਮੱਸਾ ਸਿੰਘ ਦਾ ਦੌਰਾ
ਤਰਨ ਤਾਰਨ, 23 ਨਵੰਬਰ :
ਸ੍ਰੀ ਰਾਜ ਕੁਮਾਰ ਹੰਸ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਭੈਣੀ ਮੱਸਾ ਸਿੰਘ, ਤਹਿਸੀਲ ਪੱਟੀ ਜਿਲਾ ਤਰਨਤਾਰਨ ਦਾ ਬਖਸੀਸ ਸਿੰਘ ਪੁੱਤਰ ਲਹਿਣਾ ਸਿੰਘ ਵਾਸੀ ਪਿੰਡ ਭੈਣੀ ਮੱਸਾ ਸਿੰਘ ਕੌਮ ਮਜਬੀ ਸਿੱਖ ਦੀ ਸਿਕਾਇਤ ‘ਤੇ ਦੌਰਾ ਕੀਤਾ ਗਿਆ ।
ਸਿਕਾਇਤ ਕਰਤਾ ਵੱਲੋਂ ਦੱਸਿਆ ਗਿਆ ਕਿ ਮਿਤੀ 06 ਨਵੰਬਰ, 2021 ਨੂੰ ਉਹ ਆਪਣੇ ਘਰ ਦੀ ਮੇਨ ਕੰਧ ਗਲੀ ਵਾਲੀ ਸਾਈਡ ਪਹਿਲਾਂ ਹੋਈਆਂ ਕੰਧਾਂ ਮੁਤਾਬਿਕ ਕੰਧ ਕਰ ਰਹੇ ਸੀ ਤਾਂ ਦੋਸੀ ਦਿਲਬਾਗ ਸਿੰਘ ਮੋਹਲਾ ਪੁੱਤਰ ਕਲਗਾ ਸਿੰਘ, ਮਨਜੀਤ ਸਿੰਘ ਪੁੱਤਰ ਕਾਬਲ ਸਿੰਘ, ਸੋਨਾ ਸਿੰਘ ਪੁੱਤਰ ਨੱਥਾ ਸਿੰਘ, ਹਰਵਿੰਦਰ ਸਿੰਘ ਪੁੱਤਰ ਸਾਰਜ ਸਿੰਘ ਸਿੰਘ, ਲਵਪ੍ਰੀਤ ਸਿੰਘ ਪੁੱਤਰ ਬਿੱਟ ਸਿੰਘ ਕੌਮ ਜੱਟ ਵੱਲੋਂ ਇੱਕ ਸਲਾਹ ਕਰਕੇ ਉਹਨਾਂ ਨੂੰ ਹਾਕੀ, ਡਾਂਗਾ, ਕਿਰਪਾਨਾਂ ਲੈ ਕੇ ਜਾਤੀ ਸੂਚਕ ਸਬਦ ਬੋਲਣੇ ਸੁਰੂ ਕਰ ਦਿੱਤੇ ਅਤੇ ਕੰਧ ਕਰਨ ਤੋਂ ਰੋਕਣ ਲੱਗ ਪਏ ਅਤੇ ਗਲੀ ਵਿੱਚ ਆ ਕੇ ਗਾਲਾਂ ਕੱਢਣ ਲੱਗ ਪਏ ਅਤੇ ਕੰਧ ਪਿੱਛੇ ਹਟਾ ਕੇ ਕਰਨ ਲਈ ਕਹਿਣ ਲੱਗ ਪਏ।
ਉਸ ਨੇ ਦੱਸਿਆ ਕਿ ਸੋਨਾ ਸਿੰਘ ਪੁੱਤਰ ਨੱਥਾ ਸਿੰਘ ਦੇ ਹੱਥ ਵਿੱਚ ਹਾਕੀ ਫੜੀ ਹੋਈ ਸੀ, ਜਿਸ ਨਾਲ ਰਘਬੀਰ ਸਿੰਘ, ਸਰਵਨ ਸਿੰਘ ਅਤੇ ਉਸ ਦੇ ਕੁੱਟ ਮਾਰ ਕੀਤੀ ਗਈ ਅਤੇ ਉਸ ਦਾ ਚੋਲਾ ਪਾੜ ਦਿੱਤਾ ਅਤੇ ਸਿਰ ਦੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਜਾਤੀ ਸੂਚਕ ਸਬਦ ਬੋਲ ਕੇ ਗਾਲਾਂ ਕੱਢਣ ਲੱਗ ਪਏ। ਪੀੜਤ ਨੇ ਇਨਸਾਫ ਦੀ ਮੰਗ ਕੀਤੀ।ਇਸ ਤੇ ਮਾਨਯੋਗ ਮੈਂਬਰ ਸਾਹਿਬ ਨੇ ਉੱਪ ਕਪਤਾਨ ਪੁਲਿਸ ਭਿੱਖੀਵਿੰਡ ਨੂੰ ਮਿਤੀ 26 ਨਵੰਬਰ, 2021 ਨੂੰ ਰਿਪੋਰਟ ਪੇਸ ਕਰਨ ਲਈ ਆਦੇਸ ਦਿੱਤੇ ।
ਇਸ ਤੋਂ ਇਲਾਵਾ ਸ੍ਰੀ ਗੁਰਬਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਪਹੁੰਵਿੰਡ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਘਰ ਦੇ ਅੱਗੇ ਲੈਟਰਿੰਗ ਦੇ ਪੋਰੇ ਪਾ ਰਿਹਾ ਸੀ ਅਤੇ ਦੋਸੀਆਂ ਨੇ ਫੋਨ ਕਰਕੇ ਉਸ ਤੋਂ ਪੁੱਛਿਆ ਕਿ ਉਹ ਕਿਸ ਤੋਂ ਪੁੱਛ ਕੇ ਪੋਰੇ ਪਾ ਰਿਹਾ ਹੈ ਅਤੇ ਨਾਲ ਹੀ ਬਿਨਾਂ ਕੋਈ ਗੱਲ ਸੁਣੇ ਜਾਤੀ ਸੂਚਕ ਸਬਦ ਬੋਲਣ ਲੱਗ ਪਏ ਅਤੇ ਉਸ ਦੇ ਖਿਲਾਫ ਝੂਠਾ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ।ਪੀੜਤ ਵੱਲੋਂ ਮੈਂਬਰ ਸਾਹਿਬ ਪਾਸੋਂ ਇਨਸਾਫ ਦੀ ਮੰਗ ਕੀਤੀ ।
ਇਸ ਮੌਕੇ ਤੇ ਉੱਪ ਕਪਾਤਨ ਪੁਲਿਸ ਪੱਟੀ, ਜਿਲਾ ਵਿਕਾਸ ਤੇ ਪੰਚਾਇਤ ਅਫਸਰ ਤਰਨਤਾਰਨ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭਿੱਖੀਵਿੰਡ, ਨਾਇਬ ਤਹਿਸੀਲਦਾਰ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਭਿੱਖੀਵਿੰਡ ਆਦਿ ਹਾਜ਼ਰ ਸਨ।