Close

Regarding celebration of Azadi ka Amrit Mahotsav

Publish Date : 01/10/2021
DSJCCP

ਆਜਾਦੀ ਕਾ ਅਮਿ੍ਰਤ ਮਹੋਤਸਰ ਮਣਾਉਣ ਸਬੰਧੀ
ਤਰਨ ਤਾਰਨ 30 ਸਤੰਬਰ 2021 :-  ਸ਼੍ਰੀਮਤੀ ਪਿ੍ਰਆ ਸੂਦ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲ੍ਹਾ ਕਚਿਹਰੀਆਂ, ਤਰਨ ਤਾਰਨ ਜੀ ਨੇ ਅੱਜ ਇੱਕ ਮੀਟਿੰਗ ਕੀਤੀ ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਮੁੱਖੀ ਹਾਜ਼ਰ ਹੋਏ। ਇਸ ਮੌਕੇ ਸ਼੍ਰੀ ਬਗੀਚਾ ਸਿੰਘ,  ਸਿਵਲ ਜੱਜ (ਸੀਨੀ.ਡਵੀ.), ਤਰਨ ਤਾਰਨ, ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ (ਸੀਨੀ.ਡਵੀ.)/ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਅਤੇ ਸ਼੍ਰੀ ਰਾਜੇਸ਼ ਆਹਲੂਵਾਲਿਆ, ਚੀਫ ਜੂਡੀਸ਼ਿਅਲ ਮੈਜਿਸਟ੍ਰੇਟ, ਤਰਨ ਤਾਰਨ ਵੀ ਹਾਜ਼ਰ ਸਨ। ਜੱਜ ਸ਼੍ਰੀਮਤੀ ਪਿ੍ਰਆ ਸੂਦ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਿਲ੍ਹਾ ਕਚਿਹਰੀਆਂ, ਤਰਨ ਤਾਰਨ ਨੇ ਆਜਾਦੀ ਦਾ ਅਮਿ੍ਰਤ ਮਹੋਤਸਵ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਗਰਾਮ 02 ਅਕਤੂਬਰ ਤੋਂ ਸ਼ੁਰੂ ਹੋ ਕੇ 14 ਨਵੰਬਰ 2021 ਤੱਕ ਚੱਲੇਗਾ। ਇਸ ਵਿੱਚ ਫਰੀ ਲੀਗਲ ਏਡ ਦੀਆਂ ਸਕੀਮਾਂ ਬਾਰੇ ਜਾਣਕਾਰੀ  ਸਮਾਜ ਦੇ ਆਮ ਆਦਮੀ ਤੱਕ ਪਹੁੰਚਾਈ ਜਾਵੇਗੀ। ਇਸ ਲਈ 02 ਅਕਤੂਬਰ ਤੋਂ ਪੂਰੇ ਜਿਲ੍ਹੇ ਵਿੱਚ ਪੈਲਨ ਦੇ ਵਕੀਲਾਂ, ਪੀ.ਐਲ.ਵੀਜ਼. ਅਤੇ ਜੂਡੀਸ਼ੀਅਲ ਅਫਸਰਾਂ ਰਾਹੀਂ ਆਮ ਜਨਤਾ ਨੂੰ ਫਰੀ ਲੀਗਲ ਏਡ ਸਕੀਮਾਂ ਦੇ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਸਮੇਂ ਨਾਲਸਾ ਵੱਲੋਂ ਹਰ ਸਬ ਤਹਿਸੀਲ ਤੱਕ ਲੀਗਲ ਏਡ ਦੇ ਦਫਤਰ ਖੋਲੇ ਗਏ ਹਨ ਜੋ ਕਿ ਕਚਹਿਰੀ ਵਿੱਚ ਹੁੰਦੇ ਹਨ। ਜਿਸ ਕਰਕੇ ਆਮ ਜਨਤਾ ਦਾ ਮੁਫਤ ਕਾਨੂੰਨੀ ਸੇਵਾਵਾਂ ਦਾ ਲਾਭ ਲੇੈਣਾ ਆਸਾਨ ਹੋ ਗਿਆ ਹੈ। ਉਨਾਂ ਦੱਸਿਆ ਕਿ ਜਿਲੇ੍ਹ ਵਿੱਚ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵਕੀਲ ਸਾਹਿਬਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਨੂੰ ਭੇਜ਼ ਕੇ ਸੈਮੀਨਾਰ ਵੀ ਲਗਾਏ ਜਾਦੇ ਹਨ। ਜਿਸ ਵਿੱਚ ਮੁਫਤ ਵਕੀਲ ਮਿਲਣ, ਮੀਡੀਏਸ਼ਨ (ਆਪਸੀ ਤਾਲਮੇਲ ਨਾਲ ਸਮਝੋਤਾ), ਸਥਾਈ ਲੋਕ ਅਦਾਲਤ, ਨੈਸ਼ਨਲ ਅਤੇ ਮਾਸਿਕ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸੁੁਪਰੀਮ ਕੋਰਟ ਅਤੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਆਮ ਜਨਤਾ ਦੀ ਸੁਵਿਧਾ ਲਈ ਚਲਾਇਆ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਜੱਜ ਸਾਹਿਬਾ ਨੇ ਦੱਸਿਆ ਕਿ ਹੁਣ ਤੱਕ ਫਰੀ ਲੀਗਲ ਏਡ ਸਕੀਮਾਂ ਤਹਿਤ ਹਜਾਰਾਂ ਲੋਕ ਮੁਫਤ ਵਕੀਲ ਲੈ ਚੁੱਕੇ ਹਨ। ਇਸ ਤੋਂ ਇਲਾਵਾ ਸੈਕੜੇ ਲੋਕ ਮੀਡੀਏਸ਼ਨ ਦੇ ਜ਼ਰਿਏ ਆਪਸੀ ਭਾਈਚਾਰੇ ਨਾਲ ਅਪਣੇ ਰੈਗੁਲਰ ਕੇਸਾਂ ਦਾ ਨਿਪਟਾਰਾ ਕਰਵਾ ਚੁੱਕੇ ਹਨ।  ਇਸ ਤੋਂ ਇਲਾਵਾ ਜੱਜ ਸਾਹਿਬਾ ਨੇ ਦੱਸਿਆ ਕਿ ਹੁਣ ਮਿਤੀ 11.12.2021 ਨੂੰ ਨੈਸ਼ਨਲ ਲੋਕ ਅਦਾਲਤ ਲੱਗ ਰਹੀ ਹੈ। ਜਿਸ ਵਿੱਚ ਲੋਕ ਅਪਣੇ ਕੋਰਟ ਵਿੱਚ ਚਲਦੇ ਘੱਟ ਸਜਾ ਦੇ  ਅਪਰਾਧ ਵਾਲੇ ਕੇਸਾਂ,  ਸਿਵਲ ਕੇਸ, ਵਿਆਹ ਦੇ ਕਾਰਨ ਕਿਸੇ ਕਿਸਮ ਦੇ ਚੱਲ ਰਹੇ ਕੇਸ, 138 ਚੈੱਕ ਬਾਉੱਸ ਦੇ ਕੇਸ ਆਦਿ ਦਾ ਨਿਪਟਾਰਾ ਕਰਵਾ ਸਕਦੇ ਹਨ।  
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਦਫਤਰ ਵਿਖੇ ਮਿਲਣ ਜਾਂ ਜਾਣਕਾਰੀ ਵਾਸਤੇ ਜਿਲ੍ਹਾ
ਕਚਹਿਰੀ, ਤਰਨ ਤਾਰਨ ਵਿਖੇ ਦਫਤਰ ਦੇ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਾਕਰੀ ਵਾਸਤੇ ਟੋਲ ਫ੍ਰੀ ਨੰ. 15100 ਅਤੇ 1968 ਅਤੇ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰ. 01852-223291 ਤੋ ਜਾਣਕਾਰੀ ਲਈ ਜਾ ਸਕਦੀ ਹੈ।