Close

Repeal of black laws on agriculture is a victory not only for farmers, but for all humanity – Mr. Jasbir Singh Gill (Dimpa)

Publish Date : 22/11/2021
MP

ਖੇਤੀ ਕਾਲੇ ਕਾਨੂੰਨਾਂ ਦਾ ਰੱਦ ਹੋਣਾ ਕਿਸਾਨੀ ਦੀ ਹੀ ਨਹੀਂ, ਸਮੁੱਚੀ ਮਾਨਵਤਾ ਦੀ ਜਿੱਤ- ਸ੍ਰੀ ਜਸਬੀਰ ਸਿੰਘ ਗਿੱਲ (ਡਿੰਪਾ)
ਲੋਕ ਹਿੱਤਾਂ ਅਤੇ ਕਿਸਾਨੀ ਹਿੱਤਾਂ ਦੀ ਲੜਾਈ ਅੰਤ ਤੱਕ ਲੜਦੇ ਰਹਾਂਗੇ
ਅੱਜ ਇਸ ਇਤਿਹਾਸਕ ਦਿਨ ਦੇ ਮੌਕੇ ‘ਤੇ ਹੰਕਾਰੀ ਮੋਦੀ ਦਾ ਹੰਕਾਰ ਵੀ ਟੁੱਟਿਆ
ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਸਮੁੱਚੇ ਦੇਸ਼ ਵਾਸੀਆਂ, ਕਿਸਾਨਾਂ ਤੇ ਖਾਸ ਕਰਕੇ ਪੰਜਾਬੀਆਂ ਨੂੰ ਦਿੱਤੀ ਵਧਾਈ
ਤਰਨ ਤਾਰਨ, 19 ਨਵੰਬਰ :
ਅੱਜ ਖੇਤੀ ਕਾਲੇ ਕਾਨੂੰਨਾਂ ਦਾ ਰੱਦ ਹੋਣਾ ਇਹ ਕਿਸਾਨੀ ਦੀ ਨਹੀਂ ਸਮੁੱਚੀ ਮਾਨਵਤਾ ਦੀ ਜਿੱਤ ਹੈ, ਇਹ ਜਿੱਤ ਹੈ ਜੋ ਕਿਸਾਨਾਂ ਨੇ ਆਪਣਾ ਖੂਨ ਡੋਲਿਆ ਹੈ, ਇਹ ਜਿੱਤ ਹੈ ਜਿੰਨਾ ਕਿਸਾਨਾਂ ਨੇ ਕੜੱਕ ਦੀ ਠੰਡਾ ਤੇ ਤਪਦੀ ਗਰਮੀਆ ਦੇ ਵਿਚ ਭਾਗ ਲਿਆ ਹੈ, ਇਹ ਜਿੱਤ ਹੈ ਉਹਨਾ ਬਾਬਿਆਂ, ਬੀਬੀਆਂ, ਨੋਜੁਆਨਾ ਤੇ ਬੱਚਿਆ ਦੀ ਜੋ ਹਜ਼ਾਰਾ ਕਿਲੋਮੀਟਰ ਦਾ ਰਸਤਾ ਤੈਅ ਕਰਕੇ ਕਿਸਾਨੀ ਧਰਨਿਆਂ ਦੇ ਵਿਚ ਵੱਧ ਚੜ ਕੇ ਸ਼ਾਮਿਲ ਹੁੰਦੇ ਰਹੇ, ਅੱਜ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ, ਉਹ ਗੁਰੂ ਨਾਨਕ ਸਾਹਿਬ ਹੀ ਸਨ ਜਿਨ੍ਹਾਂ ਨੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਸੀ, ਅੱਜ ਇਸ ਇਤਿਹਾਸਕ ਦਿਨ ਦੇ ਮੌਕੇ ‘ਤੇ ਉਸ ਹੰਕਾਰੀ ਮੋਦੀ ਦਾ ਹੰਕਾਰ ਵੀ ਟੁੱਟਿਆ ਹੈ।
ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਕਿਹਾ ਕਿ ਮੈਂ ਇਸ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਵਧਾਈ ਸਮੁੱਚੇ ਦੇਸ਼ ਵਾਸੀਆਂ, ਕਿਸਾਨਾ ਤੇ ਖਾਸ ਕਰਕੇ ਪੰਜਾਬੀਆਂ ਨੂੰ ਦਿੰਦਾ ਹਾ, ਅੱਜ ਅਸੀਂ 348 ਦਿਨਾਂ ਤੋਂ ਜੰਤਰ ਮੰਤਰ ਦਿੱਲੀ ਵਿਖੇ ਕਿਸਾਨੀ ਹੱਕਾਂ ਲਈ ਧਰਨੇ ‘ਤੇ ਬੈਠੇ ਸਨ ਤੇ 359 ਦਿਨ ਤੋਂ ਜੋ ਕਿਸਾਨ ਟਿਕਰੀ ਅਤੇ ਸਿੰਘੂ ਬਾਰਡਰਾਂ ‘ਤੇ ਧਰਨੇ ਤੇ ਬੈਠੇ ਹਨ, ਇਹ ਉਹਨਾ ਦੀ ਬਹੁਤ ਵੱਡੀ ਜਿੱਤ ਹੈ।
ਉਹਨਾਂ ਕਿਹਾ ਕਿ ਮੈਂ ਅਗਾਂਹ ਤੋਂ ਵੀ ਆਪਣੇ ਲੋਕਾ ਨੂੰ ਵਿਸਵਾਸ਼ ਦਿਵਾਉਂਦਾ ਹਾ ਕਿ ਹਮੇਸ਼ਾ ਲੋਕ ਹਿੱਤਾਂ ਦੀ ਅਤੇ ਕਿਸਾਨੀ ਹਿੱਤਾਂ ਦੀ ਲੜਾਈ ਅੰਤ ਤੱਕ ਲੜਦੇ ਰਹਾਂਗੇ, ਹੁਣ ਜਦੋਂ ਕਾਲੇ ਕਾਨੂੰਨ ਵਾਪਿਸ ਹੋ ਗਏ ਹਨ, ਇਹਨਾਂ ਕਾਲੇ ਕਾਨੂੰਨਾਂ ਨੂੰ ਅਮਲੀ ਜਾਮਾ ਅਗਾਮੀ ਲੋਕ ਸਭਾ ਸ਼ੈਸ਼ਨ ਵਿੱਚ ਪਵਾਇਆ ਜਾਵੇਗਾ, ਇਸ ਸ਼ੈਸ਼ਨ ਵਿੱਚ ਅਸੀਂ ਦੁਬਾਰਾ ਕਿਸਾਨਾਂ ਅਤੇ ਆਮ ਲੋਕਾ ਦੀ ਆਵਾਜ਼ ਬਣ ਕੇ ਇਸ ਸਰਕਾਰ ਨਾਲ ਮੱਥਾ ਲਾਵਾਗੇਂ ਅਤੇ ਇਹਨਾ ਕਾਨੂੰਨਾਂ ਨੂੰ ਰੱਦ ਕਰਾਵਾਗੇਂ, ਹਾਲੇ ਇਹ ਲੜਾਈ ਖਤਮ ਨਹੀਂ ਹੋਈ, ਹਾਲੇ ਐੱਮ. ਐੱਸ. ਪੀ. ਦੀ ਲੜਾਈ, ਅਸੀਂ ਕਿਸਾਨਾਂ ਤੇ ਆਮ ਲੋਕਾਂ ਲਈ ਲੜਨੀ ਹੈ ਅਤੇ ਅਸੀ ਹਮੇਸ਼ਾ ਦੀ ਤਰ੍ਹਾਂ ਹਰ ਦੁੱਖ ਸੁੱਖ ਦੇ ਵਿੱਚ ਇਹਨਾ ਦੇ ਨਾਲ ਹਾਂ।