Close

Rs. 30.27 Lakh released for registered Mahila Mandals of the district – Chairman Mr. Jagtar Singh Burj

Publish Date : 10/11/2021
Chairman

ਜ਼ਿਲੇ੍ਹ ਦੇ ਰਜਿਸਟਰਡ ਮਹਿਲਾ ਮੰਡਲਾਂ ਲਈ ਜਾਰੀ ਕੀਤੇ 30.27 ਲੱਖ ਰੁਪਏ-ਚੇਅਰਮੈਨ ਸ੍ਰੀ ਜਗਤਾਰ ਸਿੰਘ ਬੁਰਜ
ਤਰਨ ਤਾਰਨ, 08 ਨਵੰਬਰ :
ਪੰਜਾਬ ਸਰਕਾਰ ਵਲੋਂ ਤਰਨ ਤਾਰਨ ਜਿਲੇ ਅੰਦਰ ਚੱਲ ਰਹੇ ਰਜਿਸਟਰਡ ਮਹਿਲਾ ਮੰਡਲਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਭਾਂਡਿਆਂ ਦੀ ਖ੍ਰੀਦ ਕਰਕੇ ਦੇਣ ਹਿੱਤ ਰੁ. 30.27 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਜਗਤਾਰ ਸਿੰਘ ਬੁਰਜ  ਚੇਅਰਮੈਨ, ਜਿਲਾ ਯੋਜਨਾ ਕਮੇਟੀ, ਤਰਨ ਤਾਰਨ ਨੇ ਦੱਸਿਆ ਕਿ ਪ੍ਰਤੀ ਰਜਿਸਟਰਡ ਮਹਿਲਾ ਮੰਡਲ ਨੂੰ  15 ਹਜ਼ਾਰ ਰੁਪਏ ਦੀ ਰਾਸ਼ੀ ਦੇ ਭਾਂਡੇ ਖ੍ਰੀਦ ਕਰਕੇ ਦਿੱਤੇ ਜਾਣਗੇ ਤਾਂ ਜੋ ਇਹਨਾ ਭਾਡਿਆਂ ਨੂੰ ਕਿਰਾਏ ਤੇ ਦੇਕੇ ਉਹਨਾ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।
ਸ਼੍ਰੀ ਬੁਰਜ ਨੇ ਦੱਸਿਆ ਕਿ 30.27 ਲੱਖ ਰੁਪਏ ਦੀ ਰਾਸ਼ੀ ਵਧੀਕ ਡਿਪਟੀ ਕਮਿਸ਼ਨਰ, ਵਿਕਾਸ ਤਰਨ ਤਾਰਨ ਨੂੰ ਜਾਰੀ ਕੀਤੀ ਜਾ ਚੁੱਕੀ ਹੈ।ਸਰਕਾਰੀ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਮਹਿਲਾ ਮੰਡਲਾਂ ਦੀ ਚੋਣ, ਭਾਡਿਆਂ ਦੀ ਖ੍ਰੀਦ ਅਤੇ ਵੰਡ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਤਰਨ ਤਾਰਨ ਦੀ ਪ੍ਰਧਾਨਗੀ ਹੇਠ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ, ਜਿਲਾ ਪ੍ਰੋਗਰਾਮ ਅਫਸਰ ਤਰਨ ਤਾਰਨ ਆਦਿ ਮੈਂਬਰਾਂ ਦੀ ਕਮੇਟੀ ਬਣਾ ਦਿਤੀ ਗਈ ਹੈ।  
ਸ੍ਰੀ ਜਗਤਾਰ ਸਿੰਘ ਬੁਰਜ, ਚੇਅਰਮੈਨ ਜਿਲਾ ਯੋਜਨਾ ਕਮੇਟੀ ਤਰਨ ਤਾਰਨ ਵਲੋਂ ਜ਼ਿਲੇ ਦੇ ਸਮੂਹ ਰਜਿਸਟਰਡ ਮਹਿਲਾ ਮੰਡਲਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਤਰਨ ਤਾਰਨ ਨਾਲ  ਸੰਪਰਕ ਕਰਨ ਦੀ ਅਪੀਲ ਕੀਤੀ ਗਈ। ਉਹਨਾ ਦੱਸਿਆ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੇ ਵਿਕਾਸ ਲਈ ਵਚਨਬੱਧ ਹੈ