Close

SC Commission visited village Fatehabad regarding complaint

Publish Date : 06/05/2021
CSC

ਐਸਸੀ ਕਮਿਸ਼ਨ ਵੱਲੋਂ ਪਿੰਡ ਫਤਿਹਾਬਾਦ ਹੋਈ ਸ਼ਿਕਾਇਤ ਦੇ ਸਬੰਧ ਵਿੱਚ ਕੀਤਾ ਦੌਰਾ
ਤਾਰਨ ਤਾਰਨ 6 ਮਈ:– ਰਾਜ ਕੁਮਾਰ ਹੰਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ,ਚੰਡੀਗੜ ਵੱਲੋਂ ਪਿੰਡ ਫਤਿਹਾਬਾਦ ਤਹਿਸੀਲ ਖਡੂਰ ਸਾਹਿਬ ਜ਼ਿਲਾ ਤਰਨਤਾਰਨ ਵਿਖੇ ਹੋਈ ਸ਼ਿਕਾਇਤ ਦੇ ਸਬੰਧ ਵਿੱਚ ਦੌਰਾ ਕੀਤਾ ਗਿਆ। ਪਿੰਡ ਫਤਿਹਾਬਾਦ ਵਿਖੇ ਸ਼ਿਕਾਇਤਕਰਤਾ ਅਨੂ ਵੱਲੋਂ ਦੱਸਿਆ ਗਿਆ ਕਿ ਉਹ ਚੋਪੜਾ ਨਾਮ ਦੇ ਵਿਅਕਤੀ ਦੇ ਘਰ ਵਿੱਚ ਕੰਮ ਕਰਦੀ ਸੀ। ਉਸ ਦੀ ਮਾਰ ਕੁੱਟ ਕੀਤੀ ਗਈ ਅਤੇ ਬੰਨ ਕੇ ਕੁੱਟਿਆ ਗਿਆ,ਉਸਦੀ ਮਾਤਾ ਵੱਲੋਂ ਦੱਸਿਆ ਗਿਆ ਕਿ ਉਸ ਦੀ ਸ਼ਿਕਾਇਤ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੈਂਬਰ ਸਹਿਬਾਨ ਵੱਲੋਂ ਪੁਲਿਸ ਨੂੰ ਸਬੰਧਤ ਵਿਅਕਤੀਆਂ ਖਿਲਾਫ ਐਫ.ਆਈ.ਆਰ ਅਤੇ ਐਸ.ਸੀ.ਐਸ.ਟੀ ਐਕਟ 1989 ਤਹਿਤ ਕੇਸ ਦਰਜ ਕਰਨ ਅਤੇ ਹੋਈ ਕਾਰਵਾਈ ਦੀ ਰਿਪੋਰਟ ਮਿਤੀ 10 ਮਈ 2021 ਨੂੰ ਐਸਸੀ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਡੀਐਸਪੀ ਖਡੂਰ ਸਾਹਿਬ, ਤਹਿਸੀਲਦਾਰ ਖਡੂਰ ਸਾਹਿਬ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਖਡੂਰ ਸਾਹਿਬ ਹਾਜਰ ਸਨ।