Close

Scheduled Castes Commission visits the village Bhullar and Khan Chhapri

Publish Date : 10/03/2021
SCC
ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਭੁੱਲਰ ਅਤੇ ਪਿੰਡ ਖਾਨ ਛਾਪੜੀ ਦਾ ਦੌਰਾ
ਤਰਨ ਤਾਰਨ, 09 ਮਾਰਚ :
ਸ਼੍ਰੀ ਰਾਜ ਕੁਮਾਰ ਹੰਸ ਅਤੇ ਸ਼੍ਰੀ ਦੀਪਕ ਕੁਮਾਰ ਵੇਰਕਾ ਮਾਨਯੋਗ ਮੈਂਬਰ ਸਾਹਿਬਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਭੁੱਲਰ, ਤਹਿਸੀਲ ਖਡੂਰ ਸਾਹਿਬ ਜਿ਼ਲ੍ਹਾ ਤਰਨਤਾਰਨ ਦਾ ਤਰਸੇਮ ਸਿੰਘ ਮੌਜੂਦਾ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਭੁੱਲਰ ਤਹਿਸੀਲ ਖਡੂਰ ਸਾਹਿਬ, ਜਿ਼ਲ੍ਹਾ ਤਰਨਤਾਰਨ ਦੀ ਸਿ਼ਕਾਇਤ ‘ਤੇ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।
ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਪਿੰਡ ਭੁੱਲਰ ਪਹੰੁਚਣ ਉਪਰੰਤ ਸਿ਼ਕਾਇਤ ਕਰਤਾ ਵੱਲੋਂ ਕੀਤੀ ਗਈ ਸਿ਼ਕਾਇਤ ਸੰਬੰਧੀ ਪੁੱਛਣ ਤੇ ਦੱਸਿਆ ਪਿੰਡ ਭੁੱਲਰ ਵਿਖੇ ਸਾਰੀ ਫਿਰਨੀ ਦੁਆਲੇ ਢਾਈ ਕਰਮਾ ਨਿਕਾਸੀ ਨਾਲਾ ਅਤੇ ਰੂੜੀਆਂ ਲਈ ਟੋਏ ਜੋ ਕਿ ਦਲਿਤ ਪਰਿਵਾਰਾਂ ਨਾਲ ਸਬੰਧਿਤ ਹਨ, ਪਰ ਪਿੰਡ ਦੇ ਨਾਲ ਲੱਗਦੇ ਜਿ਼ੰਮੀਦਾਰਾਂ ਵੱਲੋਂ ਨਿਕਾਸੀ ਨਾਲਾ, ਰੂੜੀਆਂ ਦੇ ਟੋਏ ਅਤੇ ਦਲਿਤਾਂ ਲਈ ਲੈਟਰੀਨਾਂ ਦੀ ਜਗਾਹ ਉੱਪਰ ਨਜਾਇਜ਼ ਕਬਜਾ ਕਰਕੇ ਆਪਣੀ ਜ਼ਮੀਨ ਵਿੱਚ ਰਲਾ ਲਏ ਹਨ, ਜਿਸ ਨਾਲ ਪਿੰਡ ਦੇ ਦਲਿਤ ਲੋਕਾਂ ਦਾ ਪਾਣੀ ਦਾ ਨਿਕਾਸ ਰੁਕ ਗਿਆ ਹੈ ਅਤੇ ਇਹ ਸਮੱਸਿਆ ਬਰਸਾਤ ਦੇ ਦਿਨਾਂ ਵਿੱਚ ਹੋਰ ਗੰਭੀਰ ਹੋ ਜਾਂਦੀ ਹੈ । 
ਜਿੰ਼ਮੀਦਾਰਾਂ ਨੇ ਨਿਕਾਸੀ ਪਾਣੀ ਬੰਨ੍ਹ ਲਗਾ ਕੇ ਰੋਕ ਦਿੱਤਾ ਹੈ, ਜਿਸ ਨਾਲ ਲੋਕਾਂ ਦੇ ਪਾਣੀ ਦੇ ਨਿਕਾਸ ਰੁਕਣ ਕਾਰਨ ਸਮੱਸਿਆ ਬਹੁਤ ਗੰਭੀਰ ਹੋ ਗਈ ਹੈ ਤੇ ਇਹ ਲੋਕ ਦਲਿਤ ਪਰਿਵਾਰਾਂ ਨਾਲ ਝਗੜਾ ਤੇ ਆਪਣਾ ਪੜਿਆ ਵਿਚਾਰਨ ਦੀਆਂ ਧਮਕੀਆਂ ਦਿੰਦੇ ਹਨ। ਉਹਨਾਂ ਵੱਲੋਂ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ।
ਇਸ ਸਬੰਧੀ ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿੱਚ ਉੱਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ, ਤਹਿਸੀਲਦਾਰ, ਉੱਪ ਕਪਤਾਲ ਪੁਲਿਸ ਗੋਇੰਦਵਾਲ ਸਾਹਿਬ ਅਤੇ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਸ਼ਾਮਿਲ ਕੀਤਾ ਗਿਆ । ਇਸ ਸਮੇਂ ਉਹਨਾਂ ਨੇ ਪੁਲਿਸ ਵਿਭਾਗ ਨੂੰ ਆਦੇਸ਼ ਦਿੱਤੇ ਕਿ ਦੋਸ਼ੀਆਂ ਖਿਲਾਫ ਐੱਸ. ਸੀ. ਐੱਸ. ਟੀ ਐਕਟ 1989 ਤਹਿਤ ਕੇਸ ਦਰਜ ਕਰਕੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸਟੇਟਸ ਰਿਪੋਰਟ ਮਿਤੀ 19 ਮਾਰਚ, 2021 ਤੱਕ ਉਹਨਾਂ ਦੇ ਦਫਤਰ ਚੰਡੀਗੜ੍ਹ ਵਿਖੇ ਪੇਸ਼ ਕੀਤੀ ਜਾਵੇ।
ਇਸ ਦੇ ਨਾਲ ਹੀ ਸ਼੍ਰੀ ਰਾਜ ਕੁਮਾਰ ਹੰਸ ਅਤੇ  ਸ਼੍ਰੀ ਦੀਪਕ ਕੁਮਾਰ ਵੇਰਕਾ ਮਾਨਯੋਗ ਮੈਂਬਰ ਸਾਹਿਬਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਖਾਨ ਛਾਪੜੀ ਵਿਖੇ ਮੌਜੂਦਾ ਸਰਪੰਚ ਸ਼੍ਰੀ ਰਾਜਵਿੰਦਰ ਸਿੰਘ ਪੁੱਤਰ ਸ਼੍ਰੀ ਸਤਪਾਲ ਸਿੰਘ ਕੌਮ ਮਜ੍ਹਬੀ ਸਿੱਖ ਵਾਸੀ ਪਿੰਡ ਖਾਨ ਛਾਪੜੀ ਤਹਿਸੀਲ ਖਡੂਰ ਸਾਹਿਬ ਜਿ਼ਲ੍ਹਾ ਤਰਨਤਾਰਨ ਦੀ ਸਿ਼ਕਾਇਤ ‘ਤੇ ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਪਿੰਡ ਦਾ ਦੌਰਾ ਕੀਤਾ ਗਿਆ।
ਸਿ਼ਕਾਇਤ ਕਰਤਾ ਸਰਪੰਚ ਵੱਲੋਂ ਦੱਸਿਆ ਗਿਆ ਕਿ ਕੁਲਬੀਰ ਸਿੰਘ ਪੁੱਤਰ ਗੋਪਾਲ ਸਿੰਘ, ਹਰਮੀਤ ਸਿੰਘ ਪੱਤਰ ਸੰਤੋਖ ਸਿੰਘ, ਸਤਨਾਮ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀਆਨ ਪਿੰਡ ਖਾਨ ਛਾਪੜੀ ਜੋ ਕਿ ਜਨਰਲ ਕੈਟਾਗਿਰੀ ਨਾਲ ਸਬੰਧ ਰੱਖਦੇ ਹਨ, ਵੱਲੋਂ ਉਸ ਦੇ ਘਰ ਦੇ ਨੇੜੇ ਕੂੜਾ-ਕਰਕਟ ਸੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਰੋਕਣ ਤੇ ਉਕਤ ਤਿੰਨਾਂ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਅਤੇ ਬਾਅਦ ਵਿੱਚ ਉਸ ਨੂੰ ਗਲੀ ਵਿੱਚ ਇੰਟਰਲਾਕ ਟਾਇਲਾਂ ਲਗਾਉਣ ਤੋਂ ਵੀ ਰੋਕਿਆ ਅਤੇ ਜਾਤੀ ਸੂਚਕ ਸ਼ਬਦ ਬੋਲੇ। ਇਸ ਸਬੰਧੀ ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਉੱਪ ਕਪਤਾਨ ਪੁਲਿਸ ਗੋਇੰਦਵਾਲ ਸਾਹਿਬ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਇੱਕ ਹਫਤੇ ਦੇ ਅੰਦਰ-ਅੰਦਰ ਰਿਪੋਰਟ ਉਹਨਾਂ ਦੇ ਦਫਤਰ ਚੰਡੀਗੜ੍ਹ ਵਿਖੇ ਪੇਸ਼ ਕਰਨ ਲਈ ਕਿਹਾ।
ਇਸ ਮੌਕੇ ਤਹਿਸੀਲਦਾਰ ਖਡੂਰ ਸਾਹਿਬ, ਹਰਨੰਦਨ ਸਿੰਘ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਤਰਨਤਾਰਨ, ਸ਼੍ਰੀ ਬਿਕਰਮਜੀਤ ਸਿੰਘ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਤਰਨਤਾਰਨ, ਜਿ਼ਲ੍ਹਾ ਲੋਕ ਸੰਪਰਕ ਅਫਸਰ, ਤਰਨਤਾਰਨ ਆਦਿ ਹਾਜਰ ।