Close

Selection of 59 eligible candidates for the job done by the company during the placement camp – District Employment Officer

Publish Date : 20/08/2021
DBEE

ਪਲੇਸਮੈਂਟ ਕੈਂਪ ਦੌਰਾਨ 59 ਯੋਗ ਊਮੀਦਵਾਰਾਂ ਦੀ ਕੰਪਨੀ ਵੱਲੋਂ ਕੀਤੀ ਗਈ ਨੌਕਰੀ ਲਈ ਚੋਣ-ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ 20 ਅਗਸਤ ਨੂੰ ਵੀ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਤਰਨ ਤਾਰਨ, 19 ਅਗਸਤ :
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ, ਵੱਲੋ ਬੇਰੋਜ਼ਗਾਰ ਨੋਜ਼ਵਾਨਾ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਕੀਤੇ ਜਾ ਰਹੇ ਰੋਜ਼ਗਾਰ ਸਬੰਧੀ ਉਪਰਾਲਿਆਂ ਦੇ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ, ਕਮਰਾ ਨੰਬਰ 115 ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਜਿਲਾ ਰੋਜਗਾਰ ਅਫ਼ਸਰ ਤਰਨ ਤਾਰਨ ਸ਼੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਅੱਜ ਦੇ ਪਲੇਸਮੈਂਟ ਕੈਂਪ ਵਿੱਚ 73 ਉਮੀਦਵਾਰਾਂ ਨੇ ਭਾਗ ਲਿਆ, ਜਿੰਨਾ ਵਿੱਚੋ 59 ਯੋਗ ਊਮੀਦਵਾਰਾਂ ਦੀ ਕੰਪਨੀ ਵੱਲੋਂ ਚੋਣ ਕੀਤੀ ਗਈ, ਇਸ ਪਲੇਸਮੈਂਟ ਕੈਂਪ ਵਿਚ ਰਖਸ਼ਾ ਸਕਿਉਰਿਟੀ ਸਰਵਿਸਜ਼ ਲਿਮਟਿਡ (ਜੀ.ਐਮ.ਆਰ. ਗਰੁੱਪ ਕੰਪਨੀ ) ਵੱਲੋ ਭਾਗ ਲਿਆ ਗਿਆ। ਇਸ ਤੋਂ ਇਲਾਵਾ ਕੈਰੀਅਰ ਕਾਊਂਸਲਰ ਭਾਰਤੀ ਸ਼ਰਮਾਂ ਵੱਲੋਂ ਗਰੁੱਪ ਕਾਊਂਸਲਿੰਗ ਸ਼ੈਸ਼ਨ ਲਿਆ ਗਿਆ, ਜਿਸ ਵਿੱਚ ਜਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਬਿਉਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਅਤੇ ਚੱਲ ਰਹੀਆਂ ਟੇ੍ਰਨਿੰਗਾਂ ਬਾਰੇ ਦੱਸਿਆ ਗਿਆ ਤੇ ਨੌਜਵਾਨਾਂ ਨੂੰ ਸਤੰਬਰ-2021 ਵਿੱਚ ਲੱਗਣ ਵਾਲੇ ਸੱਤਵੇਂ ਮੈਗਾ-ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਅਫ਼ਸਰ ਵੱਲੋਂ ਦੱਸਿਆਂ ਗਿਆ ਕਿ (ਲੜਕਿਆਂ) ਲਈ ਰਖਸ਼ਾ ਸਕਿਉਰਿਟੀ ਸਰਵਿਸਜ਼ ਲਿਮਟਿਡ (ਜੀ. ਐਮ. ਆਰ. ਗਰੁੱਪ ਕੰਪਨੀ ) ਅਤੇ (ਲੜਕੀਆਂ) ਲਈ ਪੁਖਰਾਜ਼ ਹੈਲਥ ਕੇਅਰ ਕੰਪਨੀ ਦੇ ਸਹਿਯੋਗ ਨਾਲ ਮਿਤੀ 20 ਅਗਸਤ, 2021 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ, ਕਮਰਾ ਨੰਬਰ 115 ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।