Close

Sh. Harminder Singh Gill started procurement of paddy in Patti, Harike and Noushera Pannua

Publish Date : 06/10/2021
MLA

ਗਿਲ ਨੇ ਕਰਵਾਈ ਪੱਟੀ, ਹਰੀਕੇ ਅਤੇ ਨੌਸ਼ਿਹਰਾ ਪੰਨੂੰਆਂ ਵਿਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ
 ਵੱਧ ਨਮੀ ਵਾਲਾ ਝੋਨਾ ਮੰਡੀ ਵਿਚ ਨਾ ਲਿਆਂਦਾ ਜਾਵੇ-ਡਿਪਟੀ ਕਮਿਸ਼ਨਰ
ਤਰਨਤਾਰਨ, 4 ਅਕਤੂਬਰ (      )-ਹਲਕਾ ਪੱਟੀ ਦੇ ਵਿਧਾਇਕ ਸ. ਹਰਮਿੰਦਰ ਸਿੰਘ ਗਿੱਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਸਬੰਧੀ ਕਿਸੇ ਵੀ ਤਰਾਂ ਦੀ ਮੁਸ਼ਿਕਲ ਨਹੀਂ ਆਉਣ ਦਿੱਤੀ ਜਾਵੇਗੀ, ਬਸ਼ਰਤੇ ਕਿ ਕਿਸਾਨ ਮੰਡੀ ਵਿਚ ਵੱਧ ਨਮੀ ਵਾਲਾ ਝੋਨਾ ਨਾ ਲੈ ਕੇ ਆਉਣ। ਅੱਜ ਹਲਕੇ ਦੀਆਂ ਮੰਡੀਆਂ ਪੱਟੀ, ਹਰੀਕੇ ਪੱਤਣ ਤੇ ਨੌਸ਼ਿਹਰਾ ਪੰਨੂਆਂ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਮੌਕੇ ਸ. ਗਿਲ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ 10 ਦਿਨ  ਲਈ ਅੱਗੇ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਤਰੁੰਤ ਦਖਲ ਦੇਣ ਨਾਲ ਇਹ ਮੁੱਦਾ ਇਕ ਦਿਨ ਵਿਚ ਹੀ ਹੱਲ ਹੋ ਗਿਆ ਅਤੇ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਆਗਿਆ ਮਿਲ ਗਈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਅਸੀਂ ਕਿਸਾਨਾਂ ਦਾ ਇਕ-ਇਕ ਦਾਣਾ ਖਰੀਦ ਕਰਾਂਗਾ, ਸੋ ਕਿਸਾਨ ਕਿਸੇ ਕਾਹਲੀ ਵਿਚ ਗਿੱਲਾ ਝੋਨਾ ਨਾ ਕੱਟਣ ਤੇ ਨਾ ਹੀ ਮੰਡੀ ਲੈ ਕੇ ਆਉਣ। ਸ. ਗਿਲ ਨੇ ਉਤਰ ਪ੍ਰਦੇਸ਼ ਵਿਚ ਵਾਪਰੀ ਘਟਨਾ ਦੀ ਸਖਤ ਸਬਦਾਂ ਵਿਚ ਨਿੰਦਾ ਕਰਦੇ ਕਿਹਾ ਕਿ ਸਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਉਤੇ ਗੱਡੀ ਚੜਾਉਣੀ ਸਰਕਾਰ ਦੀ ਦਮਨਦਾਰੀ ਨੀਤੀ ਦਾ ਸਬੂਤ ਹੈ ਅਤੇ ਅਜਿਹੇ ਲੋਕਾਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਛੇਤੀ ਤੋਂ ਛੇਤੀ ਫੈਸਲਾ ਸੁਣਾਇਆ ਜਾਣਾ ਚਾਹੀਦਾ ਹੈ।
 ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਵੀ ਇਸ ਮੌਕੇ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕਰਦੇ ਕਿਹਾ ਕਿ ਸਾਡੇ ਵੱਲੋਂ ਖਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਾਡੀ ਕੋਸ਼ਿਸ਼ ਹੈ ਕਿ ਕਿਸੇ ਵੀ ਕਿਸਾਨ ਨੂੰ ਮੰਡੀ ਵਿਚ ਰਾਤ ਨਾ ਕੱਟਣੀ ਪਵੇ, ਪਰ ਇਹ ਪ੍ਰਬੰਧ ਤਾਂ ਹੀ ਕੰਮ ਸਕਦੇ ਹਨ, ਜੇਕਰ ਤੁਸੀਂ ਮੰਡੀ ਵਿਚ ਸੁੱਕਾ ਝੋਨਾ ਲੈ ਕੇ ਆਉ। ਉਨਾਂ ਕਿਹਾ ਕਿ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਮੰਡੀ ਵਿਚ 20 ਤੋਂ 22 ਫੀਸਦੀ ਅਤੇ ਇਸ ਤੋਂ ਵੀ ਵੱਧ ਨਮੀ ਵਾਲਾ ਝੋਨਾ ਆ ਰਿਹਾ ਹੈ, ਜਦਕਿ ਕੇਂਦਰ ਸਰਕਾਰ ਵੱਲੋਂ 17 ਫੀਸਦੀ ਤੱਕ ਨਮੀ ਵਾਲੇ ਝੋਨੇ ਦੀ ਖਰੀਦ ਕਰਨ ਦੀ ਆਗਿਆ ਹੈ। ਉਨਾਂ ਕਿਹਾ ਕਿ ਇਸ ਤਰਾਂ ਝੋਨਾ ਸੁਕਾਉਣ ਵਿਚ ਵੱਧ ਸਮਾਂ ਲੱਗਦਾ ਹੈ, ਜਿਸ ਨਾਲ ਇਕ ਤਾਂ ਮੰਡੀ ਵਿਚ ਕਿਸਾਨ ਨੂੰ ਉਡੀਕ ਕਰਨੀ ਪੈਂਦੀ ਹੈ ਦੂਸਰਾ ਝੋਨੇ ਦੇ ਵੱਧ ਢੇਰ ਲੱਗ ਜਾਣ ਕਾਰਨ ਫਸਲ ਸੁੱਟਣ ਨੂੰ ਥਾਂ ਨਹੀਂ ਮਿਲਦੀ।