Close

So far 11381 out of 11857 ​​tests have been reported negative

Publish Date : 11/07/2020
DC
File No.DIPR-PRSS0PRS1(356)/2776/2020-DPRO Tarn TaranI/48061/2020
ਕੋਵਿਡ–19 ਤੋਂ ਪੀੜਤ ਇਕ ਔਰਤ ਅਤੇ ਇਕ ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਗਏ
ਹੁਣ ਤੱਕ 11857 ਵਿਅਕਤੀਆਂ ਦੇ ਕੀਤੇ ਟੈਸਟਾਂ ਵਿਚੋਂ 11381 ਵਿਅਕਤੀਆਂ ਦੀ ਰਿਪੋਰਟ ਆ ਚੁੱਕੀ ਹੈ ਨੈਗਟਿਵ¸ਡਿਪਟੀ ਕਮਿਸ਼ਨਰ
ਤਰਨ ਤਾਰਨ, 10 ਜੁਲਾਈ -ਜ਼ਿਲ•ਾ ਤਰਨ ਤਾਰਨ ਵਿਚ ਕੋਵਿਡ–19 ਤੋਂ ਪੀੜਤ ਇਕ ਵਿਅਕਤੀ ਅਤੇ ਇਕ ਔਰਤ ਦੇ ਸਿਹਤਯਾਬ ਹੋਣ ਤੋਂ ਬਾਅਦ ਵੀਰਵਾਰ ਨੂੰ ਉਨ•ਾਂ ਨੂੰ ਸਿਵਲ ਹਸਪਤਾਲ ਤਰਨ ਤਾਰਨ ਦੀ ਆਈਸੋਲੇਸ਼ਨ ਵਾਰਡ ਵਿਚੋਂ ਛੁੱਟੀ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ 224 ਵਿਅਕਤੀਆਂ ਦੀ ਆਈ ਕੋਵਿਡ–19 ਦੀ ਰਿਪੋਰਟ ਵਿਚੋਂ 223 ਵਿਅਕਤੀ ਠੀਕ ਠਾਕ ਪਾਏ ਗਏ, ਜਦਕਿ ਇਕ ਵਿਅਕਤੀ ਕੋਵਿਡ–19 ਤੋਂ ਪੀੜਤ ਪਾਇਆ ਗਿਆ, ਜਿਸ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ 11857 ਵਿਅਕਤੀਆਂ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚੋਂ ਸੈਂਪਲ ਲੈ ਕੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਜਾਂਚ ਲਈ ਭੇਜੇ ਗਏ ਸਨ। ਜਿੰਨਾਂ ਵਿਚੋਂ 219 ਵਿਅਕਤੀ ਪਾਜ਼ੀਟਿਵ ਪਾਏ ਗਏ ਹਨ, ਜਦਕਿ 11381 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ। ਵੀਰਵਾਰ ਨੂੰ ਆਈਆਂ ਰਿਪੋਰਟਾਂ ਵਿਚ 224 ਵਿਅਕਤੀਆਂ ਵਿਚੋਂ ਸਿਰਫ਼ ਇਕ ਵਿਅਕਤੀ ਹੀ ਕੋਵਿਡ–19 ਤੋਂ ਪੀੜਤ ਪਾਇਆ ਗਿਆ ਹੈ, ਜਦਕਿ ਬਾਕੀ ਸਾਰੇ ਵਿਅਕਤੀਆਂ ਦੀ ਰਿਪੋਰਟ ਸਹੀ ਆਈ ਹੈ। ਉਨ•ਾਂ ਦੱਸਿਆ ਕਿ ਹੁਣ ਤਰਨ ਤਾਰਨ ਜ਼ਿਲ•ੇ ਵਿਚ ਕੋਵਿਡ–19 ਦੇ 17 ਐਕਟਿਵ ਮਰੀਜ਼ ਹਨ, ਜਿੰਨਾਂ ਵਿਚੋਂ 7 ਵਿਅਕਤੀ ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਹਨ। ਇਸ ਤੋਂ ਇਲਾਵਾ ਚਾਰ ਵਿਅਕਤੀ ਮਾਈ ਭਾਗੋ ਨਰਸਿੰਗ ਕਾਲਜ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਵਿਚ ਰੱਖੇ ਗਏ ਹਨ, ਜਦਕਿ 6 ਵਿਅਕਤੀਆਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਰਨ ਤਾਰਨ ਵਿਖੇ ਜਿਹੜੇ ਇਕ ਬੇਕਰੀ ਮਾਲਕ ਅਤੇ ਇਕ ਔਰਤ ਨੂੰ ਸਿਹਤਯਾਬ ਹੋਣ ‘ਤੇ ਘਰ ਭੇਜਿਆ ਗਿਆ ਹੈ, ਉਨ•ਾਂ ਨੂੰ ਘਰ ਵਿਚ ਹੀ 7 ਦਿਨ ਲਈ ਇਕਾਂਤਵਾਸ ਹੋਣ ਦੇ ਨਾਲ ਨਾਲ ਸਿਹਤ ਵਿਭਾਗ ਵਲੋਂ ਹੋਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿੰਨਾਂ ਨੂੰ ਉਨ•ਾਂ ਦੀ ਪਾਲਣਾ ਕਰਨੀ ਪਵੇਗੀ। ਵੀਰਵਾਰ ਨੂੰ ਵੱਖ ਵੱਖ  ਸਰਕਾਰੀ ਹਸਪਤਾਲਾਂ ਵਿਚੋਂ 230 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜੇ ਗਏ ਹਨ। ਉਨ•ਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਇਕ ਦੂਸਰੇ ਤੋਂ ਸਮਾਜਿਕ ਦੂਰੀ ਬਣਾਉਣ ਦੇ ਨਾਲ ਨਾਲ ਮੂੰਹ ‘ਤੇ ਮਾਸਕ ਜਾਂ ਹੋਰ ਕੱਪੜੇ ਨੂੰ ਢੱਕ ਕੇ ਹੀ ਬਾਹਰ ਨਿਕਲਣ ਅਤੇ ਸਮੇਂ ਸਮੇਂ ਆਪਣੇ ਹੱਥ ਸਾਬਣ ਜਾਂ ਸੈਨੀਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।