Close

Special meeting with the leading sand dealers of the district under the chairmanship of Deputy Commissioner Mr. Kulwant Singh

Publish Date : 22/11/2021
DC

ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਪ੍ਰਮੁੱਖ ਰੇਤਾ ਡੀਲਰਾਂ ਨਾਲ ਵਿਸ਼ੇਸ ਮੀਟਿੰਗ
ਪੰਜਾਬ ਸਰਕਾਰ ਵੱਲੋਂ ਰੇਤਾ ਦੇ ਘਟਾਏ ਗਏੇ ਰੇਟਾਂ ਦਾ ਲਾਭ ਆਮ ਖਪਤਕਾਰ ਤੱਕ ਪਹੁੰਚਾਉਣ ਦੀ ਕੀਤੀ ਹਦਾਇਤ
ਤਰਨ ਤਾਰਨ, 18 ਨਵੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ, ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਇੱਕ ਵਿਸ਼ੇਸ ਮੀਟਿੰਗ ਬੁਲਾਈ ਗਈ, ਜਿਸ ਵਿੱਚ ਤਰਨ-ਤਾਰਨ ਜਿਲ੍ਹੇ ਦੇ ਪ੍ਰਮੁੱਖ ਰੇਤਾ ਦੇ ਡੀਲਰਾਂ ਨੂੰ ਬੁਲਾਇਆ ਗਿਆ। ਮੀਟਿੰਗ ਵਿੱਚ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਹਰਵਿੰਦਰ ਸਿੰਘ ਵਿਰਕ ਅਤੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਤੋਂ ਇਲਾਵਾ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਡੀਲਰਾਂ ਨੂੰ ਦੱਸਿਆ ਗਿਆ, ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾ ਨੂੰ ਵੱਡੀ ਰਾਹਤ ਦਿੰਦੇ ਹੋਏ ਮਾਈਨਿੰਗ ਖੱਡਾਂ ਤੋਂ ਮਿਲਣ ਵਾਲੀ ਰੇਤ ਦਾ ਰੇਟ 10 ਨਵੰਬਰ, 2021 ਤੋਂ ਪਹਿਲਾਂ ਮਿੱਥੇ ਹੋਏ ਰੇਟ 9 ਰੁਪਏ ਪ੍ਰਤੀ ਘਣ ਫੁੱਟ ਤੋਂ ਘਟਾ ਕੇ 5.50 ਰੁਪਏ ਪ੍ਰਤੀ ਘਣ ਫੁੱਟ ਕਰ ਦਿੱਤਾ ਹੈ। ਇਸ ਲਈ ਉਨ੍ਹਾਂ ਵੱਲੋਂ ਡੀਲਰਾਂ ਨੂੰ ਅਪੀਲ ਕੀਤੀ, ਕਿ ਇਨ੍ਹਾਂ ਘੱਟੇ ਹੋਏ ਰੇਟਾ ਦਾ ਲਾਭ ਆਮ ਖਪਤਕਾਰ ਤੱਕ ਪਹੁੰਚਣਾ ਚਾਹੀਦਾ ਹੈ।
ਉਨ੍ਹਾਂ ਡੀਲਰਾਂ ਨੂੰ ਸੁਚੇਤ ਕੀਤਾ ਕਿ, ਜੇਕਰ ਉਨ੍ਹਾਂ ਵੱਲੋਂ ਰੇਟ ਨਹੀ ਘਟਾਏ ਗਏ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾਂ ਮਾਈਨਿੰਗ ਅਫ਼ਸਰ ਨੂੰ ਸਖਤ ਆਦੇਸ਼ ਦਿੱਤੇ ਗਏ ਕਿ ਕਿਸੇ ਵੀ ਰੇਤ ਦੀ ਖੱਡ ਤੇ ਜੇਕਰ ਮਨਜੂਰਸ਼ੁਦਾ ਰੇਟਾ ਤੋਂ ਵੱਧ ਵਸੂਲੀ ਕੀਤੀ ਪਾਈ ਗਈ ਤਾਂ ਉਸ ਦਾ ਸਖਤ ਨੋਟਿਸ ਲਿਆ ਜਾਵੇਗਾ।
ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਡੀਲਰਾਂ ਨੂੰ ਜਿਲ੍ਹਾਂ ਮਾਈਨਿੰਗ ਅਫ਼ਸਰ ਅਤੇ ਖੱਡ ਦੇ ਠੇਕੇਦਾਰ ਦੇ ਟੈਲੀਫੋਨ ਨੰਬਰ ਨੋਟ ਕਰਵਾਏ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ਤੇ ਉਨ੍ਹਾਂ ਨੂੰ ਆਪਣੀ ਮੁਸ਼ਕਿਲ ਦੱਸ ਸਕਣ। ਸਮੂਹ ਡੀਲਰਾਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ।