Close

Special placement camp for girls only on the occasion of International Women’s Day

Publish Date : 10/03/2021
DBEE
ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਕੇਵਲ ਲੜਕੀਆਂ ਲਈ ਸਪੈਸ਼ਲ ਪਲੇਸਮੈਂਟ ਕੈਂਪ ਦਾ ਆਯੋਜਨ
ਪਲੇਸਮੈਂਟ ਕੈਂਪ ਦੌਰਾਨ 25 ਯੋਗ ਉਮੀਦਵਾਰਾਂ ਦੀ ਕੰਪਨੀ ਵਲੋਂ ਕੀਤੀ ਗਈ ਚੋਣ
ਤਰਨ ਤਾਰਨ, 08 ਮਾਰਚ :
ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਤਰਨ ਤਾਰਨ, ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ. ਈ. ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੀ ਰਹਿਨੁਮਾਈ ਹੇਠ  ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ, ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਕੇਵਲ ਲੜਕੀਆਂ ਲਈ ਸਪੈਸ਼ਲ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। 
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ, ਜਿਲ੍ਹਾ ਰੋਜਗਾਰ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਵਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਏਜ਼ਾਈਲ ਹਰਬਲ, ਕੰਪਨੀ ਵਲੋਂ ਭਾਗ ਲਿਆ ਗਿਆ। ਪਲੇਸਮੈਂਟ ਕੈਂਪ ਵਿੱਚ 38 ਉਮੀਦਵਾਰਾਂ ਵਲੋਂ ਭਾਗ ਲਿਆ ਗਿਆ ਅਤੇ 25 ਯੋਗ ਉਮੀਦਵਾਰਾਂ ਦੀ ਕੰਪਨੀ ਵਲੋਂ ਚੋਣ ਕੀਤੀ ਗਈ। ਉਹਨਾਂ ਦੱਸਿਆ ਕਿ ਇਸੇ ਲੜੀ ਤਹਿਤ ਬਿਊਰੋ ਵਿਖੇ 9 ਅਤੇ 10 ਮਾਰਚ ਨੂੰ ਪੁਖਰਾਜ ਹੈਲਥ ਕੇਅਰ ਵਲੋਂ ਕੇਵਲ ਲੜਕੀਆਂ ਲਈ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ 10ਵੀਂ, 12ਵੀਂ ਅਤੇ ਗਰੈਜੂਏਸ਼ਨ ਪਾਸ  ਉਮੀਦਵਾਰ ਭਾਗ ਲੈ ਸਕਦੇ ਹਨ।ਅਧਿਕਾਰੀ ਵਲੋਂ ਉਮੀਦਵਾਰਾਂ ਨੂੰ www.pgrkam.com  ਪੋਰਟਲ ‘ਤੇ ਬਤੌਰ ਜਾਬ ਸੀਕਰ ਰਜਿਸਟਰ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਨੌਕਰੀਆਂ ਸਬੰਧੀ ਅਤੇ ਹੋਰ ਜਾਣਕਾਰੀ ਮਿਲਦੀ ਰਹੇ।