Close

Sports Department Punjab Initiates Process To Take Trials Of Sports Wing School Under 14, 17 And 19 Year Players For The Year 2021-22 Session

Publish Date : 08/02/2021
SWS
ਖੇਡ ਵਿਭਾਗ ਪੰਜਾਬ ਵੱਲੋਂ ਸਾਲ 2021-22 ਦੇ ਸੈਸਨ ਲਈ ਸਪੋਰਟਸ ਵਿੰਗ ਸਕੂਲ ਅੰਡਰ 14, 17 ਤੇ 19 ਸਾਲ ਦੇ ਖਿਡਾਰੀਆਂ ਦੇ ਟਰਾਇਲ  ਲੈਣ ਦੀ ਪ੍ਰਕਿਰਿਆ ਆਰੰਭ
ਤਰਨ ਤਾਰਨ 5 ਫਰਵਰੀ 2021:–ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋੋ  2021-2022 ਦੇ ਸੈਸਨ ਲਈ ਸਪੋਰਟਸ ਵਿੰਗ ਸਕੂਲਜ(ਡੇਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਮਿਤੀ:09-02-2021 ਤੋੋ 10-02-2021 ਤੱਕ ਕਰਵਾਏ ਜਾ ਰਹੇ ਹਨ ਇਹ ਜਾਣਕਾਰੀ ਦਿੰਦਿਆਂ ਜਿਲਾ ਸਪੋਰਟਸ ਅਫਸਰ ਤਰਨਤਾਰਨ ਸ੍ਰ: ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਟਰਾਇਲ ਦੇਣ ਵਾਲੇ ਖਿਡਾਰੀ ਅਤੇ ਖਿਡਾਰਨਾਂ ਆਪਣੀਆਂ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ, ਆਪਣੇ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਉਹਨਾਂ ਦੀਆਂ ਫੋਟੋ ਕਾਪੀਆਂ ਸਮੇਤ ਦੋ ਤਾਜਾ ਪਾਸਪੋਰਟ ਸਾਈਜ ਫੋਟੋਗ੍ਰਾਫ ਨਾਲ ਲੈ ਕੇ ਆਉਣਗੇ । ਇਸ ਸਬੰਧੀ ਖਿਡਾਰੀ/ਖਿਡਾਰਨਾਂਦਰਜ ਕੀਤੇ ਗਏ ਗੇਮ ਵਾਈਜ ਕੋਚ/ਗੇਮ ਇੰਚਾਰਜ ਨਾਲ ਟਰਾਇਲ ਵਾਲੇ ਦਿਨ ਸਪੰਰਕ ਕਰਨਗੇ। ਗੇਮ ਅਥਲੈਟਿਕਸ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਸ੍ਰ: ਕੁਲਵਿੰਦਰ ਸਿੰਘ ਅਤੇ ਸ੍ਰੀ ਮਤੀ ਗੁਰਬਿੰਦਰ ਕੌਰ ਜੂ:ਅਥਲੈਟਿਕਸ ਕੋਚ ਮਿਤੀ 12-2-21(9041660357,8146800077), ਗੇਮ ਬਾਕਸਿੰਗ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਸ੍ਰ:ਗੁਰਬਿੰਦਰ ਸਿੰਘ ਮਿਤੀ 12-2-21 (9463570804), ਮਿਤੀ 13-2-21 ਗੇਮ ਹੈਂਡਬਾਲ ਸਰਕਾਰੀ ਕੰਨਿਆ ਸੀਨੀ:ਸੈਕੰ:ਸਕੂਲ ਕੈਰੋਂ ਸ੍ਰੀ ਸਰੂਪ ਸਿੰਘ, ਹੈਡਬਾਲ ਗੇਮ ਇੰਚਾਰਜ  (9501028315) , ਮਿਤੀ 9-2-21 ਗੇਮ ਕੁਸਤੀ ਸ੍ਰੀ ਗੁਰੂ ਅਰਜਨ ਦੇਵ ਕੰਨਿਆ ਸੀਨੀ:ਸੈਕੰ:ਸਕੂਲ ਤਰਨਤਾਰਨ ਲੜਕੀਆਂ ਸੁਖਜੀਤ ਕੌਰ ਅਤੇ ਸ੍ਰ:ਜੱਜ ਸਿੰਘ ( 8872339351, 9814325253),ਮਿਤੀ 10-2-21 ਗੇਮ ਕੁਸਤੀ ਕੁਸਤੀ ਅਖਾੜਾ ਮੱਲੀਆਂ ਸ੍ਰ:ਜੱਜ ਸਿੰਘ ਅਤੇ ਰਣਜੀਤ ਸਿੰਘ ਚੀਮਾਂ (9814325253,8728050001 , ਗੇਮ ਫੁੱਟਬਾਲ(ਲੜਕੀਆਂ) ਮਿਤੀ 10-2-21 ਸੀਨੀ ਸਕੂਲ ਢੰਡ ਜਰਮਨਜੀਤ ਸਿੰਘ ਫੁੱਟਬਾਲ ਕੋਚ ਅਤੇ ਰਜਿੰਦਰ ਸਿੰਘ ਗੇਮ ੲੰਚਾਰਜ(8427499472,9781935034), ਗੇਮ ਫੁੱਟਬਾਲ (ਲੜਕੇ) ਮਿਤੀ 11-2-21 ਫੁੱਟਬਾਲ ਕੋਚਿੰਗ ਸੈਂਟਰ ਕਸੇਲ ਜਰਮਨਜੀਤ ਸਿੰਘ ਫੁੱਟਬਾਲ ਕੋਚ (8427499472),ਗੇਮ ਕਬੱਡੀ ਮਿਤੀ 9-2-21 ਖਾਲਸਾ ਸੀਨੀ ਸੈਕੰ:ਸਕੂਲ ਬੀੜ ਬਾਬਾ ਬੁੱਢਾ ਸਾਹਿਬ ਗੁਰਜੀਤ ਸਿੰਘ ਕਬੱਡੀ ਕੋਚ ਅਤੇ ਸੰਦੀਪ ਸਿੰਘ ਕਬੱਡੀ ਕੋਚ (9915771540,9501584597)  ਨਾਲ ਸਪੰਰਕ ਕਰਣਗੇ। ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵੱਲੋੋ ਕੋਈ ਟੀ.ਏ/ਡੀ.ਏ ਨਹੀਂਦਿੱਤਾਜਾਵੇਗਾ। ਖਿਡਾਰੀ/ਖਿਡਾਰਨਾਂ ਦਾ ਜਨਮ ਅੰਡਰ-14 ਲਈ ਸਾਲ 1-1-2008, ਅੰਡਰ 17 ਲਈ 01-01-2005, ਅੰਡਰ-19 ਲਈ 01-01-2003 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ।