Close

“Sweep” activities will make students, new voters and voters from all walks of life aware of their right to vote – Deputy Commissioner

Publish Date : 14/10/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਸਵੀਪ” ਗਤੀਵਿਧੀਆਂ ਦੁਆਰਾ ਵਿਦਿਆਰਥੀਆਂ, ਨਵੇ ਵੋਟਰਾਂ ਅਤੇ ਹਰ ਵਰਗ ਦੇ ਵੋਟਰਾਂ ਨੂੰ ਆਪਣੀ ਵੋਟ ਦੇ ਹੱਕ ਪ੍ਰਤੀ ਕੀਤਾ ਜਾਵੇਗਾ ਜਾਗਰੂਕ-ਡਿਪਟੀ ਕਮਿਸ਼ਨਰ
ਗਤੀਵਿਧੀਆਂ ਦਾ ਮੁੱਖ ਮਕਸਦ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਦੀ ਰਜਿਸ਼ਟੇ੍ਰਸ਼ਨ, ਪ੍ਰਵਾਸੀ ਮਜਦੂਰ, ਅੰਗਹੀਣ, ਤੀਸਰਾ ਲਿੰਗ ਅਤੇ ਐਨ. ਆਰ. ਆਈ. ਵੋਟਰਾਂ ਦੀ ਰਜਿਸ਼ਟੇ੍ਰਸ਼ਨ
ਤਰਨ ਤਾਰਨ, 13 ਅਕਤੂਬਰ :
ਡਿਪਟੀ ਕਮਿਸ਼਼ਨਰ-ਕਮ-ਜਿ਼ਲ੍ਹਾ ਚੋਣ ਅਫ਼ਸਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਜਿ਼ਲ੍ਹਾ ਸਵੀਪ ਕਮੇਟੀ ਦੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਜਿ਼ਲ੍ਹਾ ਸਵੀਪ ਨੋਡਲ ਅਫ਼ਸਰ, ਜਿ਼ਲ੍ਹਾ ਤਰਨ ਤਾਰਨ ਦੇ ਸਮੂਹ ਚੋਣਕਾਰ ਰਜਿਸ਼ਟੇ੍ਰਸ਼ਨ ਅਫ਼ਸਰ ਵੱਖ ਵੱਖ ਵਿਭਾਗਾਂ ਦੇ ਮੁੱਖੀ ਅਤੇ ਜਿ਼ਲ੍ਹਾ ਤਰਨ ਤਾਰਨ ਦੇ ਪ੍ਰਮੁੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਸ਼ਾਮਲ ਹੋਏ। 
ਮੀਟਿੰਗ ਦੌਰਾਨ ਜਿ਼ਲ੍ਹਾ ਤਰਨ ਤਾਰਨ ਵਿੱਚ ਵੋਟਰ ਰਜਿਸ਼ਟੇ੍ਰਸ਼ਨ ਵਧਾਉਣ ਲਈ “ਸਵੀਪ” ਪ੍ਰੋਗਰਾਮ ਅਧੀਨ ਕੀਤੀਆਂ ਗਈਆਂ ਗਤੀਵਿਧੀਆਂ ਦੀ ਪੜਚੋਲ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਲਈ ਕੀਤੀਆਂ ਜਾਣ ਵਾਲੀਆਂ ਸਵੀਪ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। 
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਵੀਪ ਗਤੀਵਿਧੀਆਂ ਦਾ ਮੁੱਖ ਮਕਸਦ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਦੀ ਰਜਿਸ਼ਟੇ੍ਰਸ਼ਨ, ਪ੍ਰਵਾਸੀ ਮਜਦੂਰ, ਅੰਗਹੀਣ, ਤੀਸਰਾ ਲਿੰਗ ਅਤੇ ਐਨ. ਆਰ. ਆਈ. ਵੋਟਰਾਂ ਦੀ ਰਜਿਸ਼ਟੇ੍ਰਸ਼ਨ ਹੈ।ਇਹਨਾਂ ਗਤੀਵਿਧੀਆਂ ਦੁਆਰਾ ਸਕੂਲਾਂ / ਕਾਲਜਾਂ ਦੇ ਵਿਦਿਆਰਥੀਆਂ, ਨਵੇ ਵੋਟਰਾਂ ਅਤੇ ਹਰ ਵਰਗ ਦੇ ਵੋਟਰਾਂ ਨੂੰ ਆਪਣੀ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਜਾਵੇਗਾ। 
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਅਧੀਨ ਮਿਤੀ 01 ਜਨਵਰੀ, 2021 ਨੂੰ 18 ਸਾਲ ਦੀ ਉਮਰ ਦੇ ਨੌਜਵਾਨ ਆਪਣੇ ਬੀ. ਐਲ. ਓ., ਐੱਨ. ਵੀ. ਐੱਸ. ਪੋਰਟਲ ਅਤੇ ਵੋਟਰ ਹੈੱਲਪਲਾਈਨ ਦੁਆਰਾ ਨਵੀਂ ਵੋਟ ਬਣਾ ਸਕਦੇ ਹਨ ਅਤੇ ਵੋਟਰ ਕਾਰਡ ਵਿੱਚ ਦਰੁੱਸਤੀ / ਵੋਟ ਕਟਵਾਈ ਵੀ ਜਾ ਸਕਦੀ ਹੈ। 
———-