The Chief Minister laid the foundation stone of the Armed Forces Preparatory Institute to inspire the youth towards building a future in the defense services
Publish Date : 04/02/2021

ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਭਵਿੱਖ ਬਣਾਉਣ ਵੱਲ ਪ੍ਰੇਰਿਤ ਕਰਨ ਲਈ ਮੁੱਖ ਮੰਤਰੀ ਵਲੋਂ ਆਰਮਡ ਫੋਰਸਿਜ਼ ਪੈ੍ਰਪਰੇਟਰੀ ਇੰਸਟੀਚਿਊਟ ਦਾ ਰੱਖਿਆ ਗਿਆ ਨੀਂਹ ਪੱਥਰ
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਵਿਦਿਆਰਥੀਆਂ ਸਹਿਤ ਇਸ ਪ੍ਰੋਗਰਾਮ ਵਿੱਚ ਕੀਤੀ ਗਈ ਵੀਡਿਉ ਕਾਨਫਰੰਸ ਰਾਹੀਂ ਸ਼ਮੂਲੀਅਤ
ਤਰਨ ਤਾਰਨ, 03 ਫਰਵਰੀ :
ਪੰਜਾਬ ਦੇ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਭਵਿੱਖ ਬਣਾਉਣ ਵੱਲ ਪ੍ਰੇਰਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਲੋਂ ਸਰਦਾਰ ਬਹਾਦਰ ਅਮੀਂ ਚੰਦ ਸੋਨੀ, ਆਰਮਡ ਫੋਰਸਿਜ਼ ਪੈ੍ਰਪਰੇਟਰੀ ਇੰਸਟੀਚਿਊਟ, ਬਜਵਾੜਾ, ਜਿਲ੍ਹਾ ਹੁਸ਼ਿਆਰਪੁਰ, ਦਾ ਅੱਜ ਨੀਂਹ ਪੱਥਰ ਰੱਖਿਆ ਗਿਆ।
ਇਸ ਸੰਸਥਾ ਵਿੱਚ ਨੌਜਵਾਨ ਲੜਕੇ-ਲੜਕੀਆਂ ਨੂੰ ਸੰਯੁਕਤ ਰੱਖਿਆ ਸੇਵਾਵਾਂ ( ਸੀ. ਡੀ. ਐੱਸ.), ਹਵਾਈ ਫੌਜ ਕੇਂਦਰੀ ਦਾਖਲਾ ਪ੍ਰੀਖਿਆ (ਏ. ਐੱਫ਼. ਸੀ. ਏ. ਟੀ.), ਲਈ ਮੁਫਤ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਬਤੌਰ ਕਮਿਸ਼ਨਡ ਅਫਸਰ ਸ਼ਾਮਿਲ ਹੋਣ ਲਈ ਸੰਸਥਾ ਵਲੋਂ ਹਰ ਸਾਲ 270 ਲੜਕੇ-ਲੜਕੀਆਂ ਨੂੰ ਦੋ ਕੋਰਸਾਂ ‘ਪ੍ਰਵੇਸ਼ ਪੀਖਿਆ ਅਤੇ ਸੇਵਾਵਾਂ ਚੋਣ ਬੋਰਡ’ ਲਈ ਵੀ ਸਿਖਲਾਈ ਦਿੱਤੀ ਜਾਵੇਗੀ।
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ, ਵਲੋਂ ਵੀ ਵਿਦਿਆਰਥੀਆਂ ਸਹਿਤ ਇਸ ਪ੍ਰੋਗਰਾਮ ਵਿੱਚ ਵੀਡਿਉ ਕਾਨਫਰੰਸ ਰਾਹੀਂ ਸ਼ਮੂਲੀਅਤ ਕੀਤੀ ਗਈ। ਇਸ ਵਿੱਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜਗਾਰ ਅਫਸਰ ਤਰਨ ਤਾਰਨ ਵਲੋਂ ਰੱਖਿਆ ਸੇਵਾਵਾਂ ਵਿੱਚ ਬਤੌਰ ਕਮਿਸ਼ਨਡ ਅਫਸਰ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਇਸ ਸੰਸਥਾ ਦਾ ਲਾਭ ਲੈਣ ਲਈ ਕਿਹਾ ਗਿਆ।
ਇਸ ਮੌਕੇ ਸ਼੍ਰ੍ਰੀ ਹਰਮਨਦੀਪ ਸਿੰਘ, ਪਲੇਸਮੈਂਟ ਅਫਸਰ, ਸ਼੍ਰੀ ਸੁਖਬੀਰ ਸਿੰਘ ਕੰਗ, ਜਿਲ੍ਹਾ ਗਾਈਡੈਂਸ ਕਾਉਂਸਲਰ, ਸ਼੍ਰੀ ਜਤਿੰਦਰ ਸਿੰਘ ਅਤੇ ਆਦਿ ਹਾਜ਼ਰ ਸਨ।