The Deputy Commissioner distributed blankets and sweets

Publish Date : 06/11/2018
meeting

ਡਿਪਟੀ ਕਮਿਸ਼ਨਰ ਨੇ ਬੁਜ਼ਰਗਾਂ ਨੂੰ ਕੰਬਲ ਅਤੇ ਮਠਿਆਈ ਵੰਡੀਆ
ਤਰਨ ਤਾਰਨ 5 ਨਵੰਬਰ:
ਬੁਜ਼ਰਗਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਮਾਤਾ ਪਿਤਾ ਅਤੇ ਬੁਜ਼ਰਗਾਂ ਦੀ ਸਾਂਭ ਸੰਭਾਲ ਕਰੀਏ । ਇਹਨਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਭਾਈ ਵੀਰ ਸਿੰਘ ਬਿਰਧ ਆਸ਼ਰਮ, ਤਰਨ ਤਾਰਨ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਵੀ ਦਿੱਤੀ ਅਤੇ ਬੁਜ਼ਰਗਾਂ ਨੂੰੰ ਕੰਬਲ ਅਤੇ ਮਠਿਆਈਆਂ ਵੰਡੀਆਂ ਗਈਆਂ ।

ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਬੁਜ਼ਰਗਾਂ ਕੋਲੋ ਆਸ਼ਰੀਵਾਦ ਲੈਣ ਦਾ ਮੌਕਾ ਮਿਲਿਆ ਹੈ ਅਤੇ ਉਹਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਬਿਰਧ ਆਸ਼ਰਮ ਵਿਚ ਰਹਿੰਦੇ ਬੁਜ਼ਰਗਾਂ ਦੀਆਂ ਪੈਨਸ਼ਨਾਂ ਲਗਾਉਣ ਲਈ ਵਿਸ਼ੇਸ ਕੈਂਪ ਬਿਰਧ ਆਸ਼ਰਮ ਵਿਚ ਹੀ ਗਏ ਹਨ ਅਤੇ ਹਰ ਮਹੀਨੇ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਸੀਨੀਅਰ ਸਿਟੀਜਨ ਐਕਟ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਬੁਜ਼ਰਗਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਆਪਣੇ ਬੁਜ਼ਰਗ ਮਾਤਾ ਪਿਤਾ ਨਾਲ ਝਗੜਾ ਕਰੇਗਾ ਤਾਂ ਸ਼ਿਕਾਇਤ ਮਿਲਣ ਤੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
——