Close

The dharna staged by MP Jasbir Singh Dimpa and others come close to completing the year

Publish Date : 18/11/2021
MP

ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਹੋਰਨਾਂ ਵਲੋਂ ਲਾਇਆ ਧਰਨਾ ਸਾਲ ਪੂਰਾ ਕਰਨ ਨੇੜੇ ਪੁੱਜਾ

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਖੇਤੀ ਮਾਰੂ ਕਾਨੂੰਨ ਵਾਪਸ ਲੈਣ ਦੀ ਅਪੀਲ

ਤਰਨ ਤਾਰਨ, 17 ਨਵੰਬਰ
ਖੇਤੀ ਮਾਰੂ ਕਾਨੂੰਨਾਂ ਵਿੱਚ ਕਿਸਾਨ ਸੰਘਰਸ਼ ਵਿਚ ਯੋਗਦਾਨ ਪੳਣ ਲਈ ਪੰਜਾਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਤੇ ਹੋਰਨਾਂ ਕਾਂਗਰਸੀ ਸੰਸਦ ਮੈਂਬਰਾਂ ਵਲੋਂ ਨਵੀਂ ਦਿੱਲੀ ਵਿਖੇ ਲਗਾਇਆ ਗਿਆ ਇਕ ਸਾਲ ਪੂਰਾ ਕਰਨ ਨੇੜੇ ਪੁੱਜ ਗਿਆ ਹੈ । ਲਗਾਤਾਰ ਚੱਲ ਰਿਹਾ ਇਹ ਧਰਨਾ 346 ਦਿਨ ਵਿਚ ਪਹੁੰਚ ਗਿਆ ਹੈ।

ਅੱਜ ਧਰਨੇ ਵਿਖੇ ਬੋਲਦੇ ਹੋਏ ਸੰਸਦ ਮੈਂਬਰ ਸ ਜਸਬੀਰ ਸਿੰਘ ਡਿੰਪਾ ਨੇ ਦੱਸਿਆ ਕਿ ਭਾਜਪਾ ਹੰਕਾਰੀ ਸਿਆਸੀ ਜਮਾਤ ਹੈ ਜਿਸ ਨੇ ਉਪ ਚੋਣਾਂ ਵਿੱਚ ਕਰਾਰੀ ਹਾਰ ਤੋਂ ਵੀ ਸਬਕ ਨਹੀਂ ਲਿਆ। ਉਨਾਂ ਕਿਹਾ ਕਿ ਲੋਕਾਂ ਦੇ ਗੁੱਸੇ ਨਾਲ ਆਉਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਵਿੱਚ ਭਾਜਪਾ ਦਾ ਸਫਾਇਆ ਹੋ ਜਾਵੇਗਾ।

ਉਨਾਂ ਕਿਹਾ ਕਿ ਅੱਜ ਹਰ ਞਰਗ ਦੇ ਲੋਕ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੇ ਮਹਿੰਗਾਈ ਤੋਂ ਦੁਖੀ ਹਨ ਜਿਸ ਕਰਕੇ ਉਹ ਭਾਜਪਾ ਨੂੰ ਸਬਕ ਸਿਖਾਉਣ ਲਈ ਤਿਆਰ ਹਨ।

ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਮੌਕੇ ਸਰਬੱਤ ਦੇ ਭਲੇ ਲਈ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਨੇ।