Close

The District Electoral Officer examined the process of making voting on polling booths

Publish Date : 15/12/2018
ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਬੂਥਾਂ ‘ਤੇ ਜਾ ਕੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਸਬੰਧੀ ਕੀਤੀ ਪੜਤਾਲ 
ਵਿਧਾਨ ਸਭਾ ਹਲਕਾ ਪੱਟੀ ਅਤੇ ਖਡੂਰ ਸਾਹਿਬ ਦੇ ਵੱਖ-ਵੱਖ ਬੂਥਾਂ ਦਾ ਕੀਤਾ ਦੌਰਾ
ਤਰਨ ਤਾਰਨ 14 ਦਸੰਬਰ:
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਵਿਚ ਮਈ ਜੂਨ 2018 ਵਿਚ ਘਰ-ਘਰ ਹੋਈ ਪੜਤਾਲ ਅਤੇ ਉਸ ਅਨੁਸਾਰ ਬਣੀਆਂ ਵੋਟਾਂ ਅਤੇ 31 ਅਕਤੂਬਰ 2018 ਤੱਕ ਬਣੀਆਂ ਨਵੀਆਂ ਵੋਟਾਂ ਵਿਚ ਕੀਤੀ ਗਈ ਸੁਧਾਈ ਤੇ ਵੋਟਾਂ ਦੀ ਤਬਦੀਲੀ ਕਰਨ ਸਬੰਧੀ ਪ੍ਰਾਪਤ ਫਾਰਮਾਂ ਦੀ 0.5% ਪੜਤਾਲ ਕੀਤੀ ਜਾਣੀ ਸੀ। ਇਸ ਸੰਦਰਭ ਵਿਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵਲੋਂ ਜ਼ਿਲ੍ਹੇ ਵਿਚ ਕੁੱਲ ਪ੍ਰਾਪਤ 3997 ਵੱਖ-ਵੱਖ ਫਾਰਮਾਂ ਦੀ 0.5% ਪੜਤਾਲ ਕਰਨ ਸਬੰਧੀ ਅੱਜ ਵਿਧਾਨ ਸਭਾ ਹਲਕਾ ਪੱਟੀ ਅਤੇ ਖਡੂਰ ਸਾਹਿਬ ਦੇ ਵੱਖ-ਵੱਖ ਬੂਥਾਂ ਦਾ ਦੌਰਾ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ, ਤਹਿਸੀਲਦਾਰ ਖਡੂਰ ਸਾਹਿਬ ਸ੍ਰੀ ਗੁਰਮੀਤ ਸਿੰਘ ਅਤੇ ਸਬੰਧਿਤ ਬੀ. ਐੱਲ. ਓਜ਼. ਤੋਂ ਇਲਾਵਾ ਪਿੰਡਾਂ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।
  ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਿਧਾਨ ਸਭਾ ਹਲਕਾ ਪੱਟੀ ਦੇ ਦੇ ਬੂਥ ਨੰ. 25, 26, 27, 28 ਸਰਕਾਰੀ ਐਲੀਮਂੈਟਰੀ ਸਕੂਲ ਸੇਰੋਂ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਬੂਥ ਨੰਬਰ 52, 53 ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਜਾ ਕੇ ਪਿੰਡ ਦੇ ਮੋਹਰਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਨਵੀਂਆਂ ਬਣੀਆਂ ਵੋਟਾਂ ਅਤੇ ਕੱਟੀਆਂ ਗਈਆਂ ਵੋਟਾਂ ਸਬੰਧੀ ਪੜਤਾਲ ਕੀਤੀ ਗਈ। ਇਸ ਮੌਕੇ ਉਹਨਾਂ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਆਦੇਸ਼ ਦਿੱਤੇ ਕਿ ਚੋਣ ਪ੍ਰਕਿਰਿਆਂ ਨੂੰ ਚੁਸਤ ਦਰੁਸਤ ਬਣਾਉਣ ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ੍ਹ ਪਾਲਣਾ ਯਕੀਨੀ ਬਣਾਈ ਜਾਵੇ । 
ਇਸ ਪੜਤਾਲ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ 339 ਵੋਟਾਂ ਦੀ ਪੜਤਾਲ ਕੀਤੀ ਗਈ । ਇਸ ਮੌਕੇ ਉਹਨਾਂ ਸਬੰਧਿਤ ਬੀ. ਐੱਲ. ਓਜ਼. ਨੂੰ ਹਦਾਇਤ ਕੀਤੀ ਕਿ ਸਬੰਧਿਤ ਬੂਥਾਂ ‘ਤੇ ਜੇਕਰ ਕੋਈ ਨਵੀਂ ਵੋਟ ਬਣਾਉਣ ਵਾਲੀ ਜਾਂ ਕੱਟਣ ਵਾਲੀ ਹੈ ਤਾਂ ਤੁਰੰਤ ਫਾਰਮ ਭਰ ਕੇ ਲੋੜੀਂਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ।
——–