Close

To prepare nutritious home garden with quality seeds from Kisan Horticulture Department – Deputy Commissioner

Publish Date : 10/03/2021
DC
ਕਿਸਾਨ ਬਾਗਬਾਨੀ ਵਿਭਾਗ ਤੋਂ ਮਿਆਰੀ ਕਿਸਮ ਦੇ ਬੀਜ ਲੈ ਕੇ ਪੌਸ਼ਟਿਕ ਘਰੇਲੂ ਬਗੀਚੀ ਤਿਆਰ ਕਰਨ-ਡਿਪਟੀ ਕਮਿਸ਼ਨਰ
ਤਾਜਾ ਸਬਜੀਆਂ ਮਨੁੱਖੀ ਸ਼ਰੀਰ ਨੂੰ ਅਰੋਗ ਰੱਖਣ ਵਿੱਚ ਨਿਭਾਉਂਦੀਆਂ ਹਨ ਮੁੱਖ ਭੂਮਿਕਾ
ਤਰਨ ਤਾਰਨ, 02 ਮਾਰਚ :
ਘਰੇਲੂ ਵਰਤੋਂ ਲਈ ਪੌਸ਼ਟਿਕ ਸਬਜੀਆਂ ਪੈਦਾ ਕਰਨ ਲਈ ਉਨਤ ਕਿਸਮ ਦੇ ਬੀਮਾਰੀ ਰਹਿਤ ਬੀਜਾਂ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ ਤਾਂ ਹੀ ਸਿਹਤਮੰਦ ਘਰੇਲੂ ਬਗੀਚੀ ਤਿਆਰ ਕੀਤੀ ਜਾ ਸਕਦੀ ਹੈ ।ਬਾਗਬਾਨੀ ਵਿਭਾਗ ਵੱਲੋਂ ਗਰਮੀ ਰੁੱਤ ਦੇ ਬੀਜਾਂ ਦੀ ਤਿਆਰ ਕੀਤੀ ਸਬਜੀ ਕਿੱਟ ਰਲੀਜ਼ ਕਰਨ ਸਮੇਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਘਰ ਦੀ ਵਰਤੋਂ ਲਈ ਜਹਿਰਾਂ ਰਹਿਤ ਸਬਜੀ ਪੈਦਾ ਕਰਨ ਲਈ ਸੁਧਰੇ ਬੀਜਾਂ ਦੀ ਬਾਗਬਾਨੀ ਵਿਭਾਗ ਕੋਲੋਂ ਬੀਜ ਕਿੱਟ ਖ੍ਰੀਦ ਕੇ ਬੀਜਣ ਤਾਂ ਜੋ ਪਰਿਵਾਰ ਨੂੰ ਨਰੋਈ ਸਬਜ਼ੀ ਉਪਲਬਧ ਹੋ ਸਕੇ।
ਉਹਨਾਂ ਕਿਹਾ ਕਿ ਤਾਜਾ ਸਬਜੀਆਂ ਮਨੁੱਖੀ ਸ਼ਰੀਰ ਨੂੰ ਅਰੋਗ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ਅਤੇ ਹਰ ਪ੍ਰਾਣੀ ਨੂੰ ਲੋੜੀਂਦੀ ਮਾਤਰਾ ਵਿੱਚ ਸੇਵਨ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਮਾਹਿਰਾਂ ਦੇ ਦੱਸਣ ਮੁਤਾਬਕ ਇੰਨ੍ਹਾਂ ਵਿੱਚ ਵਿਟਾਮਿਨ ਏ, ਬੀ, ਬੀ-2, ਸੀ ਅਤੇ ਖਣਿਜ ਕੈਲਸ਼ੀਅਮ, ਫਾਸਫੋਰਸ, ਲੋਹਾ ਵੀ ਕਾਫੀ ਮਾਤਰਾ ਵਿੱਚ ਮਿਲਦੇ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ ਹਰਭਜਨ ਸਿੰਘ ਭੁੱਲਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਨੈਸ਼ਨਲ ਇਨਸਟੀਚਿਊਟ ਆਫ ਨਿਊਟ੍ਰੀਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਦੇ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਤਾਜਾ ਸਬਜੀ ਜਿਸ ਵਿੱਚ 120 ਗ੍ਰਾਮ ਹਰੇ ਪੱਤੇ ਵਾਲੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਦੀ ਲੋੜ ਹੁੰਦੀ ਹੈ ਉਸ ਦੇ ਅਨੁਸਾਰ ਤਿਆਰ ਕੀਤੀ ਹੈ।
ਇਸ ਵਿਚ ਗਰਮੀ ਰੁੱਤ ਦੀ ਬੀਜਾਈ ਲਈ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਟੀਂਡਾ, ਕਰੇਲਾ, ਭਿੰਡੀ, ਲੋਬੀਆਂ, ਤਰ, ਅਤੇ ਖੀਰੇ ਦੇ ਬੀਜ ਹਨ ਜੋ 6 ਮਰਲੇ ਜਗ੍ਹਾ ਵਿੱਚ ਬੀਜਾਈ ਲਈ ਕਾਫੀ ਹਨ।ਉਹਨਾਂ ਦੱਸਿਆ ਕਿ ਇਹਨਾਂ ਬੀਜਾਂ ਤੋਂ ਲਗਭਗ 350 ਕਿਲੋ ਸਬਜੀ ਪੈਦਾ ਹੁੰਦੀ ਹੈ ਜਿਸ ਤੋਂ ਇੱਕ ਆਮ ਪਰਿਵਾਰ ਦੀ ਲੋੜ ਪੂਰੀ ਹੋ ਜਾਂਦੀ ਹੈ।
ਉਹਨਾਂ ਅੱਗੇ ਦੱਸਿਆ ਕਿ ਕਿਸਾਨ ਇਹ ਕਿੱਟਾਂ ਬਾਗਬਾਨੀ ਵਿਭਾਗ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਚਲੇ ਡਿਪਟੀ ਡਾਇਰੈਕਟਰ ਦਫਤਰ ਕਮਰਾ ਨੰਬਰ 322 ਤੋਂ ਇਲਾਵਾ ਵੱਖ-ਵੱਖ ਬਾਗਬਾਨੀ ਵਿਕਾਸ ਅਫਸਰਾਂ ਝਬਾਲ (ਹਰਬੰਸਪੁਰਾ), ਭਿੱਖੀਵਿੰਡ, ਪੱਟੀ, ਖਡੂਰ ਸਾਹਿਬ ਅਤੇ ਸਰਕਾਰੀ ਬਾਗ ਤੇ ਨਰਸਰੀ ਫਤਿਆਬਾਦ ਦੇ ਦਫਤਰਾਂ ਤੋਂ 80/- ਰੁਪੈ ਪ੍ਰਤੀ ਕਿੱਟ ਦੇ ਹਿਸਾਬ ਖ੍ਰੀਦ ਕੇ ਸਮੇਂ-ਸਿਰ ਬੀਜਾਈ ਕਰ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਕਿਰਤਪ੍ਰੀਤ ਕੌਰ, ਸਹਾਇਕ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਸੰਧੂ ਅਤੇ ਬਾਗਬਾਨੀ ਵਿਕਾਸ ਅਫਸਰ ਕਵਲਜਗਦੀਪ ਸਿੰਘ ਅਦਿ ਹਾਜਰ ਸਨ।