Close

To raise awareness about Pulse Polio Civil Surgeon Dr. Rohit Mehta gave green signal to the rickshaw rally

Publish Date : 01/02/2021
CS
ਪਲਸ ਪੋਲਿਉ ਬਾਰੇ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
31 ਜਨਵਰੀ ਅਤੇ 01 ਤੇ 02 ਫਰਵਰੀ, ਦਿਨ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਚਲਾਈ ਜਾ ਰਹੀ ਪਲਸ ਪੋਲਿਉ ਮੁਹਿੰਮ
ਤਰਨ ਤਾਰਨ, 30 ਜਨਵਰੀ :
ਵਿਸ਼ਵ ਸਿਹਤ ਸੰਗਠਨ ਵੱਲੋ ਨੈਸ਼ਨਲ ਇੰਮੂਨਾਈਜੇਸ਼ਨ ਰਾਊਡ ਦੇ ਤਹਿਤ ਆਮ ਲੋਕਾ ਨੂੰ ਪੋਲਿਉ ਤੋਂ ਮੁਕਤ ਕਰਨ ਲਈ ਅਤੇ ਘਰ-ਘਰ ਵਿੱਚ ਪਲਸ ਪੋਲਿਉ ਮੁਹਿੰਮ ਜੋ ਕਿ 31 ਜਨਵਰੀ ਅਤੇ 01 ਤੇ 02 ਫਰਵਰੀ 2021 ਨੂੰ ਚਲਾਈ ਜਾ ਰਹੀ ਹੈ, ਬਾਰੇ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ । 
ਇਸ ਸਬੰਧੀ ਜਾਣਕਾਰੀ ਦਿੰਦੀਆ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਇਸ ਰੈਲੀ ਰਾਹੀ ਆਮ ਲੋਕਾ ਨੂੰ ਇਸ ਮੁਹਿੰਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜੋ ਕਿ 31 ਜਨਵਰੀ ਅਤੇ 01 ਤੇ 02 ਫਰਵਰੀ 2021 ਦਿਨ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਚਲਾਈ ਜਾ ਰਹੀ ਹੈ। ਇਸ ਰਾਂਊਡ ਦੌਰਾਨ ਸਿਹਤ ਵਿਭਾਗ ਦੀਆ ਟੀਮਾਂ ਵੱਲੋ ਨਵ-ਜਨਮੇਂ ਬੱਚੇ ਤੋਂ ਲੈ ਕੇ 05 ਸਾਲ ਤੱਕ ਦੇ ਬੱਚਿਆਂ ਨੂੰ ਜੀਵਨ ਰੂਪੀ ਪੋਲਿਊ ਦੀਆ ਦੋ ਬੂੰਦਾ ਪਿਲਆਈਆਂ ਜਾਣਗੀਆ । ਉਹਨਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ 31 ਜਨਵਰੀ ਅਤੇ 01 ਤੇ 02, ਫਰਵਰੀ 2021 ਦਿਨ ਐਤਵਾਰ, ਸੋਮਵਾਰ ਅਤੇ ਮੰਗਲਵਾਰ ਆਪਣੇ ਅਤੇ ਆਪਣੇ ਆਂਢ-ਗੁਆਂਢ ਦੇ ਨਵ-ਜਨਮੇਂ ਬੱਚੇ ਤੋ ਲੈ ਕੇ 05 ਸਾਲ ਤੱਕ ਦੀ ਉਮਰ ਦੇ ਬੱਚਿਆ ਨੂੰ ਪੋਲਿਊ ਦੀਆ ਦੋ ਬੂੰਦਾ ਜਰੂਰ ਪਿਲਾਉ ਅਤੇ ਸਿਹਤ ਵਿਭਾਗ ਵੱਲੋ ਘਰਾ ਵਿੱਚ ਆਈਆਂ ਟੀਮਾ ਨੂੰ ਪੂਰਾ ਸਹਿਯੋਗ ਦਿਉੁ । 
ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਸਾਰੇ ਭੱਠੇ, ਸ਼ੈਲਰ , ਡੇਰੇ , ਝੂੱਗੀਆ ਅਤੇ ਮਜਦੂਰਾ ਦੀਆ ਬਸਤੀਆ ਵਿੱਚ ਰਹਿੰਦੇ ਬੱਚਿਆ ਨੂੰ ਪੋਲਿਉ ਦੀਆ ਦੋ ਬੂੰਦਾ ਪਿਲਆਈਆਂ ਜਾਣਗੀਆ । ਇਸ ਮੌਕੇ ‘ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ ਧਵਨ, ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ, ਡਾ. ਕੰਵਲਜੀਤ ਸਿੰਘ, ਮਾਸ ਮੀਡੀਆ ਅਫਸਰ ਸ੍ਰੀ ਸੰਖਦੇਵ ਸਿੰਘ ਪੱਖੋਕੇ, ਸੈਨਟਰੀ ਇੰਸਪੈਕਟਰ ਗੁਰਦੇਵ ਸਿੰਘ, ਬੀ. ਸੀ. ਸੀ. ਕੋਆਰਡੀਨੇਟਰ ਸ੍ਰੀ ਅਰੂਸ਼ ਭੱਲਾ, ਕੰਪਿਊਟਰ ਅਸੀਸਟੈਟ ਸੰਦੀਪ ਸਿੰਘ ਅਤੇ ਦਫਤਰ ਦਾ ਸਾਰਾ ਸਟਾਫ ਮੌਜੂਦ ਸੀ ।