Close

To save water and son, the Deputy Commissioner sought the support of the Panchayats Government efforts can not succeed without your support-Deputy Commissioner Tarn Taran

Publish Date : 29/06/2019
dc
ਪਾਣੀ ਤੇ ਪੁੱਤ ਬਚਾਉਣ ਲਈ ਡਿਪਟੀ ਕਮਿਸ਼ਨਰ ਨੇ ਮੰਗਿਆ ਪੰਚਾਇਤਾਂ ਦਾ ਸਾਥ
ਤੁਹਾਡੀ ਸਹਾਇਤਾ ਤੋਂ ਬਿਨਾਂ ਸਰਕਾਰੀ ਯਤਨ ਕਾਮਯਾਬ ਨਹੀਂ ਹੋ ਸਕਦੈ-ਸਭਰਵਾਲ
ਤਰਨਤਾਰਨ, 29 ਜੂਨ (    )-ਪੰਜਾਬ ਦੇ ਸਭ ਤੋਂ ਵੱਧ ਨਸ਼ਿਆਂ ਨਾਲ ਪ੍ਰਭਾਵਿਤ ਜਿਲ•ੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਪਾਣੀ ਤੇ ਪੁੱਤ ਬਚਾਉਣ ਲਈ ਪੰਚਾਇਤਾਂ ਕੋਲੋਂ ਸਾਥ ਮੰਗਦੇ ਕਿਹਾ ਹੈ ਕਿ ਜੇਕਰ ਤੁਸੀਂ ਸਾਡਾ ਸਾਥ ਦਿਉ ਤਾਂ ਅਸੀਂ ਜਿਲ•ੇ ਵਿਚੋਂ ਨਸ਼ੇ ਨੂੰ ਉਸ ਤਰਾਂ ਹੀ ਖਤਮ ਕਰ ਦਿਆਂਗੇ, ਜਿਸ ਤਰਾਂ 35 ਸਾਲ ਤੋਂ ਚੱਲਦੇ ਆ ਰਹੇ ਨਕਲ ਦੇ ਕੋਹੜ ਨੂੰ ਖਤਮ ਕੀਤਾ ਹੈ। ਜਿਲ•ੇ ਦੀਆਂ ਸਾਰੀਆਂ ਪੰਚਾਇਤਾਂ ਨਾਲ ਇੰਨਾਂ ਗੰਭੀਰ ਮੁੱਦਿਆਂ ਉਤੇ ਖੁੱਲੀਆਂ ਗੱਲਾਂ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਸ਼ੁਰੂ ਕੀਤਾ ਗਏ 4 ਦਿਨਾਂ ਦੇ ਵਾਰਤਾਲਾਪ ਦੇ ਪਹਿਲੇ ਦਿਨ ਅੱਜ ਬਲਾਕ ਤਰਨਤਾਰਨ ਦੇ ਪੰਚਾਂ ਤੇ ਸਰਪੰਚਾਂ ਨਾਲ ਦਿਲ ਦੀਆਂ ਗੱਲਾਂ ਕਰਦੇ ਸ੍ਰੀ ਸਭਰਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਬੇਸ਼ਕ ਲੱਖਾਂ ਯਤਨ ਕਰ ਲਏ ਜਾਣ, ਪਰ ਜਦ ਤੱਕ ਜਿਲ•ੇ ਦੇ ਲੋਕ, ਮੋਹਤਬਰ, ਚੁਣੇ ਹੋਏ ਨੁੰਮਾਇਦੇ ਸਾਡਾ ਸਾਥ ਨਹੀਂ ਦੇਣਗੇ ਤਾਂ ਇੰਨਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਸਕਣਾ। 
       ਸ੍ਰੀ ਸਭਰਵਾਲ ਨੇ ਕਿਹਾ ਕਿ ਅਸੀਂ ਪਿਛਲੇ ਕਰੀਬ ਇਕ ਸਾਲ ਤੋਂ ਜਿਲ•ੇ ਵਿਚੋਂ ਨਸ਼ੇ ਦੀ ਬਿਮਾਰੀ ਖਤਮ ਕਰਨ ਲਈ ਕੰਮ ਕਰ ਰਹੇ ਹਾਂ, ਜਿਸ ਸਦਕਾ ਤੁਹਾਡੇ ਵਿਚੋਂ 28156 ਵਿਅਕਤੀਆਂ ਨੇ ਬਤੌਰ ਡੈਪੋ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਅਤੇ ਅਸੀਂ ਇੰਨਾਂ ਸਾਰਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਂਦੇ ਹੋਏ ਨਸ਼ੇ ਦੇ ਰੋਗ ਵਿਚ ਫਸੇ ਹੋਏ ਨੌਜਵਾਨਾਂ ਦੇ ਇਲਾਜ ਕਰਨ ਦਾ ਕੰਮ ਦਿੱਤਾ। ਇਸ ਸਦਕਾ ਕਰੀਬ 20 ਹਜ਼ਾਰ ਨੌਜਵਾਨ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ੇ ਛੁਡਾਊ ਕੇਂਦਰਾਂ ਅਤੇ ਓਟ ਕੇਂਦਰ ਵਿਚ ਆਪਣਾ ਇਲਾਜ ਕਰਵਾਉਣ ਲਈ ਪੁੱਜੇ, ਪਰ ਨਸ਼ੇ ਦੇ ਕਾਰੋਬਾਰ ਵਿਚੋਂ ਹੁੰਦੇ ਮੁਨਾਫੇ ਨੇ ਅਜੇ ਇਸ ਦੀ ਸਪਲਾਈ ਚੇਨ ਨਹੀਂ ਟੁੱਟਣ ਦਿੱਤੀ। ਉਨਾਂ ਕਿਹਾ ਕਿ ਪੁਲਿਸ ਚਾਹੇ ਜਿੰਨੀ ਮਰਜ਼ੀ ਸਖਤੀ ਕਰ ਲਵੇ, ਇਹ ਚੇਨ ਤੁਹਾਡੇ ਸਾਥ ਤੋਂ ਬਿਨਾਂ ਨਹੀਂ ਟੁੱਟਣੀ। ਉਨਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਤੁਸੀਂ ਨਸ਼ੇ ਵੇਚਣ ਵਾਲਿਆਂ ਦੇ ਨਾਮ ਸਾਡੇ ਨਾਲ ਸਾਂਝੇ ਕਰੋ ਅਤੇ ਨਸ਼ੇ ਖਾਣ ਵਾਲੇ ਨੌਜਵਾਨਾਂ ਨੂੰ ਓਟ ਕੇਂਦਰਾਂ ਤੱਕ ਪੁੱਜਦਾ ਕਰੋ, ਜਿੱਥੇ ਕਿ ਮੁਫ਼ਤ ਵਿਚ ਸਰਕਾਰ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। 
           ਇਸ ਮੌਕੇ ਜਿਲ•ਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਨੇ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਨਸ਼ੇ ਦੀ ਸੂਹ ਦੇਣ ਵਾਲਿਆਂ ਦੇ ਨਾਮ ਗੁਪਤ ਰੱਖਦੇ ਹੋਏ ਪੁਲਿਸ ਵੱਲੋਂ ਠੋਸ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਯਤਨ ਸਦਕਾ ਪਹਿਲਾਂ ਅਸੀਂ 11 ਪਿੰਡ ਨਸ਼ਾ ਮੁੱਕਤ ਕੀਤੇ ਹਨ ਅਤੇ ਆਸ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਨਾਲ ਛੇਤੀ ਹੀ ਇਹ ਗਿਣਤੀ ਸੈਂਕੜਿਆਂ ਵਿਚ ਹੋ ਜਾਵੇਗੀ। ਉਨਾਂ ਪਿੰਡਾਂ ਵਿਚ ਖੇਡਾਂ ਦੇ ਮੈਦਾਨ ਤਿਆਰ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਉਹ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋ ਕੇ ਸਰੀਰਕ ਤੌਰ ਉਤੇ ਤੰਦਰੁਸਤ ਬਣ ਸਕਣ। 
           ਸ੍ਰੀ ਸਭਰਵਾਲ ਨੇ ਪੰਚਾਇਤਾਂ ਨੂੰ ਕੁਦਰਤ ਵੱਲੋਂ ਦਿੱਤੀ ਵੱਡਮੁੱਲੀ ਦਾਤ ਪਾਣੀ ਨੂੰ ਬਚਾਉਣ ਦਾ ਸੱਦਾ ਵੀ ਦਿੱਤਾ। ਉਨਾਂ ਕਿਹਾ ਕਿ ਇਹ ਇਲਾਕਾ ਬਾਸਮਤੀ ਦੀ ਕਾਸ਼ਤ ਲਈ ਦੇਸ਼ ਭਰ ਵਿਚ ਜਾਣਿਆ ਜਾਂਦਾ ਹੈ ਅਤੇ ਜੇਕਰ ਕਿਸਾਨ ਝੋਨੇ ਦੀ ਥਾਂ ਬਾਸਮਤੀ, ਜੋ ਕਿ ਝੋਨੇ ਨਾਲੋਂ ਦੇਰੀ ਨਾਲ ਲੱਗਦੀ ਹੈ, ਨੂੰ ਤਰਜੀਹ ਦੇਣ ਤਾਂ ਵੱਡੀ ਮਾਤਰਾ ਵਿਚ ਪਾਣੀ ਦਾ ਬਚਤ ਕੀਤੀ ਜਾ ਸਕਦੀ ਹੈ। ਉਨਾਂ ਇਸ ਤੋਂ ਇਲਾਵਾ ਬਰਸਾਤੀ ਪਾਣੀ ਨੂੰ ਧਰਤੀ ਹੇਠ ਜ਼ਜਬ ਕਰਨ ਲਈ ਪਿੰਡਾਂ ਦੇ ਛੱਪੜਾਂ ਦੀ ਸਫਾਈ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਨਸੀਹਤ ਵੀ ਦਿੱਤੀ। ਸ੍ਰੀ ਸਭਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿਚ ਹਰੇਕ ਪਿੰਡ ਵਿਚ 550 ਪੌਦੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇੰਨਾ ਪੌਦਿਆਂ ਨੂੰ ਸ਼ਰਧਾ ਨਾਲ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉਤੇ ਲਗਾ ਕੇ ਪੌਦਿਆਂ ਦੀ ਦੇਖਭਾਲ ਕੀਤੀ ਜਾਵੇ, ਤਾਂ ਕਿ ਆਉਣ ਵਾਲੀਆਂ ਪੀੜ•ੀਆਂ ਇੰਨਾਂ ਰੁੱਖਾਂ ਤੋਂ ਸ਼ੁਧ ਹਵਾ ਤੇ ਠੰਡੀਆਂ ਛਾਵਾਂ ਦਾ ਅਨੰਦ ਲੈ ਸਕਣ। ਇਸ ਮੌਕੇ ਆਏ ਹੋਏ ਪੰਚਾਂ ਤੇ ਸਰਪੰਚਾਂ ਕੋਲੋਂ ਬਾਹਾਂ ਖੜੀਆਂ ਕਰਵਾ ਕੇ ਇਹ ਅਹਿਦ ਲਿਆ ਗਿਆ ਕਿ ਉਹ ਆਪਣੇ ਪਿੰਡਾਂ ਨੂੰ ਨਸ਼ਾ ਮੁੱਕਤ ਕਰਨ ਅਤੇ ਪਾਣੀ ਬਚਾਉਣ ਲਈ ਤਕੜੇ ਹੋ ਕੇ ਕੰਮ ਕਰਨਗੇ। ਮੀਟਿੰਗ ਵਿਚ ਇਸ ਇਸ ਨਿਵੇਕਲੀ ਮੁਹਿੰਮ ਦੇ ਕੰਟਰੋਲਿੰਗ ਅਧਿਕਾਰੀ ਐਸ ਡੀ ਐਮ ਸ੍ਰੀ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗਗਨਦੀਪ ਸਿੰਘ ਐਸ ਪੀ ਹਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ- ਪੰਚਾਂ ਤੇ ਸਰਪੰਚਾਂ ਨਾਲ ਪਾਣੀ ਤੇ ਪੁੱਤ ਬਚਾਉਣ ਲਈ ਵਿਚਾਰ ਚਰਚਾ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ। ਨਾਲ ਹਨ ਐਸ ਐਸ ਪੀ ਸ੍ਰੂ ਕੁਲਦੀਪ ਸਿੰਘ ਤੇ ਹੋਰ ਅਧਿਕਾਰੀ।