Close

To take care of crop residues under the guidance of Deputy Commissioner Draw drawn to subsidize used agricultural machinery and implements

Publish Date : 25/11/2021
DC

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ
ਵਰਤੀ ਜਾਣ ਵਾਲੀ ਖੇਤੀ ਮਸ਼ੀਨਰੀ ਅਤੇ ਸੰਦਾਂ ‘ਤੇ ਸਬਸਿਡੀ ਦੇਣ ਲਈ ਕੱਢੇ ਗਏ ਡਰਾਅ
ਤਰਨ ਤਾਰਨ, 24 ਨਵੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਹੋਈ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਵਰਤੀ ਜਾਣ ਵਾਲੀ ਖੇਤੀ ਮਸ਼ੀਨਰੀ ਅਤੇ ਸੰਦਾਂ ‘ਤੇ ਸਬਸਿਡੀ ਦੇਣ ਲਈ ਜਨਰਲ ਨਿੱਜੀ ਕਿਸਾਨਾਂ ਅਤੇ ਰਜਿਸਟਰਡ ਕਿਸਾਨ ਗਰੁੱਪ ਲਾਭਪਾਤਰੀਆਂ ਦੇ ਡਰਾਅ ਕੱਢੇ ਗਏ ਅਤੇ ਉਹਨਾਂ ਦੀ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ।ਇਸ ਦੌਰਾਨ ਨਿੱਜੀ ਕਿਸਾਨਾਂ ਦੇ ਕੇਸ 1 ਤੋਂ 633 ਰੈਂਕ ਤੱਕ ਸ਼ੈਕਸ਼ਨ ਕੀਤੇ ਗਏ ਹਨ ਅਤੇ ਰਜਿਸਟਰਡ ਕਿਸਾਨ ਗਰੁੱਪਾਂ ਦੇ 1 ਤੋਂ 54 ਰੈਂਕ ਤੱਕ ਸ਼ੈਕਸ਼ਨ ਕੀਤੇ ਗਏ ਹਨ।
ਮੀਟਿੰਗ ਦੌਰਾਨ ਸਾਰੀਆਂ ਪੰਚਾਇਤਾਂ, ਐੱਸ. ਸੀ. ਨਿੱਜੀ ਕਿਸਾਨਾਂ, ਐੱਸ. ਸੀ ਕਿਸਾਨ ਗਰੁੱਪ ਅਤੇ ਐੱਫ਼. ਪੀ. ਓਜ਼ ਨੂੰ ਵੀ ਸ਼ੈਕਸ਼ਨ ਦਿੱਤੀ ਗਈ। ਬਲਾਕ ਦਫਤਰਾਂ ਨੂੰ ਇਹ ਸਾਰੀਆਂ ਲਿਸਟਾਂ ਭੇਜ ਕੇ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਲਾਭਪਾਤਰੀਆਂ ਨੂੰ ਸੈਂਕਸ਼ਨ ਮਿਲ ਗਈ ਹੈ ਉਹਨਾਂ ਨੂੰ ਟੈਲੀਫੋਨ ਰਾਹੀ/ ਲਿਸਟਾਂ ਬਲਾਕ ਦਫਤਰ ਵਿਖੇ ਲਗਾਕੇ ਸੂਚਿਤ ਕੀਤਾ ਜਾਵੇ।
ਇਥੇ ਇਹ ਵੀ ਦੱਸਣ ਯੋਗ ਹੈ ਕਿ ਜਿਨ੍ਹਾ ਲਾਭਪਾਤਰੀਆਂ ਨੂੰ ਸ਼ੈਕਸ਼ਨ ਦਿੱਤੀ ਗਈ ਹੈ ਜਿਵੇਂ ਕਿ ਪੰਚਾਇਤਾਂ, ਐੱਸ. ਸੀ ਕਿਸਾਨ ਆਦਿ ਉਹਨਾਂ ਦੇ ਕੇਸਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਭਾਰਤ ਸਰਕਾਰ ਦੀ ਹਦਾਇਤਾਂ ਮੁਤਾਬਕ ਕਿਸੇ ਵੀ ਲਾਭਪਾਤਰੀ ਨੇ ਪਿਛਲੇ ਦੋ ਸਾਲਾਂ ਵਿਚ ਮਹਿਕਮੇ ਦੀ ਕਿਸੇ ਵੀ ਸਕੀਮ ਹੇਠ ਸੰਦਾਂ ‘ਤੇ ਸਬਸਿਡੀ ਨਾ ਲਈ ਗਈ ਹੋਵੇ।
ਜੇਕਰ ਕਿਸੇ ਲਾਭਪਾਤਰੀ ਵੱਲੋਂ ਦਿੱਤੇ ਗਏ ਦਸਤਾਵੇਜ਼ ਅਧੂਰੇ ਜਾਂ ਸਹੀ ਨਹੀਂ ਪਾਏ ਜਾਣਗੇ ਉਹਨਾਂ ਦਾ ਕੇਸ ਰੱਦ ਕਰ ਦਿੱਤਾ ਜਾਵੇਗਾ ਅਤੇ ਤੁਰੰਤ ਸੀਨੀਆਰਤਾ ਸੂਚੀ ਮੁਤਾਬਕ ਅਗਲੇ ਲਾਭਪਾਤਰੀ ਨੂੰ ਸ਼ੈਕਸ਼ਨ ਦਿੱਤੀ ਜਾਵੇਗੀ ।