Close

Tobacco Day celebrated under the presidency of Civil Surgeon Tarn Taran- Dr. Rohit Mehta

Publish Date : 10/11/2021
CS

ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਤੰਬਾਕੂ ਦਿਵਸ
ਹਾਜ਼ਰ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾ ਕਰਨ ਸੰਬਧੀ ਚੁਕਾਈ ਸਹੁੰ
ਤਰਨ ਤਾਰਨ, 02 ਨਵੰਬਰ :
ਪੰਜਾਬ ਦਿਵਸ ਨੂੰ ਸਮਰਪਿਤ ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠਾਂ ਤੰਬਾਕੂ ਦਿਵਸ ਦਫ਼ਤਰ ਸਿਵਲ ਸਰਜਨ ਵਿਖੇ ਮਨਾਇਆ ਗਿਆ।ਇਸ ਮੌਕੇ ‘ਤੇ ਸੰਬੋਧਨ ਕਰਦੇ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਇਸ ਸਾਲ ਦਾ ਥੀਮ ਹੈ (ਆੳ ਅਸੀ ਮਿਲ ਕੇ ਪੰਜਾਬ ਨੂੰ ਤੰਬਾਕੂ ਮੁਕਤ ਰਾਜ ਬਣਾਈਏ) ।
ਉਹਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਵਿਚ 12 % ਮੌਤਾਂ ਜੋ ਕਿ ਦਿਲ ਦੀ ਬਿਮਾਰੀਆ ਨਾਲ ਹੁੂੰਦੀਆ ਹਨ, ਉਸਦਾ ਕਾਰਨ ਐਕਟਿਵ/ਪੈਸੇਵ ਸਮੋਕਿੰਗ ਹੁੰਦਾ ਹੈ।ਐਕਟਿਵ ਸਮੋਕਿੰਗ ਤੋਂ ਭਾਵ ਜਿਹੜੇ ਲੋਕ ਆਪ ਖੁਦ ਸਿਗਰੇਟ ਪੀਦੇ ਹਨ, ਉਨਾਂ ‘ਤੇ ਤਾਂ ਤੰਬਾਕੂ ਦੇ ਬੁਰੇ ਪ੍ਰਭਾਵ ਦਾ ਅਸਰ ਹੁੰਦਾ ਹੈ ਅਤੇ ਪੈਸੇਵ ਸਮੋਕਿੰਗ ਭਾਵ ਜਿਹੜੇ ਲੋਕ ਆਪ ਤਾਂ ਸਿਗਰੇਟ ਨਹੀ ਪੀਂਦੇ, ਪਰ ਸਿਗਰੇਟ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਨਜਾਣੇ ਤੌਰ ‘ਤੇ ਹੀ ਬਿਮਾਰੀਆ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਤੰਬਾਕੂ ਦੇ ਧੁੂਏ ਵਿੱੱਚ ਕਈ ਤਰਾਂ ਦੇ ਕੈਮਿਕਲ ਪਾਏ ਜਾਦੇ ਹਨ, ਜਿੰਨ੍ਹਾਂ ਦੇ ਨਾਲ ਅਲੱੱਗ ਅਲਗ ਤਰਾਂ ਕੈਂਸਰ ਹੰਦਾ ਹੈ।
ਇਸ ਦੇ ਨਾਲ ਉਨਾਂ ਨੇ ਕਿਹਾ ਕਿ ਹਰੇਕ ਵਿਦਿਅਕ ਅਦਾਰੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ / ਸੇਵਨ ਤੇ ਕਾਨੂੰਨੀ ਮਨਾਹੀ ਹੈ ਅਤੇ 18 ਸਾਲ ਦੀ ਉਮਰ ਤੋ ਘੱਟ ਬੱਚੇ ਨੂੰ ਤੰਬਾਕੂ ਪਦਾਰਥ ਸੇਵਨ ਤੇ ਵੇਚਣ ਦੀ ਵੀ ਮਨਾਹੀ ਹੈ ।ਰਾਜ ਵਿੱਚ ਡੱਰੱੱਗ ਅਤੇ ਕੋਸਮੈਟਿਕ ਅੇਕਟ ਅਧੀਨ ਈ- ਸਿਗਰੇਟ ਨੂੰ ਅਨ- ਅਪ੍ਰਰੂਵਡ ਡੱਰਗ ਘੋਸ਼ਿਤ ਕੀਤਾ ਗੀਆ ਹੈ ।ਜੂਵੈਨਾਈਲ ਜਸਟਿਸ (ਕੇਅਰ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ) ਅੇਕਟ 2015 ਅਨੁਸਾਰ ਬੱਚਿਆ ਨੂੰ ਤੰਬਾਕੂ ਪੇਸ਼ ਕਰਨ ਤੇ ਸੱਤ ਸਾਲ ਦੀ ਕੈਦ ਹੋ ਸਕਦੀ ਹੈ।
ਉਨਾਂ ਨੇ ਕਿਹਾ ਕਿ ਖਾਣ ਵਾਲੇ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਫੇਫੜੇ ਦਾ ਕੈਂਸਰ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਲਈ ਸਾਨੂੰ ਇੰਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ‘ਤੇ ਸਿਵਲ ਸਰਜਨ ਨੇ ਹਾਜ਼ਰ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾ ਕਰਨ ਸੰਬਧੀ ਸਹੁੰ ਚੁਕਾਈ ।ਇਸ ਮੌਕੇ ‘ਤੇ ਸਹਾਇਕ ਸਿਵਲ ਸਰਜਨ ਡਾ ਕੰਵਲਜੀਤ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਦੇਸ ਰਾਜ, ਡਾ. ਵਰਿੰਦਰਪਾਲ ਕੌਰ ਅਤੇ ਦਫ਼ਤਰ ਦਾ ਸਾਰਾ ਸਟਾਫ ਮੌਜੂਦ ਸੀ।