Total 64.17 percentage voting in Khadoor sahib Lok sabha constituency -Returning Officer

Publish Date : 20/05/2019
Dc
 
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਹੋਇਆ ਲੱਗਭੱਗ 64.17 ਫੀਸਦੀ ਮੱਤਦਾਨ-ਰਿਟਰਨਿੰਗ ਅਫ਼ਸਰ
 
ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲੱਗਭੱਗ 64.17 ਫੀਸਦੀ ਮੱਤਦਾਨ ਹੋਇਆ।ਇਸ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਖਡੂਰ ਸਾਹਿਬ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।  ਸ੍ਰੀ ਸੱਭਰਵਾਲ ਨੇ ਦੱਸਿਆ ਕਿ ਮੱਤਦਾਨ ਦੌਰਾਨ ਵਿਧਾਨ ਸਭਾ ਹਲਕਾ 14 ਜੰਡਿਆਲਾ ਲਈ 62.57 ਫੀਸਦੀ,  ਵਿਧਾਨ ਸਭਾ ਹਲਕਾ 21 ਤਰਨ ਤਾਰਨ ਲਈ 58.54 ਫੀਸਦੀ, ਵਿਧਾਨ ਸਭਾ ਹਲਕਾ 22 ਖੇਮਕਰਨ ਲਈ 65.69 ਫੀਸਦੀ, ਵਿਧਾਨ ਸਭਾ ਹਲਕਾ 23 ਪੱਟੀ ਲਈ 65.33 ਫੀਸਦੀ, ਵਿਧਾਨ ਸਭਾ ਹਲਕਾ 24 ਖਡੂਰ ਸਾਹਿਬ ਲਈ 63.08 ਫੀਸਦੀ, ਵਿਧਾਨ ਸਭਾ ਹਲਕਾ 25 ਬਾਬਾ ਬਕਾਲਾ ਲਈ 60.50 ਫੀਸਦੀ, ਵਿਧਾਨ ਸਭਾ ਹਲਕਾ 27 ਕਪੂਰਥਲਾ ਲਈ 60.75 ਫੀਸਦੀ, ਵਿਧਾਨ ਸਭਾ ਹਲਕਾ 28 ਸੁਲਤਾਨਪੁਰ ਲੋਧੀ ਲਈ 66.67 ਫੀਸਦੀ ਅਤੇ ਵਿਧਾਨ ਸਭਾ ਹਲਕਾ 75 ਜ਼ੀਰਾ ਲਈ 74.41 ਫੀਸਦੀ ਵੋਟਰਾਂ ਨੇ ਮੱਤਦਾਨ ਕੀਤਾ।