Close

Under the Mahatma Gandhi Sarbat Vikas Yojana, schemes will be taken from house to house in 573 panchayats to benefit the needy – Deputy Commissioner Tarn Taran

Publish Date : 26/08/2019
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਸਕੀਮਾਂ ਦਾ ਲਾਭ ਲੋੜਵੰਦ ਵਿਅਕਤੀਆਂ ਤੱਕ ਪਹੁੰਚਾਉਣ ਲਈ 573 ਪੰਚਾਇਤਾਂ ਵਿੱਚ ਘਰ-ਘਰ ਜਾ ਕੇ ਕੀਤਾ ਜਾਵੇਗਾ ਸਰਵੇ-ਡਿਪਟੀ ਕਮਿਸ਼ਨਰ
27 ਅਗਸਤ ਤੋਂ 15 ਸਤੰਬਰ ਤੱਕ ਚੱਲੇਗਾ ਸਰਵੇ ਕਰਨ ਦਾ ਕੰਮ
ਤਰਨ ਤਾਰਨ, 26 ਅਗਸਤ : 
ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹਰ ਇੱਕ ਲੋੜਵੰਦ ਵਿਅਕਤੀ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਹੁਣ ਜ਼ਿਲ੍ਹੇ ਦੀਆਂ 573 ਪੰਚਾਇਤਾਂ ਵਿੱਚ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ ਤਾਂ ਜੋ ਯੋਗ ਲਾਭਪਾਤਰੀਆਂ ਨੰ ਬਣਦੇ ਲਾਭ ਸਮੇਂ ਸਿਰ ਮੁਹੱਈਆ ਕਰਵਾਏ ਜਾ ਸਕਣ।ਇਹ ਜਾਣਕਾਰੀ ਜ਼ਿਲ੍ਹਾ ਪ੍ਰਬਧੰਕੀ ਕੰਪਲੈਕਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦਿੱਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਸਿਵਲ ਸਰਜਨ ਡਾ. ਅਨੂਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗਗਨਦੀਪ ਸਿੰਘ ਵਿਰਕ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਐੱਸ. ਡੀ. ਐੱਮ. ਪੱਟੀ ਸ੍ਰੀ ਨਵਰਾਜ ਸਿੰਘ ਬਰਾੜ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਕੁਲਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਦੀਪ ਸਿੰਗ ਧਾਲੀਵਾਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ 27 ਅਗਸਤ, 2019 ਤੋਂ ਹਰ ਗ੍ਰਾਮ ਪੰਚਾਇਤ ਵਿੱਚ ਹਰ ਘਰ ਦਾ ਸਰਵੇ ਕਰਨ ਲਈ 131 ਬਣਾਈਆਂ ਗਈਆਂ ਟੀਮਾਂ ਵੱਲੋਂ ਇਹ ਸਰਵੇ ਸ਼ੁਰੂ ਕੀਤਾ ਜਾਣਾ ਹੈ।ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਤਾਬਚੇ ਅਨੁਸਾਰ ਜਿਲ੍ਹਾ ਤਰਨ ਤਾਰਨ ਦੇ 8 ਬਲਾਕਾਂ ਦੀਆਂ 573 ਗ੍ਰਾਮ ਪੰਚਾਇਤਾਂ ਨੂੰ 90 ਕੱਲਸਟਰਾਂ ਦੇ ਵਿੱਚ ਵੰਡਿਆ ਗਿਆ ਹੈ ਅਤੇ 90 ਸੈਕਟਰ ਅਫਸਰ ਲਗਾਏ ਗਏ ਹਨ, ਜੋ ਕਿ ਗ੍ਰਾਮ ਪੰਚਾਇਤ ਵਾਰ ਬਣਾਈਆਂ ਗਈਆਂ ਟੀਮਾਂ ਜਿਨ੍ਹਾਂ ਵਿੱਚ ਜੀ. ਓ. ਜੀ., ਪੰਚਾਇਤ ਸਕੱਤਰ, ਆਸ਼ਾ ਵਰਕਰ ਅਤੇ ਆਂਗਨਵਾੜੀ ਵਰਕਰ ਸ਼ਾਮਲ ਹਨ ਦੀ ਮੋਨੀਟਰਿੰਗ ਕਰਨਗੇ।
ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਸਮੂਹ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਅਹਿਮ ਮਨੋਰਥ ਦੀ ਖੁਦ ਮੌਨੀਟਰਿੰਗ ਕਰਨਗੇ ਅਤੇ ਬੀ. ਡੀ. ਪੀ. ਓਜ਼ ਤੇ ਐਮ. ਜੀ. ਐਸ. ਵੀ. ਵਾਈ. ਨਾਲ ਸੰਬਧਤ ਵਿਭਾਗ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਕੋਈ ਵੀ ਯੋਗ ਲਾਭਪਾਤਰੀ ਲਾਭ ਲੈਣ ਤੋਂ ਵਾਂਝਾ ਨਾਂ ਰਹਿ ਸਕੇ।ਉਨ੍ਹਾਂ ਦੱਸਿਆਕਿ ਇਹ ਸਰਵੇ 27 ਅਗਸਤ, 2019 ਤੋਂ ਸੁਰੂ ਹੋ ਕੇ 15 ਸਤੰਬਰ, 2019 ਤੱਕ ਚਲੇਗਾ ਅਤੇ 30 ਸਤੰਬਰ, 2019 ਤੱਕ ਯੋਗ ਲਾਭਪਾਤਰੀਆਂ ਨੂੰ ਲਾਭ ਦੇਣ ਦੀ ਪ੍ਰਕਿਰਿਆ ਮੁੰਕਮਲ ਕਰ ਲਈ ਜਾਵੇਗੀ। ਉਹਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਅਕਤੂਬਰ, 2019 ਨੂੰ ਮੈਗਾ ਕੈਂਪ ਲਗਾਇਆ ਜਾਵੇਗਾ ਅਤੇ ਯੋਗ ਲਾਭਪਾਤਰੀਆਂ ਨੂੰ ਲਾਭ ਦਿੱਤੇ ਜਾਣਗੇ।
————–