Close

Under the scheme of waiver of arrears of electricity bills 13431 beneficiaries of the district have so far availed benefits of Rs. 21 crore 95 lakh 44 thousand – Deputy Commissioner

Publish Date : 17/11/2021
DC

ਬਿਜਲੀ ਬਿੱਲਾਂ ਦੇ ਬਕਾਏ ਮਾਫ਼ ਕਰਨ ਦੀ ਯੋਜਨਾ ਤਹਿਤ ਜਿਲ੍ਹੇ ਦੇ 13431 ਲਾਭਪਾਤਰੀਆਂ ਨੇ ਹੁਣ ਤੱਕ 21 ਕਰੋੜ 95 ਲੱਖ 44 ਹਜ਼ਾਰ ਰੁਪਏ ਦਾ ਲਿਆ ਲਾਭ-ਡਿਪਟੀ ਕਮਿਸ਼ਨਰ
ਜਿਲ੍ਹਾ ਪ੍ਰਸ਼ਾਸ਼ਨ ਤੇ ਪਾਵਰਕਾਮ ਵੱਲੋਂ ਲੋਕਾਂ ਦੀ ਸਹੂਲਤ ਲਈ ਸਬ ਡਵੀਜ਼ਨ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਕੇ ਲੋਕਾਂ ਦੇ ਬਿਜਲੀ ਬਿੱਲ ਦੇ ਬਕਾਏ ਮਾਫ਼ ਕਰਨ ਦੇ ਭਰਵਾਏ ਗਏ ਫਾਰਮ
ਤਰਨ ਤਾਰਨ , 16 ਨਵੰਬਰ :
ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਦੇ ਲੋਡ ਵਾਲੇ ਲੋਕਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮਾਫ ਕਰਨ ਦੀ ਯੋਜਨਾ ਤਹਿਤ ਜਿਲ੍ਹਾ ਤਰਨ ਤਾਰਨ ਵਿੱਚ 13431 ਲਾਭਪਾਤਰੀਆਂ ਨੇ ਹੁਣ ਤੱਕ 21 ਕਰੋੜ 95 ਲੱਖ 44 ਹਜ਼ਾਰ ਰੁਪਏ ਦਾ ਲਾਭ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ 15 ਨਵੰਬਰ ਤੱਕ 24875 ਲਾਭਪਾਤਰੀਆਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆ ਹਨ, ਜਿੰਨਾਂ ਦੀ ਬਕਾਇਆ ਬਿੱਲਾਂ ਦੀ ਰਾਸ਼ੀ 35 ਕਰੋੜ 51 ਲੱਖ 32 ਹਜ਼ਾਰ ਰੁਪਏ ਬਣਦੀ ਹੈ। ਉਹਨਾਂ ਦੱਸਿਆ ਕਿ 13431 ਲਾਭਪਾਤਰੀਆਂ ਨੂੰ ਹੁਣ ਤੱਕ 21 ਕਰੋੜ 95 ਲੱਖ 44 ਹਜ਼ਾਰ ਰੁਪਏ ਦਾ ਲਾਭ ਮਿਲ ਚੁੱਕਾ ਹੈ ਅਤੇ ਬਾਕੀ ਰਹਿੰਦੇ 11444 ਲਾਭਪਾਤਰੀਆਂ ਦੇ 13 ਕਰੋੜ 55 ਲੱਖ 88 ਹਜ਼ਾਰ ਰੁਪਏ ਦੇ ਬਕਾਇਆ ਬਿੱਲ ਮਾਫ਼ ਕਰਨ ਦੀ ਪ੍ਰਕਿਰਿਆ ਜਲਦੀ ਮੁਕੰਮਲ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਤਰਨ ਤਾਰਨ ਜਿਲ੍ਹੇ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਤੇ ਪਾਵਰਕਾਮ ਵੱਲੋਂ ਲੋਕਾਂ ਦੀ ਸਹੂਲਤ ਲਈ ਹਰੇਕ ਸਬ ਡਵੀਜ਼ਨ ਪੱਧਰ ’ਤੇ ਵਿਸ਼ੇਸ਼ ਸੁਵਿਧਾ ਕੈਂਪ ਲਗਾਕੇ ਲੋਕਾਂ ਦੇ ਬਿਜਲੀ ਬਿੱਲ ਦੇ ਬਕਾਏ ਮਾਫ ਕਰਨ ਦੇ ਫਾਰਮ ਭਰਵਾਏ ਗਏ, ਜਿਸਦਾ ਲੋਕਾਂ ਨੂੰ ਵੱਡਾ ਲਾਭ ਹੋਇਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋੜਵੰਦ ਲੋਕਾਂ ਦੇ ਬਿਜਲੀ ਕੁਨੈਕਸ਼ਨ ਬਿੱਲ ਨਾ ਭਰਨ ਕਰਕੇ ਕੱਟੇ ਗਏ ਸਨ ਉਹ ਵੀ ਬਿਨ੍ਹਾਂ ਕਿਸੇ ਖਰਚ ਤੋਂ ਜੋੜ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ 2 ਕਿਲੋਵਾਟ ਲੋਡ ਤੱਕ ਦੇ ਬਿਜਲੀ ਬਿੱਲਾਂ ਦੇ 25-09-21 ਤੱਕ ਦੇ ਬਕਾਏ ਮਾਫ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਸਰਕਲ ਤਰਨ ਤਾਰਨ ਅੰਦਰ 15 ਨਵੰਬਰ ਤੱਕ 24875 ਉਪਭੋਗਤਾਵਾਂ ਵਲੋਂ 35 ਕਰੋੜ 51 ਲੱਖ ਰੁਪਏ ਦੇ ਬਕਾਏ ਮਾਫ਼ ਕਰਨ ਤੇ ਕੁਨੈਕਸ਼ਨ ਜੋੜਨ ਆਦਿ ਲਈ ਬਿਨੈਪੱਤਰ ਦਿੱਤੇ ਗਏ ਸਨ, ਜਿਨ੍ਹਾਂ ਵਿਚੋਂ 13431 ਬਿਨੈਕਾਰਾਂ ਦੇ 15 ਨਵੰਬਰ ਤੱਕ 21 ਕਰੋੜ 95 ਲੱਖ 44 ਹਜ਼ਾਰ ਰੁਪਏ ਦੇ ਬਕਾਏ ਮਾਫ ਕਰਕੇ ਬਿਜਲੀ ਬਿੱਲਾਂ ਵਿਚ ਦਰਜ ਕਰਕੇ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਬਕਾਏ ਵੀ ਮਾਫ਼ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਬਿਜਲੀ ਬਿੱਲਾਂ ਵਿਚ ਇੰਦਰਾਜ ਕਰ ਦਿੱਤਾ ਜਾਵੇਗਾ।