Close

Unexpected inspection of Civil Hospital Tarn Taran by the Deputy Commissioner on the direction of Deputy Chief Minister

Publish Date : 22/11/2021
DC

ਉੱਪ ਮੁੱਖ ਮੰਤਰੀ ਦੇ ਨਿਰਦੇਸ਼ਾ ‘ਤੇ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਤਰਨ ਤਾਰਨ ਦਾ ਅਚਨਚੇਤ ਨਿਰੀਖਣ
ਮਰੀਜ਼ਾਂ ਨੂੰ ਕੇਵਲ ਸਿਵਲ ਹਸਪਤਾਲ ਵਿਖੇ ਉਪਲੱਬਧ ਦਵਾਈਆਂ ਲਿਖੇ ਜਾਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ ਸਖਤ ਹਦਾਇਤ
ਤਰਨ ਤਾਰਨ, 19 ਨਵੰਬਰ :
ਸ਼੍ਰੀ ੳਮ ਪ੍ਰਕਾਸ਼ ਸੋਨੀ ੳੱੁਪ ਮੁੱਖ ਮੰਤਰੀ ਪੰਜਾਬ ਵਲੋਂ ਮਿਤੀ 18 ਨਵੰਬਰ, 2021 ਨੂੰ ਸਿਵਲ ਹਸਪਤਾਲ ਤਰਨ ਤਾਰਨ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ। ਇਸ ਦੌਰਾਨ ਆਮ ਪਬਲਿਕ ਨੂੰ ਬਿਹਤਰ ਸਹੂਲਤਾਂ ਯਕੀਨੀ ਬਣਾਉਣ ਅਤੇ ਸਰਕਾਰ ਵਲੋ਼ ਮਰੀਜ਼ਾਂ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਮੁਫਤ ਟੈਸਟ ਅਤੇ ਦਵਾਈਆਂ ਆਦਿ ਦੀ ਸਹੂਲਤ ਨੂੰ ਯਕੀਣੀ ਬਣਾਉਣ ਲਈ ਡਿਪਟੀ ਕਮਿਸ਼ਨਰ, ਤਰਨ ਤਾਰਨ ਨੂੰ ਅਦੇਸ਼ ਕੀਤੇ ਗਏ ਸਨ।
ਇਹਨਾ ਅਦੇਸ਼ਾਂ ਦੀ ਤੁਰੰਤ ਪਾਲਣਾ ਯਕੀਣੀ ਬਣਾਉਂਦੇ ਹੋਏ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਵਲੋਂ ਅੱਜ ਸਵੇਰੇ ਹੀ ਜ਼ਿਲਾ ਅਧਿਕਾਰੀਆਂ ਦੀ ਟੀਮ ਨਾਲ ਸਿਵਲ ਹਸਪਤਾਲ , ਤਰਨ ਤਾਰਨ ਵਿਖੇ ਚੈਕਿੰਗ ਸ਼ੁਰੂ ਕੀਤੀ ਗਈ। ਡਿਪਟੀ ਕਮਿਸ਼ਨਰ ਵਲੋਂ ਮੌਕੇ ‘ਤੇ ਹੀ ਆਪਣੀ ਨਿਗਰਾਣੀ ਹੇਠ ਸਾਫ ਸਫਾਈ ਸ਼ੁਰੂ ਕਰਵਾਈ। ਇਸ ਦੇ ਨਾਲ ਹੀ ਬੰਦ ਪਈਆਂ ਲਾਈਟਾਂ , ਲਿਫਟ ਸ਼ੁਰੂ ਕਰਵਾਈ ਅਤੇ ਇਸ ਨੂੰ 24 ਘੰਟੇ ਚਲਦੀ ਹਾਲਤ ਵਿਚ ਰੱਖਣ ਲਈ ਐੱਸ. ਐੱਮ. ਓ. ਸਿਵਲ ਹਸਪਤਾਲ ਤਰਨ ਤਾਰਨ ਨੂੰ ਆਦੇਸ਼ ਕੀਤੇ।
ਸ਼੍ਰੀ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ, ਤਰਨ ਤਾਰਨ ਵਲੋਂ ਆਪ ਸਿਵਲ ਸਰਜਨ ਨੂੰ ਨਾਲ ਲੈਕੇ ਮਰੀਜਾਂ ਦਾ ਹਾਲ ਚਾਲ ਪੱੁਛਿਆ ਅਤੇ ਹਰ ਮਰੀਜ਼ ਦੇ ਬੈੱਡ ‘ਤੇ ਨਵੀਆਂ ਚਾਦਰਾਂ ਅਤੇ ਕੰਬਲ ਵਿਛਵਾਏ ਗਏ। ਉਹਨਾ ਆਦੇਸ਼ ਕੀਤੇ ਕਿ ਹਰ ਰੋਜ਼ ਮਰੀਜ਼ ਦੀ ਚਾਦਰ ਅਤੇ ਕੰਬਲ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਹੀ ਸਿਵਲ ਹਸਪਤਾਲ ਤਰਨ ਤਾਰਨ ਦੀ ਲੈਬਾਰਟਰੀ ਵਿਚ ਕੀਤੇ ਜਾਂਦੇ ਟੈਸਟ, ਮਰੀਜਾਂ ਨੂੰ ਦਿੱਤੀਆਂ ਜਾਂਦੀਆਂ ਦਵਾਈਆਂ ਅਤੇ ਓ. ਪੀ. ਡੀ. ਅਤੇ ਇੰਨਡੋਰ ਮਰੀਜ਼ਾਂ ਨੂੰ ਮੁਹੱਈਆਂ ਕਰਵਾਈਆਂ ਜਾਂਦੀਆਂ ਦਵਾਈਆਂ ਦੇ ਸਟਾਕ ਦੀ ਚੈਕਿੰਗ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਮਰੀਜ਼ਾਂ ਨੂੰ ਕੇਵਲ ਉਹੀ ਦਵਾਈਆਂ ਲਿਖੀਆਂ ਜਾਣ, ਜੋ ਸਿਵਲ ਹਸਪਤਾਲ ਵਿਖੇ ਉਪਲੱਬਧ ਹਨ। ਇਸੇ ਤਰਾਂ ਲੈਬਾਰਟਰੀ ਟੈਸਟ ਵੀ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕੀਤੇ ਜਾਣੇ ਯਕੀਣੀ ਬਨਾਏ ਜਾਣ। ਸ਼੍ਰੀ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ, ਤਰਨ ਤਾਰਨ ਵਲੋਂ ਹਸਪਤਾਲ ਸਟਾਫ਼ ਨੂੰ ਮਰੀਜ਼ਾਂ ਨਾਲ ਹਮਦਰਦੀ ਅਤੇ ਪਿਆਰ ਵਾਲਾ ਵਤੀਰਾ ਅਪਨਾਉਣ ਅਤੇ ਹਾਜਰੀ ਯਕੀਨੀ ਬਣਾਉਣ ਲਈ ਆਦੇਸ਼ ਕੀਤੇ । ਉਹਨਾ ਕਿਹਾ ਕਿ ਜਿਲਾ ਪ੍ਰਸਾਸ਼ਨ ਦੀਆਂ ਟੀਮਾਂ ਵਲੋਂ ਜਿਲੇ ਦੇ ਵੱਖ- ਵੱਖ ਸਿਹਤ ਕੇਂਦਰਾਂ ਦੀ ਅਚਨਚੇਤ ਚੈਕਿੰਗ ਲਗਾਤਾਰ ਕੀਤੀ ਜਾਵੇਗੀ। ਅਗਰ ਕੋਈ ਕਰਮਚਾਰੀ ਜਾਂ ਅਧਿਕਾਰੀ ਅਣਗਿਹਲੀ ਕਰਦਾ ਪਾਇਆ ਗਿਆ ਤਾਂ ਤੁਰੰਤ ਪ੍ਰਸਾਸ਼ਨਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ, ਤਰਨ ਤਾਰਨ ਕੁਲਵੰਤ ਸਿੰਘ ਦੇ ਨਾਲ ਸਿਵਲ ਸਰਜਨ ਡਾ. ਰੋਹਿਤ ਮਹਿਤਾ, ਡਾ. ਅਮਨਦੀਪ ਸਿੰਘ ਉਪ ਅਰਥ ਅਤੇ ਅੰਕੜਾ ਸਲਾਹਕਾਰ, ਤਰਨ ਤਾਰਨ, ਐਸ. ਐਮ. ਓ. ਸਿਵਲ ਹਸਪਤਾਲ ਤਰਨ ਤਾਰਨ ਅਤੇ ਸਾਰਾ ਸਟਾਫ ਮੌਜੂਦ ਸੀ।